Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    2:02:21 AM

  • children  s birth certificates to be issued in just 2 3 days

    ਆਮ ਜਨਤਾ ਨੂੰ ਵੱਡੀ ਰਾਹਤ: ਹੁਣ ਮਹੀਨਿਆਂ ’ਚ ਨਹੀਂ,...

  • ludhiana schools to remain closed today

    'ਪੰਜਾਬ ਬੰਦ' ਦੇ ਸੱਦੇ ਦਾ ਅਸਰ, ਲੁਧਿਆਣਾ ਦੇ ਕਈ...

  • punjab bandh farmers union parvinder jhota

    15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਰਮਿਆਨ ਕਿਸਾਨ...

  • parvinder jhota punjab government bhagwant mann

    ਪਰਵਿੰਦਰ ਝੋਟਾ ਕਤਲ ਮਾਮਲੇ 'ਚ ਮੁੱਖ ਮੰਤਰੀ ਭਗਵੰਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਪ੍ਰੀਤ ਪਰੁਚੀ ਬਿਰਹਾ ਦੀ ਸਦਾਬਹਾਰ ਕਵਿਤਰੀ ‘ਸੁਰਿੰਦਰ ਕੌਰ ਬਿੰਨਰ’

MERI AWAZ SUNO News Punjabi(ਨਜ਼ਰੀਆ)

ਪ੍ਰੀਤ ਪਰੁਚੀ ਬਿਰਹਾ ਦੀ ਸਦਾਬਹਾਰ ਕਵਿਤਰੀ ‘ਸੁਰਿੰਦਰ ਕੌਰ ਬਿੰਨਰ’

  • Edited By Rajwinder Kaur,
  • Updated: 16 Apr, 2021 02:14 PM
Jalandhar
poet surinder kaur binner
  • Share
    • Facebook
    • Tumblr
    • Linkedin
    • Twitter
  • Comment

ਉਜਾਗਰ ਸਿੰਘ

ਸੁਰਿੰਦਰ ਕੌਰ ਬਿੰਨਰ ਪ੍ਰੀਤ ਅਤੇ ਪੀੜਾ ’ਚ ਪਰੁਚੀ ਬਿਰਹਾ ਦੀ ਸਦਾਬਹਾਰ ਕਵਿਤਰੀ ਹੈ। ਉਹ ਕਵਿਤਾਵਾਂ ਪੀੜਾ ਭਰੀਆਂ ਲਿਖਦੀ ਹੈ ਪਰ ਹਮੇਸ਼ਾ ਖ਼ੁਸ਼ਤਬੀਅਤ ਰਹਿੰਦੀ ਹੈ। ਸਾਰੀ ਉਮਰ ਲਈ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਬਾਅਦ ਕਵਿਤਾ ਲਿਖਣ ਵਿਚ ਦਿਲਚਸਪੀ ਲੈਣ ਲੱਗ ਪਈ। ਹਲਾਤ ਨੇ ਉਨ੍ਹਾਂ ਨੂੰ ਕਵਿਤਰੀ ਬਣਾ ਦਿੱਤਾ। ਆਪਣੀ ਉਮਰ ਦੇ ਛੇਵੇਂ ਦਹਾਕੇ ਤੱਕ ਉਹ ਕਵਿਤਾ ਦੇ ਨੇੜੇ ਤੇੜੇ ਵੀ ਨਹੀਂ ਢੁੱਕੀ ਸੀ ਪਰ ਪਰਿਵਾਰ ਵਿਚ ਲਗਾਤਾਰ ਵਾਪਰੇ ਦੋ ਹਾਦਸਿਆਂ ਨਾਲ ਪਏ ਨਜ਼ਦੀਕਆਂ ਦੇ ਵਿਛੋੜੇ ਦੇ ਦੁਖਾਂ ਨੇ ਕਵਿਤਾ ਨੂੰ ਜਨਮ ਦਿੱਤਾ। 2010 ਤੋਂ ਲਗਾਤਾਰ ਉਪਰੋਥਲੀ 4 ਸਾਲਾਂ ਵਿਚ ਹੀ 8 ਪੁਸਤਕਾਂ, ਜਿਨ੍ਹਾਂ ਵਿਚੋਂ 7 ਕਵਿਤਾ ਅਤੇ 1 ਕਹਾਣੀਆਂ ਦੀ ਪੁਸਤਕ ਸ਼ਾਮਲ ਹੈ, ਪੰਜਾਬੀ ਬੋਲੀ ਦੀ ਝੋਲੀ ਪਾਈਆਂ ਹਨ। ਤੁਧ ਬਿਨ-2010, ਤੇਰੇ ਜਾਣ ਪਿਛੋਂ-2011, ਇੱਕ ਖ਼ਤ ਤੇਰੇ ਨਾਮ-2011, ਤਨ ਮਨ ਦੋਵੇਂ ਅਥਰੇ-2012, ਰੰਗ ਕਿਰਮਚੀ-2012, ਚਿੜੀਆਂ ਦੀ ਡਾਰ-2013 ਅਤੇ ਤੇਰੀ ਲੋਅ ਦੇ ਸਦਕੇ-2014 ਵਿਚ ਪ੍ਰਕਾਸ਼ਤ ਕੀਤੀਆਂ ਹਨ। ਉਨ੍ਹਾਂ ਦੀ 2020 ਵਿਚ ਇਕ ਕਹਾਣੀਆਂ ਦੀ ਪੁਸਤਕ ‘‘ਨਾਈਨ ਵੰਨ ਵੰਨ’’ ਪ੍ਰਕਾਸ਼ਤ ਹੋਈ ਹੈ, ਜਿਸਨੇ ਸਾਹਿਤਕ ਖੇਤਰ ਵਿਚ ਹਲਚਲ ਪੈਦਾ ਕਰ ਦਿੱਤੀ ਹੈ। 

ਇਹ ਪੁਸਤਕ ਕੈਨੇਡਾ ਵਿਚ ਕੁਝ ਪੰਜਾਬੀ ਨੌਜਵਾਨ ਅਤੇ ਪੰਜਾਬੀ ਕੁੜੀਆਂ ਦੇ ਘਿਨਾਉਣੇਂ ਕਿਰਦਾਰ ਦਾ ਪਰਦਾਫਾਸ਼ ਕਰਦੀ ਹੈ, ਜਿਹੜੇ ਕੈਨੇਡੀਅਨ ਸਭਿਆਚਾਰ ਵਿਚ ਆਪਣੇ ਆਪ ਨੂੰ ਫਰਾਕ ਦਿਲ, ਬੇਬਾਕ ਅਤੇ ਖੁਲ੍ਹਦਿਲੇ ਕਹਿਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਅਸਲ ਵਿਚ ਉਹ ਇਨਸਾਨੀਅਤ ਤੋਂ ਗਿਰੇ ਹੋਏ ਕੰਮ ਕਰ ਰਹੇ ਹਨ। ਸੁਰਿੰਦਰ ਬਿੰਨਰ ਕੌਰ ਦਾ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿਚ ਫਗਵਾੜਾ ਨੇੜੇ ਡੂਮੇਣੀ ਪਿੰਡ ਵਿਚ ਫ਼ੌਜੀ ਅਧਿਕਾਰੀ ਪਿਤਾ ਤਰਲੋਚਨ ਸਿੰਘ ਅਤੇ ਮਾਤਾ ਚਰਨਜੀਤ ਕੌਰ ਦੇ ਘਰ 16 ਦਸੰਬਰ 1946 ਵਿਚ ਜਨਮ ਹੋਇਆ। ਪਿਤਾ ਦੇ ਫ਼ੌਜ ਦੇ ਐਜੂਕੇਸ਼ਨ ਕੋਰ ਵਿਚ ਨੌਕਰੀ ਕਰਨ ਕਰਕੇ ਸਾਰੇ ਦੇਸ਼ ਨੂੰ ਘੁੰਮ ਫਿਰ ਕੇ ਵੇਖਣ ਦਾ ਮੌਕਾ ਮਿਲਿਆ। ਉਨ੍ਹਾਂ ਦਾ ਦਾਦਾ ਭਾਗ ਸਿੰਘ ਨਿੱਝਰ ਵੀ ਅਧਿਆਪਕ ਸਨ। ਉਨ੍ਹਾਂ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਬੰਗਲੌਰ, ਦਸਵੀਂ ਦਿੱਲੀ ਅਤੇ ਬੀ.ਏ.ਰਾਮਗੜ੍ਹੀਆ ਕਾਲਜ ਫਗਵਾੜਾ ਤੋਂ 1967 ਵਿਚ ਪਾਸ ਕੀਤੀ।

ਉਨ੍ਹਾਂ ਦੇ ਪਿਤਾ ਨੇ ਫ਼ੌਜ ਦੀ ਨੌਕਰੀ ਕਰਕੇ ਵੱਖ-ਵੱਖ ਰਾਜਾਂ ਵਿਚ ਰਹਿਣ ਦੀ ਵਜਾਹ ਕਰਕੇ ਅੰਗਰੇਜ਼ੀ ਮਾਧਿਅਮ ਵਿਚ ਸਾਰੀ ਪੜ੍ਹਾਈ ਕੀਤੀ। ਪੰਜਾਬਣ ਹੋਣ ਕਰਕੇ ਪੰਜਾਬੀ ਬੋਲੀ ਉਸ ਦੀ ਮਾਤ ਭਾਸ਼ਾ ਸੀ, ਜਿਸ ਕਰਕੇ ਪੰਜਾਬੀ ਬੋਲੀ ਦੀ ਮਿਠਾਸ ਉਸ ਨੂੰ ਪੜ੍ਹਨ ਲਿਖਣ ਲਈ ਉਕਸਾਉਂਦੀ ਰਹੀ। ਬੀ.ਏ. ਕਰਨ ਤੋਂ ਬਾਅਦ 1967 ਵਿਚ ਉਨ੍ਹਾਂ ਦਾ ਵਿਆਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਮਾਜਰੀ ਦੇ ਪੜ੍ਹੇ ਲਿਖੇ ਪਰਿਵਾਰ ਵਿਚ ਮੁੱਖ ਅਧਿਆਪਕ ਮਾਸਟਰ ਗੁਰਚਰਨ ਸਿੰਘ ਦੇ ਅਧਿਆਪਕ ਸਪੁੱਤਰ ਦਿਲਬਾਗ ਸਿੰਘ ਨਾਲ ਹੋ ਗਿਆ। ਹੁਣ ਇਹ ਪਿੰਡ ਖਮਾਣੋ ਤਹਿਸੀਲ ਅਤੇ ਜ਼ਿਲ੍ਹਾ ਫ਼ਤਿਹਗੜ੍ਹ ਵਿਚ ਪੈਂਦਾ ਹੈ। ਉਨ੍ਹਾਂ ਦੇ ਤਿੰਨ ਮੁੰਡੇ ਅਤੇ ਇੱਕ ਕੁੜੀ ਹੈ। ਉਨ੍ਹਾਂ ਦਾ ਪੇਕਾ ਅਤੇ ਸਹੁਰਾ ਪਰਿਵਾਰ ਦੋਵੇਂ ਪੜ੍ਹੇ ਲਿਖੇ ਵਿਦਿਆ ਮਾਹਿਰ ਪਰਿਵਾਰ ਸਨ। ਵਿਆਹ ਤੋਂ 29 ਸਾਲ ਬਾਅਦ 1996 ਵਿਚ ਉਹ ਆਪਣੇ ਪਰਿਵਾਰ ਸਮੇਤ ਕੈਨੇਡਾ ਆ ਕੇ ਵਸ ਗਏ। ਪਰਿਵਾਰ ਕੈਨੇਡਾ ਵਿਚ ਖ਼ੁਸ਼ੀਆਂ ਅਤੇ ਖੇੜਿਆਂ ਵਿਚ ਜੀਵਨ ਬਸਰ ਕਰ ਰਿਹਾ ਸੀ, ਜਦੋਂ ਅਚਾਨਕ ਆਪ ਦੇ ਪਤੀ ਦਿਲਬਾਗ ਸਿੰਘ ਦੀ 2009 ਵਿਚ ਮੌਤ ਹੋ ਗਈ ਅਤੇ ਪਰਿਵਾਰ ’ਤੇ ਕਹਿਰ ਦਾ ਪਹਾੜ ਟੁਟ ਪਿਆ। ਅਜੇ ਇਸ ਸਦਮੇ ਵਿਚੋਂ ਨਿਕਲੇ ਨਹੀਂ ਸਨ ਤਾਂ ਜਵਾਨ ਪੁੱਤਰ ਵਿੱਕੀ ਇੱਕ ਸੜਕੀ ਦੁਰਘਟਨਾਂ ਵਿਚ ਸਵਰਗਵਾਸ ਹੋ ਗਿਆ। ਇਸ ਦੂਹਰੇ ਸਦਮੇਂ ਨੇ ਸੁਰਿੰਦਰ ਕੌਰ ਬਿੰਨਰ ਨੂੰ ਮਾਨਸਿਕ ਤੌਰ ਝੰਬ ਕੇ ਰੱਖ ਦਿੱਤਾ। 


ਇਨ੍ਹਾਂ ਹਾਦਸਿਆਂ ਤੋਂ ਬਾਅਦ ਉਨ੍ਹਾਂ ਦੇ ਬਜ਼ੁਰਗ ਸਹੁਰੇ ਮਾਸਟਰ ਗੁਰਚਰਨ ਸਿੰਘ ਦੀ ਦੇਖ ਭਾਲ ਦੀ ਜ਼ਿੰਮੇਵਾਰੀ ਵੀ ਉਨ੍ਹਾਂ ’ਤੇ ਆ ਪਈ। ਇਸ ਦੁਖ ਦੀ ਘੜੀ ਵਿਚ ਜੱਦੋਜਹਿਦ ਅਤੇ ਅਸਹਿਣਯੋਗ ਇਕਲਾਪੇ ਦੇ ਮਾਹੌਲ ਹੋਣ ਕਰਕੇ ਉਨ੍ਹਾਂ ਨੇ ਆਪਣੇ ਦਿਲ ਦੇ ਸਕੂਨ ਅਤੇ ਡੋਲੇ ਹੋਏ ਮਨ ਨੂੰ ਢਾਰਸ ਦੇਣ ਲਈ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ, ਇੱਕ ਕਿਸਮ ਨਾਲ ਸ਼ੁਰੂ ਵਿਚ ਆਪਣੀ ਕਵਿਤਾ ਆਪਣੇ ਪਤੀ ਅਤੇ ਪੁੱਤਰ ਤੋਂ ਵਿਛੋੜੇ ਦਾ ਹੀ ਇਜ਼ਹਾਰ ਸੀ ਪਰ ਉਨ੍ਹਾਂ ਨੇ ਆਪਣੇ ਪਤੀ ਦੇ ਵਿਛੋੜੇ ਦੀ ਪੀੜਾ ਨੂੰ ਐਸੇ ਢੰਗ ਨਾਲ ਕਵਿਤਾ ਦਾ ਰੂਪ ਦਿੱਤਾ ਕਿ ਉਨ੍ਹਾਂ ਦੀ ਕਵਿਤਾ ਆਮ ਲੋਕਾਈ ਦੀ ਪੀੜਾ ਬਣ ਗਈ। ਉਨ੍ਹਾਂ ਦੀਆਂ 7 ਪੁਸਤਕਾਂ ਵਿਚ ਕਵਿਤਾਵਾਂ ਦੀ ਰਵਾਨਗੀ ਦਰਿਆ ਦੇ ਪਾਣੀ ਦੀ ਤਰ੍ਹਾਂ ਹੈ, ਜਿਹੜ੍ਹਾ ਵਹਿੰਦਾ ਵੀ ਹੈ ਤੇ ਮਨਾਂ ਨੂੰ ਟੁੰਬਦਾ, ਝੰਜੋੜਦਾ ਅਤੇ ਝੁਣਝੁਣੀਆਂ ਵੀ ਪੈਦਾ ਕਰਦਾ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਇਸਤਰੀ ਜਾਤੀ ਦੀ ਮਾਨਸਿਕਤਾ ਦੀ ਪੀੜ ਦਾ ਪ੍ਰਗਟਾਵਾ ਕਰਦੀਆਂ ਇਨਸਾਨੀ ਮਨਾਂ ਨੂੰ ਕੁਰੇਦ ਕੇ ਉਸਦੇ ਵੇਗ ਵਿਚ ਵਹਿਣ ਲਈ ਮਜ਼ਬੂਰ ਕਰਦੀਆਂ ਹਨ। ਜਨਾਨੀਆਂ ਨੂੰ ਉਹ ਮੋਹ, ਮੋਹਬਤ ਤੇ ਮਮਤਾ ਦੀ ਮੂਰਤ ਦਸਦੀ ਹੈ ਪਰ ਉਹ ਇਹ ਵੀ ਕਹਿੰਦੀ ਹੈ ਕਿ ਮੁਹੱਬਤ ਵਿਚ ਅਕਲ ਕੰਮ ਨਹੀਂ ਕਰਦੀ, ਸਭ ਕੁਝ ਛਿੱਕੇ ਤੇ ਟੰਗ ਕੇ ਜਨਾਨੀਆਂ ਤਪਦੀਆਂ, ਬਲਦੀਆਂ ਅਤੇ ਤੜਫਦੀਆਂ ਰਹਿੰਦੀਆਂ ਹਨ, ਪਿਛੇ ਫਿਰ ਵੀ ਨਹੀਂ ਹਟਦੀਆਂ ਤਾਂ ਹੀ ਉਨ੍ਹਾਂ ਦੀਆਂ ਪ੍ਰੀਤਾਂ ਅਮਰ ਰਹਿੰਦੀਆਂ ਹਨ। 

ਬਿੰਨਰ ਦੀਆਂ ਕਵਿਤਾਵਾਂ ਸੰਸਾਰੀਕਰਨ ਦੀ ਤੇਜ਼ ਤਰਾਰ ਪਦਾਰਥਕ ਦੌੜ ਦਾ ਜ਼ਿਕਰ ਕਰਦੀਆਂ ਮੋਹ-ਮੁਹੱਬਤ ਨਾਲ ਵਿਚਰਣ ਲਈ ਵੀ ਪ੍ਰੇਰਦੀਆਂ ਹਨ। ਕਠਿਨ, ਦੁਸ਼ਬਾਰੀਆਂ ਅਤੇ ਮੁਸੀਬਤਾਂ ਭਰੀ ਜ਼ਿੰਦਗੀ ਹੋਣ ਦੇ ਬਾਵਜੂਦ ਉਸ ਦੀਆਂ ਕਵਿਤਾਵਾਂ ਉਸ ਹਾਲਾਤ ਵਿਚੋਂ ਨਿਕਲਕੇ ਦੁਖਾਂ ਤਕਲੀਫਾਂ ਨੂੰ ਤਿਲਾਂਜਲੀ ਦੇ ਕੇ ਆਨੰਦਮਈ ਜੀਵਨ ਮਾਨਣ ਦੀ ਪੁਰਜ਼ੋਰ ਤਾਕੀਦ ਕਰਦੀਆਂ ਹਨ, ਕਿਉਂਕਿ ਮਨੁੱਖੀ ਜੀਵਨ ਦੁਰਲਭ ਹੁੰਦਾ ਹੈ, ਇਸ ਦਾ ਸਦਉਪਯੋਗ ਕਰਨਾ ਬਣਦਾ ਹੈ। ਝੁਰ-ਝੁਰ ਕੇ ਜੀਣਾ ਉਨ੍ਹਾਂ ਨੂੰ ਭਾਉਂਦਾ ਨਹੀਂ। ਉਨ੍ਹਾਂ ਦੀਆਂ ਕਵਿਤਾਵਾਂ ਦੀ ਖ਼ਾਸੀਅਤ ਇਹ ਹੈ ਕਿ ਗੱਲਬਾਤੀ ਢੰਗ ਨਾਲ ਲਬਰੇਜ, ਉਹ ਸਰਲ, ਸ਼ਪਸ਼ਟ, ਸਹਿਜਤਾ ਅਤੇ ਸੁਹਿਰਦਤਾ ਵਿਚ ਗੜੂੰਦ ਹਨ। ਉਸ ਦੀਆਂ ਸਾਰੀਆਂ ਕਵਿਤਾਵਾਂ ਇਸਤਰੀ ਜਾਤੀ ਦੇ ਇਤਿਹਾਸਕ ਦੁਖਾਂਤ ਅਤੇ ਉਨ੍ਹਾਂ ਦੇ ਜ਼ਜਬਾਤਾਂ ਦੀਆਂ ਪ੍ਰਤੀਕ ਹਨ। ਬਿੰਨਰ ਆਪਣੀਆਂ ਕਵਿਤਾਵਾਂ ਵਿਚ ਬਿੰਬ ਅਜਿਹੇ ਵਰਤਦੀ ਹੈ, ਜਿਹੜੇ ਧੁਰ ਅੰਦਰੋਂ ਇਨਸਾਨੀ ਮਨਾਂ ਨੂੰ ਹਲੂਣਕੇ ਰੱਖ ਦਿੰਦੇ ਹਨ। 
ਉਸ ਦੀਆਂ ਕਵਿਤਾਵਾਂ ਰੁਮਾਂਸਵਾਦ ਵਿਚ ਗੜੁਚ ਹਨ, ਕਿਉਂਕਿ ਉਹ ਮਹਿਸੂਸ ਕਰਦੀ ਹੈ ਕਿ ਰੁਮਾਂਸ ਜ਼ਿੰਦਗੀ ਹੈ ਅਤੇ ਰੁੱਖਾਂ, ਪਾਣੀ, ਪੰਛੀਆਂ, ਹਵਾ, ਧਰਤ, ਆਕਾਸ਼, ਪਾਤਾਲ, ਫਸਲਾਂ ਅਤੇ ਕੁਦਰਤ ਦੀਆਂ ਕ੍ਰਿਤਾਂ ਦੇ ਆਲੇ ਦੁਆਲੇ ਘੁੰਮਦੀਆਂ ਹਨ। ਬਿੰਨਰ ਇਨ੍ਹਾਂ ਕਵਿਤਾਵਾਂ ਵਿਚ ਪਾਇਲ, ਘੁੰਗਰੂ, ਗੁੜ, ਭਾਫ, ਠੰਡ, ਬਰਫ, ਫਲ, ਫੁਲ, ਪੱਤੇ, ਖ਼ੁਸ਼ਬੂ, ਧੁਪ, ਛਾਂ, ਨਿੱਘ, ਦਰਦ, ਚੰਨ, ਸੂਰਜ, ਸੇਕ, ਠੰਡ, ਨੱਚਣ, ਕੁਦਣ, ਪੀੜ, ਪਰਾਗਾ, ਅੰਗਿਆਰ, ਪਲ-ਪਲ, ਲੀਰੋ-ਲੀਰ, ਹਓਕੇ, ਹੰਝੂ, ਰਗ-ਰਗ, ਗੁਟਕੂੰ, ਤਿਲਤਿਲ, ਫੰਬਾ-ਫੰਬਾ, ਪੋਰ-ਪੋਰ, ਮਗਧਾ ਅਤੇ ਪੰਜਾਬੀ ਕਿਸਿਆਂ ਵਿਚੋਂ ਸੱਸੀ-ਪੁੰਨੂੰ, ਹੀਰ-ਰਾਂਝਾ ਅਤੇ ਲੈਲਾ ਮਜਨੂੰ ਆਦਿ ਦੀ ਥਾਂ ਥਾਂ ਵਰਤੋਂ ਕਰਦੇ ਹਨ। ਅਸਲ ਵਿਚ ਉਹ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਨਾਲ ਸੰਬੰਧਤ ਸ਼ਬਦਾਵਲੀ ਦੀ ਜ਼ਿਆਦਾ ਵਰਤੋਂ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਪੰਜਾਬੀ ਵਿਰਸੇ ਨਾਲ ਹੇਜ ਹੈ। ਪੰਜਾਬੀਆਂ ਦੀ ਨੌਜਵਾਨ ਪੀੜ੍ਹੀ ਦਾ ਆਪਣੇ ਵਿਰਸੇ ਨਾਲੋਂ ਟੁਟਣਾ ਉਨ੍ਹਾਂ ਨੂੰ ਖਟਕਦਾ ਹੈ। ਕੋਈ ਵੀ ਕਵਿਤਾ ਨਿੱਜੀ ਨਹੀਂ ਹੁੰਦੀ, ਸਗੋਂ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਜ਼ਿੰਦਗੀ ਦੇ ਬਿਰਤਾਂਤਾਂ ਦੀ ਤਰਜਮਾਨੀ ਕਰਦੀ ਹੁੰਦੀ ਹੈ। ਬਿੰਨਰ ਦੀ ਕਵਿਤਾ ਇਸ ਸੰਧਰਵ ਵਿਚ ਖਰੀ ਉਤਰਦੀ ਹੈ। ਨਿੱਜੀ ਪੀੜ ਨੂੰ ਲੋਕਾਂ ਦੀ ਪੀੜ ਵਿਚ ਬਦਲਣ ਦੀ ਉਹ ਮਾਹਿਰ ਹਨ ਅਤੇ ਆਪਣੇ ਬਿੰਬਾਂ ਦੀ ਸਹਾਇਤਾ ਨਾਲ ਮਨ ਦੀਆਂ ਤਰੰਗਾਂ ਛੇੜ ਕੇ ਕੁਦਰਤ ਦੀ ਗੋਦ ਵਿਚ ਲੈ ਜਾਂਦੇ ਹਨ।

ਉਨ੍ਹਾਂ ਦੀਆਂ ਕੁਝ ਕਵਿਤਾਵਾਂ ਸਮਾਜਿਕ ਬੁਰਾਈਆਂ ਦਾ ਪਰਦਾਫ਼ਾਸ਼ ਕਰਦੀਆਂ ਹਨ। ਕਿਤੇ ਕਿਤੇ ਵਿਦਰੋਹ ਵੀ ਨਜ਼ਰ ਆਉਂਦਾ ਹੈ। ਉਨ੍ਹਾਂ ਨੂੰ ਜਨਾਨੀਆਂ ਦੀ ਬੇਬਸੀ ਦਾ ਵੀ ਅਹਿਸਾਸ ਹੈ। ਕਵਿਤਰੀ ਭਰੂਣ ਹੱਤਿਆ, ਸਮਾਜਿਕ ਅਨਿਆਏ, ਨਸ਼ੇ, ਵਹਿਮਾਂ ਭਰਮਾਂ, ਊਚ ਨੀਚ, ਜਾਤ ਪਾਤ ਬਾਰੇ ਚਿੰਤਤ ਹੈ ਪਰ ਫਿਰ ਵੀ ਆਸ਼ਾਵਾਦੀ ਹੈ। ਭਰੂਣ ਹੱਤਿਆ ਜੁਗਾਂ ਜੁਗਾਂਤਰਾਂ ਤੋਂ ਚਲਦੀ ਆ ਰਹੀ ਹੈ, ਅੱਜ ਢੰਗ ਆਧੁਨਿਕ ਹਨ। ਜਨਾਨੀਆਂ ਦੇ ਸਰੀਰ ਕਬਰਾਂ ਬਣ ਗਏ ਹਨ। ਜ਼ਮੀਨਾਂ ਦੀ ਵੰਡ ਰੋਕਣ ਲਈ ਸਾਡਾ ਵਿਰਸਾ ਬਹੁ ਪਤੀ ਦੇ ਸੰਕਲਪ ਤੇ ਚਲਦਾ ਰਿਹਾ ਹੈ। ਦਰੋਪਤੀ ਦਾ ਦੁਖ ਉਹ ਮਹਿਸੂਸ ਕਰ ਰਹੀ ਹੈ। ਜਨਾਨੀਆਂ ਉਦੋਂ ਵੀ ਤੇ ਅੱਜ ਵੀ ਇਹ ਸੰਤਾਪ ਹੰਢਾ ਰਹੀ ਹੈ। ਅਣਜੋੜ ਵਿਆਹਾਂ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ ਕਿ ਅੱਜ ਅਨੇਕਾਂ ਜਨਾਨੀਆਂ ਮਜ਼ਬੂਰੀ ਵਸ ਲੂਣਾਂ ਬਣੀਆਂ ਹੋਈਆਂ ਹਨ। ਜਨਾਨੀ ਨੂੰ ਆਦਮੀ ਜਿਣਸੀ ਭੁੱਖ ਪੂਰੀ ਕਰਨ ਲਈ ਵਰਤਦਾ ਹੈ, ਜਦੋਂਕਿ ਆਦਮੀ ਤੇ ਜਨਾਨੀ ਇਕ ਦੂਜੇ ਦੇ ਪੂਰਕ ਹਨ। ਉਹ ਜਨਾਨੀ ਨੂੰ ਹਰ ਮੁਸ਼ਕਲ ਹਾਲਾਤ ਵਿਚ ਦਲੇਰੀ ਨਾਲ ਜ਼ਿੰਦਗੀ ਜਿਓਣ ਦੀ ਪ੍ਰੇਰਨਾ ਦਿੰਦੇ ਹਨ। 

ਉਨ੍ਹਾਂ ਦੀ ਕਵਿਤਾ ਸਮਾਜਿਕ ਕਦਰਾਂ ਕੀਮਤਾਂ ਵਿਚ ਆਈ ਗਿਰਾਵਟ ਦਾ ਜ਼ਿਕਰ ਕਰਦੀ ਹੈ, ਕਿਉਂਕਿ ਆਪਣੇ ਹੀ ਆਪਣਿਆਂ ਦੀਆਂ ਜੜ੍ਹਾਂ ਵਿਚ ਤੇਲ੍ਹ ਦੇ ਰਹੇ ਹਨ। ਪਿਓ-ਪੁਤ, ਮਾਂ-ਧੀ, ਪਤੀ-ਪਤਨੀ, ਪਿਓ-ਧੀ ਦੇ ਰਿਸ਼ਤਿਆਂ ਵਿਚ ਗਿਰਾਵਟ ਅਖ਼ਬਾਰਾਂ ਦੀਆਂ ਖ਼ਬਰਾਂ ਬਣਦੀ ਉਨ੍ਹਾਂ ਨੂੰ ਅਸਹਿਜ ਕਰਦੀ ਹੈ। ਉਨ੍ਹਾਂ ਦੀ ਕਵਿਤਾ ਇਹ ਵੀ ਸ਼ਪਸ਼ਟ ਕਰਦੀ ਹੈ ਕਿ ਆਦਮੀ ਪ੍ਰਧਾਨ ਸਮਾਜ ਜਨਾਨੀਆਂ ਨੂੰ ਬਣਦਾ ਯੋਗ ਮਾਣ ਸਨਮਾਨ ਨਹੀਂ ਦੇ ਰਿਹਾ ਅਤੇ ਔਰਤਾਂ ਦੀ ਤਰਾਸਦੀ ਹੈ ਕਿ ਉਹ ਹਰ ਜ਼ਬਰਦਸਤੀ ਨੂੰ ਬਰਦਾਸ਼ਤ ਕਰਨ ਦੀਆਂ ਆਦੀ ਹੋ ਗਈਆਂ ਹਨ। ਉਨ੍ਹਾਂ ਦੀ ਕਵਿਤਾ ਪਿਆਰ ਨੂੰ ਵਰਜਿਤ ਨਹੀਂ ਕਹਿੰਦੀ ਪਰ ਸਬਰ ਸੰਤੋਖ ਦਾ ਪੱਲਾ ਫੜਕੇ ਹਿੰਮਤ ਕਰਨ ਲਈ ਹੌਸਲਾ ਜ਼ਰੂਰ ਦਿੰਦੀ ਹੈ। ਜਨਾਨੀਆਂ ਬਾਰੇ ਉਹ ਲਿਖਦੀ ਹੈ-

ਔਰਤ ਨੂੰ ਇਨਸਾਨ ਮੰਨਣ ਤੋਂ, ਸਾਡੇ ਮੁਲਕ ਦੇ ਡਰਦੇ ਲੋਕ।
ਐਪਰ ਉਸ ਨੂੰ ਕੱਲੀ ਤੱਕ ਕੇ, ਕੀ ਕੀ ਖੇਖਨ ਕਰਦੇ ਲੋਕ।

ਅੱਗੋਂ ਲਿਖਦੀ ਹੈ-
ਦੂਜੇ ਦੀ ਧੀ ਭੈਣ ਨੂੰ ਤੱਕ ਕੇ, ਠੰਡੇ ਹਉਕੇ ਭਰਦੇ ਲੋਕ।
ਹੁਕਮਰਾਨਾਂ ਵਲੋਂ ਰਿਆਇਆ ਨੂੰ ਅਣਡਿਠ ਕਰਨਾ ਅਤੇ ਗ਼ਰੀਬੀ ਦਾ ਵਧਣਾ ਸਿਆਸਤਦਾਨਾ ਦੇ ਅਵੇਸਲੇਪਨ ਦਾ ਨਤੀਜਾ ਹੈ।
ਉਸ ਨੂੰ ਜਨਤਾ ਦੇ ਦੁਖਾਂ ਦੀ ਸਾਰ ਕੀ, ਉਹ ਤਾਂ ਸੱਤਾ ਦੇ ਨਸ਼ੇ ਵਿਚ ਚੂਰ ਹੈ।
ਪੱਖੇ ਕੂਲਰ ਕੀ ਕਰਨੇ ਨੇ ਹੁਣ, ਵਿਚ ਪਿੰਡਾਂ ਦੇ ਬਿਜਲੀ ਹੈ ਨਹੀਂ।
ਕੋਈ ਪਿੰਡ ਜਾਂ ਕੋਈ ਸ਼ਹਿਰ ਕੀ ਜੇ ਢਿਡ ’ਚ ਰੋਟੀ ਹੈ ਨਹੀਂ
ਜੋ ਭੁੱਖੇ ਨੂੰ ਅੰਨ ਦੇਵੇ ਉਹ ਹੀ ਰੁਤਬਾ ਵਿਸ਼ੇਸ਼ ਹੈ।

ਪਰਵਾਸ ਵਿਚ ਜਾ ਕੇ ਵਸਣ ਦੇ ਲਾਲਚ ’ਚ ਗ਼ੈਰ ਕਾਨੂੰਨੀ ਢੰਗ ਵਰਤਣਾ ਅਤੇ ਅਣਜੋੜ ਵਿਆਹ ਕਰਨ ਵਾਲਿਆਂ ਨੂੰ ਵੀ ਉਹ ਆੜੇ ਹੱਥੀਂ ਲੈਂਦੀ ਹੈ।

  • Poet
  • Surinder Kaur Binner
  • ਕਵਿਤਰੀ
  • ਸੁਰਿੰਦਰ ਕੌਰ ਬਿੰਨਰ

ਜਾਣੋ ਅੰਤਰਰਾਸ਼ਟਰੀ ਪੱਧਰ 'ਤੇ ਕਿਹੋ ਜਿਹੇ ਰਹਿਣਗੇ ਭਾਰਤ-ਪਾਕਿ-ਰੂਸ ਦੇ ਸਬੰਧ, ਕੀ ਰਹੇਗੀ ਅਮਰੀਕਾ ਦੀ ਭੂਮਿਕਾ

NEXT STORY

Stories You May Like

  • appointing pargat singh as the president
    ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣਾ ਸ਼ਲਾਘਾਯੋਗ ਫ਼ੈਸਲਾ : ਸੁਰਿੰਦਰ ਸਿੰਘ ਰਾਣਾ
  • surinder singh rana ioc europe leader visiting punjab
    'ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਦੀ ਬਣਨੀ ਤੈਅ', ਪੰਜਾਬ ਦੌਰੇ 'ਤੇ ਪੁੱਜੇ IOC ਯੂਰਪ ਦੇ ਆਗੂ ਸੁਰਿੰਦਰ ਸਿੰਘ ਰਾਣਾ
  • rakul preet singh breaks silence on it raid reports
    'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ ਤੋੜੀ ਚੁੱਪ
  • roop kaur sandhu  s statement following her expulsion from the akali dal
    9 ਅਕਤੂਬਰ ਨੂੰ ਸਬੂਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਵਾਂਗੀ ਪੇਸ਼: ਰੂਪ ਕੌਰ ਸੰਧੂ
  • roop kaur sandhu appeals to dgp gaurav yadav
    ਰੂਪ ਕੌਰ ਸੰਧੂ ਨੇ ਮੰਗੀ ਸੁਰੱਖਿਆ, ਕਿਹਾ ਮੈਨੂੰ ਧਮਕੀਆਂ ਮਿਲ ਰਹੀਆਂ
  • another major statement from bibi roop kaur
    ਬੀਬੀ ਰੂਪ ਕੌਰ ਦਾ ਇਕ ਹੋਰ ਵੱਡਾ ਬਿਆਨ, ਕਿਹਾ- ਗਲਤ ਪ੍ਰਚਾਰ ਨਾ ਕੀਤਾ ਜਾਵੇ
  • daljit kaur team india
    ਜੈਤੋ ਖੇਤਰ ਦੀ ਪੇਸਾਪਾਲੋ ਖਿਡਾਰਨ ਦਲਜੀਤ ਕੌਰ ਦਬੜੀਖਾਨਾ ਦੀ ਭਾਰਤੀ ਟੀਮ ‘ਚ ਹੋਈ ਚੋਣ
  • bibi roop kaur sandhu reached the akal takht secretariat
    ਜਥੇਦਾਰ ਨਾਲ ਮੁਲਾਕਾਤ ਕਰਨ ਸ੍ਰੀ ਅਕਾਲ ਤਖ਼ਤ ਸਕੱਤਰੇਤ ਪਹੁੰਚੀ ਬੀਬੀ ਰੂਪ ਕੌਰ, ਦਿੱਤਾ ਵੱਡਾ ਬਿਆਨ
  • activa stolen from outside a house near sheetla mandir in jalandhar
    ਜਲੰਧਰ 'ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਸ਼ੀਤਲਾ ਮੰਦਿਰ ਨੇੜੇ ਘਰ ਦੇ...
  • change in punjab weather warning of rain hailstorms and storms for two days
    ਪੰਜਾਬ ਦੇ ਮੌਸਮ 'ਚ ਬਦਲਾਅ! 2 ਦਿਨ ਮੀਂਹ, ਗੜੇਮਾਰੀ ਤੇ ਤੂਫ਼ਾਨ ਦੀ ਚਿਤਾਵਨੀ,...
  • accused attacked a young man at a petrol pump in jalandhar
    ਜਲੰਧਰ ਵਿਖੇ ਪੈਟਰੋਲ ਪੰਪ 'ਤੇ ਨੌਜਵਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ
  • hooliganism at a petrol pump on jalandhar 120 foot road  two youths beaten up
    ਜਲੰਧਰ ਦੇ 120 ਫੁੱਟੀ ਰੋਡ 'ਤੇ ਪੈਟਰੋਲ ਪੰਪ 'ਤੇ ਗੁੰਡਾਗਰਦੀ! ਦੋ ਨੌਜਵਾਨਾਂ ਦੀ...
  • ladies   gymkhana club elections jalandhar
    ਲਗਭਗ 5 ਸਾਲਾਂ ਬਾਅਦ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਣ ਦੀ ਉਮੀਦ ਬਣੀ, 24...
  • accident again at chander nagar underbridge
    ਚੰਦਰ ਨਗਰ ਅੰਡਰਬ੍ਰਿਜ ’ਤੇ ਫਿਰ ਹਾਦਸਾ, ਟਰੱਕ ਟਕਰਾਉਣ ਨਾਲ ਗਾਰਡਰ ਡਿੱਗਿਆ, ਔਰਤ...
  • locks of the 6th shop broken in 10 days at jalandhar  s mai hiran gate
    ਜਲੰਧਰ ਦੇ ਮਾਈ ਹੀਰਾਂ ਗੇਟ 'ਚ 10 ਦਿਨਾਂ ’ਚ 6ਵੀਂ ਦੁਕਾਨ ਦੇ ਤਾਲੇ ਟੁੱਟੇ
  • mad sandhu case accused jobanpreet punjab dgp
    ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਸਫਲਤਾ; ਮੁੱਖ ਦੋਸ਼ੀ ਜੋਬਨਪ੍ਰੀਤ ਮੁੰਬਈ ਤੋਂ...
Trending
Ek Nazar
gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

online harassment

ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

greetings on navratri and durga puja

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਨਵਰਾਤਰੀ ਅਤੇ ਦੁਰਗਾ ਪੂਜਾ 'ਤੇ ਭਾਰਤੀ ਪ੍ਰਵਾਸੀਆਂ...

sara ali khan

100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ 'ਚ...

launches ai avatar devi

ਇੰਡੋਨੇਸ਼ੀਆ 'ਚ ਭਾਰਤੀ ਦੂਤਾਵਾਸ ਨੇ AI ਅਵਤਾਰ "ਦੇਵੀ" ਕੀਤੀ ਲਾਂਚ, ਦੇਵੇਗੀ...

rubio visit uzbekistan and india

ਅਮਰੀਕੀ ਵਿਦੇਸ਼ ਮੰਤਰੀ ਰੂਬੀਓ 17 ਤੋਂ 22 ਅਕਤੂਬਰ ਤੱਕ ਕਰਨਗੇ ਉਜ਼ਬੇਕਿਸਤਾਨ ਅਤੇ...

actor shekhar suman

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ...

jalandhar opposition to firecracker market in raowali village

ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...

major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • shameful act
      ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ...
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +