Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 18, 2026

    4:25:19 AM

  • death toll at funeral in gaza

    ਗਾਜ਼ਾ 'ਚ ਜਨਾਜ਼ੇ 'ਤੇ ਵਰ੍ਹਿਆ ਮੌਤ ਦਾ ਕਹਿਰ:...

  • punjab student news

    ਵੱਡੀ ਖ਼ਬਰ: ਪੰਜਾਬ 'ਚ 60,00,00,000 ਰੁਪਏ ਦੇ...

  • pm narendra modi reached the stage wearing a green scarf

    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ...

  • prime minister narendra modi speech

    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਸਫ਼ਰਨਾਮਾ : ਬਾਤਾਂ ਅਟਾਰੀਓਂ ਪਾਰ ਦੀਆਂ

MERI AWAZ SUNO News Punjabi(ਨਜ਼ਰੀਆ)

ਸਫ਼ਰਨਾਮਾ : ਬਾਤਾਂ ਅਟਾਰੀਓਂ ਪਾਰ ਦੀਆਂ

  • Edited By Rajwinder Kaur,
  • Updated: 10 Jun, 2021 06:21 PM
Jalandhar
safaranama attarium ravi sutlej
  • Share
    • Facebook
    • Tumblr
    • Linkedin
    • Twitter
  • Comment

ਰਾਵੀ ਤੇ ਸਤਲੁਜ ਦੇ ਕੰਢਿਆਂ ਦੀ ਮਿੱਟੀ ਇੱਕੋ ਹੀ ਹੈ।ਇਸ ਮਿੱਟੀ ਤੋਂ ਸਾਡੇ ਕਲਬੂਤ ਵਿਚਰੇ।ਇੱਕੋ ਸੂਰਜ ਲਹਿੰਦੇ ਚੜ੍ਹਦੇ ਸਾਨੂੰ ਹਯਾਤੀ ਦਾ ਸੇਕ ਦਿੱਤਾ। 1947 ਦੀ ਵੰਡ ਨੇ ਭੋਇੰ ਦੇ ਟੁਕੜੇ ਤੇ ਐਸੀ ਲਕੀਰ ਖਿੱਚੀ ਕਿ ਭਰਾਵਾਂ ਵਾਂਗੂੰ ਵੱਸਦੇ ਸੱਤ ਬੇਗਾਨੇ ਹੋ ਗਏ। ਹਕੂਮਤਾਂ ਨੇ ਐਸੇ ਪਾਕ ਪਵਿੱਤਰ ਰਿਸ਼ਤਿਆਂ ਵਿੱਚੋਂ ਵੀ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ। ਬਹੁਤ ਸਾਰੇ ਬਜ਼ੁਰਗ ਆਪਣੀ ਜੰਮਣ ਭੋਇੰ ਨੂੰ ਵੇਖਣ ਤੋਂ ਤਰਸਦੇ ਹੀ ਰੁਖ਼ਸਤ ਹੋ ਗਏ,ਪਰ ਕੁਦਰਤ ਨੂੰ ਇੰਝ ਕਤਈ ਮਨਜ਼ੂਰ ਨਹੀਂ ਸੀ।ਅਰਦਾਸਾਂ ਰੰਗ ਲਿਆਈਆਂ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ। ਸਾਡੇ ਬਜ਼ੁਰਗ ਵੀ ਆਪਣੇ ਵਤਨਾਂ ਨੂੰ ਵੇਖਣ ਦੀ ਤਾਂਘ ਦਿਲ ਵਿੱਚ ਲੈ ਕੇ ਹੀ ਅੱਖਾਂ ਮੀਟ ਗਏ।

ਚੜ੍ਹਦੇ ਪੰਜਾਬ ਵਾਲਿਆਂ ਦੇ ਮਨਾਂ ਵਿੱਚ ਬੜੇ ਭਰਮ ਭੁਲੇਖੇ ਪਾਏ ਗਏ ਕਿ ਜੇ ਪਾਕਿਸਤਾਨ ਜਾ ਆਏ ਤਾਂ ਪੱਛਮੀ ਦੇਸ਼ਾਂ ਦਾ ਵੀਜ਼ਾ ਨਹੀਂ ਲੱਗਦਾ,ਜੋ ਕਿ ਮੁੱਢੋ ਹੀ ਨਿਰਮੂਲ ਸੀ।ਮੇਰੇ ਦਿਲ ਵਿੱਚ ਵੀ ਕਈ ਵਾਰੀ ਬਾਬਾ ਨਾਨਕ ਜੀ ਦੀ ਧਰਤੀ ਤੇ ਆਪਣੇ ਪੁਰਖਿਆਂ ਦੇ ਪਿੰਡ ਵੇਖਣ ਦੀ ਤਾਂਘ ਨੇ ਜਨਮ ਲਿਆ ਤਾਂ ਜੋ ਬਜ਼ੁਰਗਾਂ ਦੀ ਅਧੂਰੀ ਰਹਿ ਗਈ ਤਾਂਘ ਨੂੰ ਉਨ੍ਹਾਂ ਦਾ ਪੋਤਰਾ ਪੂਰਾ ਕਰ ਸਕੇ,ਪਰ ਸਬੱਬ ਹੀ ਨਾ ਬਣ ਸਕਿਆ ਗੁਰੂ ਨਾਨਕ ਸਾਹਿਬ ਦੀ 550 ਸਾਲਾ ਜਨਮ ਸ਼ਤਾਬਦੀ ਨੇ ਇਹ ਤਾਂਘ ਪੂਰੀ ਕਰ ਵਿਖਾਈ।ਮਨ ਵਿੱਚ ਪੱਕਾ ਧਾਰਿਆ ਹੋਇਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਤੇ ਕਰਮ ਭੂਮੀ ਦੇ ਦੀਦਾਰ, ਅਤੇ ਆਪਣੇ ਬਜ਼ੁਰਗਾਂ ਦੇ ਪਿੰਡ ਨੂੰ ਜ਼ਰੂਰ ਨਿਹਾਰ ਕੇ ਆਉਣਾ, ਪੱਛਮੀ ਦੇਸ਼ਾਂ ਦਾ ਵੀਜ਼ਾ ਲੱਗੇ ਭਾਵੇਂ ਨਾ ਲੱਗੇ। ਬਾਅਦ ਵਿੱਚ ਜਦੋਂ ਖੋਜ ਕੀਤੀ ਤਾਂ ਪਤਾ ਲੱਗਾ ਕਿ ਪਾਕਿਸਤਾਨ ਦੇ ਲੱਗਭੱਗ 27ਲੱਖ ਲੋਕ ਵੱਖ ਵੱਖ ਪੱਛਮੀ ਦੇਸ਼ਾਂ ਵਿੱਚ ਪੱਕੇ ਤੌਰ 'ਤੇ ਰਹਿ ਰਹੇ ਹਨ ਅਤੇ ਚੜ੍ਹਦੇ ਪੰਜਾਬ ਦੇ ਹਜ਼ਾਰਾਂ ਹੀ ਲੋਕ ਪਹਿਲੀ ਵਾਰੀ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਾਅਦ ਵੱਖ ਵੱਖ ਦੇਸ਼ਾਂ ਵਿੱਚ ਗੇੜਾ ਲਾ ਚੁੱਕੇ ਨੇ ਤੇ ਕਈ ਪੱਕੇ ਵਸਨੀਕ ਵੀ ਬਣੇ ਹੋਏ ਨੇ। ਸੋ ਨਵੰਬਰ 2019 ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਨਮ ਸ਼ਤਾਬਦੀ ਮੌਕੇ ਮੈਂ ਆਪਣੇ ਵਕੀਲ ਸਾਥੀਆਂ ਨੂੰ ਤਿਆਰ ਕਰਕੇ ਬਹੁਤ ਸਾਰੀਆਂ ਸੱਧਰਾਂ ਮਨ ਵਿੱਚ ਲੈ ਕੇ ਲਹਿੰਦੇ ਪੰਜਾਬ ਦੀ ਧਰਤੀ ਵੱਲ ਚਾਲੇ ਪਾ ਦਿੱਤੇ।

PunjabKesari

ਜਿਵੇਂ ਹੀ ਵਾਹਘਾ ਪਾਰ ਕੀਤਾ ਤਾਂ ਅਜੀਬ ਜਿਹਾ ਚਾਅ ਚੜ੍ਹਿਆ ਲਹਿੰਦੇ ਦੇ ਭਰਾਵਾਂ ਨੇ ਗਲਵੱਕੜੀਆਂ ਪਾ ਕੇ ਤੇ ਬਗਲਗੀਰ ਹੋ ਕੇ ਸਾਡਾ ਸਵਾਗਤ ਕੀਤਾ। ਉਨ੍ਹਾਂ ਦੀ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਸਾਨੂੰ ਲੱਗਾ ਹੀ ਨਾ ਕਿ ਕਿਸੇ ਓਪਰੇ ਮੁਲਕ ਵਿੱਚ ਆਏ ਹੋਈਏ। ਇੱਕ ਨਵੀਂ ਵਿਆਹੀ ਵਹੁਟੀ ਦੇ ਸਹੁਰਿਆਂ ਤੋਂ ਪੇਕੇ ਜਾਣ ਵਰਗਾ ਮਹਿਸੂਸ ਹੋਇਆ। ਉਹੀ ਜੀਅ, ਉਹੀ ਰਹਿਣ ਸਹਿਣ, ਉਹੀ ਬੋਲੀ ਤੇ ਉਹੀ ਧਰਤ।ਮਨ ਖ਼ੁਸ਼ੀ ਵਿੱਚ ਖੀਵਾ ਹੋ ਉੱਠਿਆ। ਜਿਉਂ ਜਿਉਂ ਨਨਕਾਏ ਦੀ ਧਰਤੀ ਵੱਲ ਪੈਂਡਾ ਤੈਅ ਕਰ ਰਹੇ ਸੀ ਤਾਂ ਸਿੱਖੀ ਦੀ ਜਨਮ ਭੋਇੰ ਦੇ ਦੀਦਾਰਾਂ ਦੀ ਤਾਂਘ ਮਨ ਵਿੱਚ ਉਛਾਲੇ ਮਾਰ ਰਹੀ ਸੀ। ਰਸਤੇ ਵਿੱਚ ਸੜਕ ਦੇ ਦੋਵੇਂ ਪਾਸੇ ਆਵਾਮ ਨੇ ਹੱਥ ਹਿਲਾ ਕੇ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਇਸਤਕਬਾਲ ਕੀਤਾ। ਨਨਕਾਣਾ ਸਾਹਿਬ ਵਿੱਚ ਸਫ਼ਾਈ ਤੇ ਸੁਰੱਖਿਆ ਦਾ ਬਾਕਮਾਲ ਤੇ ਪੁਖਤਾ ਇੰਤਜ਼ਾਮ ਸੀ। ਨਗਰ ਕੀਰਤਨ ਲਈ ਸਾਰੇ ਬਾਜ਼ਾਰ ਵਿੱਚ ਸੁੰਦਰ ਗਲੀਚੇ ਦੀ ਵਿਛਾਈ ਕੀਤੀ ਹੋਈ ਸੀ। ਉਥੇ ਅਸੀਂ ਗੁਰਦੁਆਰਾ ਜਨਮ ਅਸਥਾਨ, ਗੁ: ਰੋੜੀ ਸਾਹਿਬ, ਗੁ: ਬਾਲ ਲੀਲਾ, ਗੁ: ਤੰਬੂ ਸਾਹਿਬ ਅਤੇ ਹੋਰ ਗੁਰੂ ਘਰਾਂ ਦੇ ਦਰਸ਼ਨ ਕੀਤੇ। ਸਿੰਧੀ ਲੋਕਾਂ ਦੀ ਗੁਰੂ ਨਾਨਕ ਸਾਹਿਬ ਵਿੱਚ ਬਹੁਤ ਆਸਥਾ ਹੈ। ਉਹ ਸਾਰੀ ਰਾਤ ਦੀਵਾਨ ਵਿੱਚ ਕੀਰਤਨ/ਗਾਇਨ ਸਰਵਣ ਕਰਦੇ ਅਤੇ ਸ਼ਰਧਾ ਨਾਲ ਸੇਵਾ ਕਰਦੇ ਨੇ।ਘੱਟ ਗਿਣਤੀ ਹੁੰਦੇ ਹੋਏ ਵੀ ਉਹ ਉੱਥੇ ਪੂਰੇ ਸੁਰੱਖਿਅਤ ਨੇ ਤੇ ਬੇਝਿਜਕ ਹੋ ਕੇ ਰਾਤਾਂ ਨੂੰ ਸਫਰ ਕਰਦੇ ਨੇ।

ਸਿੰਧ ਵਿੱਚ ਲੱਗਭੱਗ 1000 ਪਰਿਵਾਰ ਸਿੱਧੀ ਸਿੱਖਾਂ ਦੇ ਨਿਵਾਸ ਕਰਦੇ ਨੇ। ਸਿੱਖਾਂ ਦੇ ਲੱਗਭੱਗ ਚਾਰ ਸੌ ਪਰਿਵਾਰ ਨਨਕਾਣਾ ਸਾਹਿਬ ਵਿੱਚ ਰਹਿੰਦੇ ਹਨ ਤੇ ਲੋਕਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਹਨ। ਲੋਕਲ ਸਿੱਖ ਖ਼ੈਬਰ ਪਖਤੂਨ ਤੋਂ ਆਉਣ ਕਰਕੇ ਆਪਸ ਵਿੱਚ ਪਸ਼ਤੋ ਬੋਲਦੇ ਹਨ।ਉਰਦੂ, ਪੰਜਾਬੀ, ਸਿੰਧੀ, ਬਲੋਚ, ਹਿੰਦੀ ਆਦਿ ਆਮ ਬੋਲ ਚਾਲ ਦੀਆਂ ਬੋਲੀਆਂ ਹਨ। ਸਿੰਧੀ ਸਿੱਖ ਵਪਾਰੀ ਹੋਣ ਕਰਕੇ ਪੈਸੇ ਪੱਖੋਂ ਅਮੀਰ ਹਨ।ਉਹਨਾਂ ਦੇ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਗੁਰਬਾਣੀ ਜ਼ੁਬਾਨੀ ਕੰਠ ਹੈ। ਉਧਰ ਲੜਕੀਆਂ ਨੂੰ ਉੱਚ ਵਿੱਦਿਆ ਪੜ੍ਹਾਉਣ ਦਾ ਰਿਵਾਜ ਘੱਟ ਹੈ। ਗੁਰਦੁਆਰਿਆਂ ਵਿੱਚ ਸਿੰਧੀ ਲੋਕਾਂ ਨੇ ਵੱਖ ਵੱਖ ਪਕਵਾਨਾਂ ਦੇ ਬਹੁਤ ਸਾਰੇ ਲੰਗਰ ਲਗਾਏ ਹੋਏ ਸਨ। ਉਹ ਪੂਰੇ ਪਰਿਵਾਰਾਂ ਸਮੇਤ ਸੈਂਕੜੇ ਮੀਲਾਂ ਤੋਂ ਚੱਲ ਕੇ ਗੁਰਪੁਰਬ ਤੇ ਨਨਕਾਣਾ ਸਾਹਿਬ ਪਹੁੰਚਦੇ ਹਨ। ਪੂਰੇ ਸਮਾਗਮ ਦੌਰਾਨ ਲੋਕਲ ਨਗਰ ਕੌਂਸਲ ਨੇ ਬਾਜ਼ਾਰਾਂ ਦੇ ਹਦੂਦ ਦੀ ਸਫਾਈ ਦਾ ਖਾਸ ਖਿਆਲ ਰੱਖਿਆ। ਨਨਕਾਣਾ ਸਾਹਿਬ ਗੁਰਦੁਆਰੇ ਦੇ ਬਾਹਰ ਵੰਡ ਵੇਲੇ ਦੇ ਉਜਾੜੇ ਤੋਂ ਪ੍ਰਭਾਵਿਤ ਲੋਕ ਅਕਸਰ ਚੜ੍ਹਦੇ ਪੰਜਾਬ ਦੇ ਆਪਣੇ ਗਰਾਈਆਂ ਨੂੰ ਮਿਲਣ ਦੀ ਤਾਂਘ ਦਿਲ ਵਿੱਚ ਰੱਖ ਕੇ ਪਿਆਰਿਆਂ ਨੂੰ ਹਾਕਾਂ ਮਾਰ ਕੇ ਲੱਭਦੇ ਨੇ। ਨੱਬੇ ਸਾਲ ਦਾ ਖੁਰਸ਼ੀਦ ਹੁਸ਼ਿਆਰਪੁਰੀ ਉਨ੍ਹਾਂ ਵਿੱਚੋਂ ਇੱਕ ਹੈ ਜੋ ਹਰ ਗੁਰਪੁਰਬ ਤੇ ਭਰੇ ਮਨ ਨਾਲ ਆਪਣੇ ਗਰਾਈਆਂ ਨੂੰ ਟੋਲਦਾ ਫਿਰਦਾ ਤੇ ਉਸ ਦੇ ਪਾਕਿ ਦਿਲ ਚੋਂ ਗੀਤਾਂ ਰੂਪੀ ਨਿਕਲੇ ਵੈਰਾਗਮਈ ਬੋਲ ਯਾਤਰੀਆਂ ਦਾ ਦਿਲ ਟੁੰਬ ਜਾਂਦੇ ਨੇ।ਇਸ ਤਰ੍ਹਾਂ ਗੁਰਦੁਆਰੇ ਦੇ ਬਾਹਰ ਬਾਜ਼ਾਰ ਵਿੱਚ ਹੀ ਵੰਡ ਦੇ ਵਿਛੜਿਆਂ ਦੀ ਮਹਿਫਲ ਜੰਮ ਜਾਂਦੀ ਹੈ।

PunjabKesari

ਲਹਿੰਦੇ ਪੰਜਾਬ ਦੀ ਮਿੱਟੀ ਬੜੀ ਜ਼ਰਖੇਜ਼ ਹੈ।ਫ਼ਸਲਾਂ ਉੱਤੇ ਕੀੜੇ ਮਾਰ ਦਵਾਈਆਂ ਦਾ ਬਹੁਤ ਘੱਟ ਇਸਤੇਮਾਲ ਕੀਤਾ ਜਾਂਦਾ ਹੈ। ਫ਼ਸਲਾਂ ਚੜ੍ਹਦੇ ਪੰਜਾਬ ਵਾਲੀਆਂ ਹੀ ਹੁੰਦੀਆਂ ਹਨ।ਕੁਦਰਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਂਦੀ। ਕਿੱਕਰ,ਟਾਹਲੀਆਂ ਤੇ ਹੋਰ ਪੁਰਾਤਨ ਦਰੱਖਤ ਖੇਤਾਂ ਵਿੱਚ ਓਦਾਂ ਹੀ ਖਲੋਤੇ ਹਨ। ਲੋਕ ਪਿੰਡਾਂ ਵਿੱਚ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਹਨ। ਇੱਕ ਘਰ ਵਿੱਚ ਕਈ ਕਈ ਜੀਅ ਹਨ। ਖੇਤਾਂ ਵਿੱਚ ਹਰਿਆਲੀ ਬਹੁਤ ਹੈ।ਸਿੰਜਾਈ ਵਾਸਤੇ ਕੁਦਰਤੀ ਪਾਈ ਤੇ ਨਹਿਰਾਂ ਦਾ ਪਾਈ ਵਰਤਿਆ ਜਾਂਦਾ ਹੈ। ਜਰਨੈਲੀ ਸੜਕ ਦੇ ਦੋਵੇਂ ਪਾਸੇ ਹਰੀ ਪੱਟੀ ਰਾਖਵੀਂ ਹੈ। ਧਰਤੀ ਵਿੱਚੋਂ ਬੋਰ ਕਰਕੇ ਬਹੁਤ ਘੱਟ ਪਾਣੀ ਕੱਢਿਆ ਜਾਂਦਾ ਹੈ।ਪਿੰਡਾਂ ਤੱਕ ਵੀ ਘਰਾਂ ਵਿੱਚ ਗੈਸ ਸਪਲਾਈ ਪਾਈਪ ਲਾਈਨ ਰਾਹੀਂ ਹੈ। ਹਰ ਘਰ ਦੇ ਬਾਹਰ ਗੈਸ ਦਾ ਮੀਟਰ ਲੱਗਾ ਹੋਇਆ। ਆਵਾਮ ਦਾ ਕੌਮੀ ਪਹਿਰਾਵਾ ਸਲਵਾਰ ਕਮੀਜ਼ ਹੈ ਤੇ ਅਫ਼ਸਰ, ਨੇਤਾ,ਆਮ ਲੋਕ ਸਾਰੇ ਇਸ ਕੌਮੀ ਲਿਬਾਸ ਨੂੰ ਹੀ ਤਰਜੀਹ ਦਿੰਦੇ ਹਨ। ਪਿੰਡਾਂ ਦਾ ਵਾਤਾਵਰਣ ਪ੍ਰਦੂਸ਼ਣ ਮੁਕਤ ਹੈ। ਲੋਕ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਲੋਕਾਂ ਦੇ ਜੁੱਸੇ ਬੜੇ ਤਕੜੇ ਹਨ।

ਪਾਕਿਸਤਾਨ ਆਪਣੀ ਚਾਲੇ ਆਪ ਚੱਲ ਰਿਹਾ ਹੈ, ਜਿਵੇਂ ਮਸਤ ਹਾਥੀ ਤੁਰਦਾ ਹੋਵੇ।ਕੋਈ ਜਿਆਦਾ ਤੜਕ ਭੜਕ ਨਹੀਂ। ਤੰਬਾਕੂ ਨੂੰ ਛੱਡ ਕੇ ਹੋਰ ਨਸ਼ੇ ਦੀ ਬਹੁਤ ਘੱਟ ਵਰਤੋਂ ਹੈ। ਸੜਕਾਂ ਉੱਤੇ ਕੋਈ ਆਵਾਰਾ ਪਸ਼ੂ ਦਿਖਾਈ ਨਹੀਂ ਦਿੰਦਾ। ਲੋਕਾਂ ਦੀਆਂ ਖੁਰਾਕਾਂ ਖੁੱਲ੍ਹੀਆਂ ਹਨ।ਉੱਚ ਪੱਧਰ 'ਤੇ ਮੈਡੀਕਲ ਸਹੂਲਤਾਂ ਦੀ ਘਾਟ ਹੈ।ਇਸੇ ਕਰਕੇ ਕਿਡਨੀ ਟਰਾਂਸਪਲਾਂਟ ਜਾਂ ਹੋਰ ਵੱਡੇ ਆਪ੍ਰੇਸ਼ਨਾਂ ਲਈ ਉਨ੍ਹਾਂ ਨੂੰ ਭਾਰਤ ਆਉਣਾ ਪੈਂਦਾ ਹੈ। ਪਾਣੀ ਦਾ ਪੱਧਰ ਵੀ ਕਾਫੀ ਉੱਚਾ ਹੈ।ਮੋਟਰ ਵੇਅ (ਜਰਨੈਲੀ ਸੜਕ) ਬਹੁਤ ਉੱਚ ਪੱਧਰ ਦੀ ਹੈ।ਉਸ ਨੂੰ ਸਿੱਧਾ ਤੇ ਸਮਤਲ ਰੱਖਿਆ ਹੋਇਆ ਹੈ ਤੇ ਲਿੰਕ ਸੜਕਾਂ ਨੂੰ ਪੁਲ ਬਣਾ ਕੇ ਉਸ ਉੱਪਰੋਂ ਪਾਰ ਕਰਵਾਇਆ ਹੋਇਆ ਹੈ।ਮੋਟਰ ਵੇਅ ਉੱਪਰ ਘੱਟ ਰਫ਼ਤਾਰ ਗੱਡੀਆਂ ਦੇ ਚੜ੍ਹਨ ਦੀ ਮਨਾਹੀ ਹੈ। ਬੱਸ ਟਰਾਂਸਪੋਰਟ ਵਿਵਸਥਾ ਬਹੁਤ ਹੀ ਵਧੀਆ ਹੈ। ਔਰਤ ਦੀ ਸੀਟ ਨਾਲ ਸਿਰਫ਼ ਔਰਤ ਹੀ ਬੈਠ ਸਕਦੀ ਹੈ,ਬੇਗਾਨਾ ਮਰਦ ਨਹੀਂ।ਸੀਟ ਖ਼ਾਲੀ ਲੈ ਜਾਈ ਮਨਜ਼ੂਰ ਹੈ।ਆਟੋ ਵਿੱਚ ਵੀ ਔਰਤ ਦੀ ਮਰਜ਼ੀ ਤੋਂ ਬਿਨਾ ਬੇਗਾਨਾ ਮਰਦ ਨਹੀਂ ਬੈਠ ਸਕਦਾ।ਉਥੇ ਰਿਕਸ਼ੇ ਨਹੀਂ ਹਨ।ਇਨਸਾਨ ਦਾ ਇਨਸਾਨ ਨੂੰ ਖਿੱਚਣਾ ਧਾਰਮਿਕ ਅਸੂਲਾਂ ਦੇ ਖ਼ਿਲਾਫ਼ ਮੰਨਦੇ ਹਨ।ਮੋਟਰਵੇਅ ਉਪਰ ਹਰ ਕੋਈ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਦਾ ਹੈ। ਪੰਜਾ ਸਾਹਿਬ ਹਸਨ ਅਬਦਾਲ ਵਿੱਚ ਲਗਪਗ 150 ਸਿੱਖ ਪਰਿਵਾਰ ਰਹਿੰਦੇ ਹਨ। ਪੰਜਾ ਸਾਹਿਬ ਜਾਂਦਿਆ ਰਸਤੇ ਵਿੱਚ ਗੁਰਦੁਆਰਾ ਸੱਚਾ ਸੌਦਾ ਚੂਹੜਕਾਣਾ(ਅੱਜਕਲ੍ਹ ਫਰੂਕਾਬਾਦ ਦੇ ਦਰਸ਼ਨ ਕੀਤੇ। ਉਧਰ ਪੁਰਾਤਨ ਵਿਰਾਸਤ ਨੂੰ ਬਹੁਤ ਪਿਆਰ ਕੀਤਾ ਜਾਂਦਾ ਹੈ। ਸੈਂਕੜੇ ਵਰ੍ਹੇ ਪੁਰਾਣੀਆਂ ਇਮਾਰਤਾਂ ਅੱਜ ਵੀ ਪੂਰੀਆਂ ਕਾਇਮ ਨੇ। ਕਿਸੇ ਵੀ ਪੁਰਾਤਨ ਇਮਾਰਤ ਨਾਲ ਛੇੜਛਾੜ ਨਹੀਂ ਕੀਤੀ ਜਾਂਦੀ।ਬਲਕਿ ਨਵੀਂ ਇਮਾਰਤ ਵੀ ਪੁਰਾਤਨ ਦਿੱਖ ਦੇ ਮੁਤਾਬਕ ਹੀ ਤਿਆਰ ਕੀਤੀ ਜਾਂਦੀ ਹੈ।

PunjabKesari

ਲੋਕ ਬੜੇ ਮੁਹੱਬਤੀ ਨੇ। ਜੇਕਰ ਕਿਸੇ ਨੇ ਪ੍ਰਹੁਣਾਚਾਰੀ ਦੀ ਤਹਿਜ਼ੀਬ ਸਿੱਖਈ ਹੋਵੇ ਤਾਂ ਉਹ ਜ਼ਰੂਰ ਇੱਕ ਗੇੜਾ ਪਾਕਿਸਤਾਨ ਲਹਿੰਦੇ ਪੰਜਾਬ ਦਾ ਲਗਾ ਕੇ ਆਵੇ।ਲੋਕ ਦਿਲੋਂ ਮਹਿਮਾਨ ਨਵਾਜੀ ਕਰਦੇ ਨੇ ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ। ਲਾਹੌਰ ਵਿੱਚ ਘੁੰਮਦਿਆਂ ਇੱਕ ਚੌਕ ਤੇ ਪੁਲਿਸ ਦੇ ਸਬ ਇੰਸਪੈਕਟਰ ਨੇ ਸਾਨੂੰ ਘੁੰਮਣ ਵਾਸਤੇ ਆਪਣੀ ਕਾਰ ਦੀਆਂ ਚਾਬੀਆਂ ਹੀ ਫੜਾ ਦਿੱਤੀਆਂ।ਜਿੰਨੇ ਦਿਨ ਅਸੀ ਰਹੇ,ਅਜ਼ਹਰ ਮੱਲ੍ਹੀ ਵਾਸੀ ਨੁਸ਼ਹਿਰਾ ਵਿਰਕਾਂ ਦਿਨ ਰਾਤ ਸਾਨੂੰ ਆਪਣੀ ਕਾਰ ਵਿੱਚ ਘਮਾਉਂਦਾ ਰਿਹਾ। ਕੁਰੜ ਵਾਸੀ ਚਾਚਾ ਮੁਹੰਮਦ ਆਸ਼ਿਕ ਗੱਦਲ ਦੀ ਮਹਿਮਾਨ ਨਿਵਾਜ਼ੀ ਦੇ ਚੜ੍ਹਦੇ ਪੰਜਾਬ ਦੇ ਨੇਤਾ, ਅਫ਼ਸਰ ਤੇ ਲੇਖਕ ਆਦਿ ਵੀ ਬੜੇ ਕਾਇਲ ਨੇ। ਲਾਹੌਰ ਵਿੱਚ ਕੋਈ ਸਾਡੇ ਨਾਲ ਤਸਵੀਰਾਂ ਲੈ ਰਿਹਾ ਸੀ ਤੇ ਕੋਈ ਆਪਣੇ ਘਰ ਦਾਅਵਤਾਂ ‘ਤੇ ਬੁਲਾ ਰਿਹਾ ਸੀ। ਅਸੀਂ ਹੋਟਲ ਤੇ ਖਾਣਾ ਖਾਣ ਲਈ ਜਾਣਾ ਤਾਂ ਪੈਸੇ ਕੋਈ ਹੋਰ ਹੀ ਸੱਜਣ ਬਿਨਾਂ ਦੱਸੇ ਦੇ ਜਾਂਦਾ ਸੀ।ਪਾਰਕਾਂ ਤੇ ਹੋਰ ਘੁੰਮਣਯੋਗ ਥਾਵਾਂ ਤੇ ਕਿਸੇ ਸੁਰੱਖਿਆ ਕਰਮਚਾਰੀ ਨੇ ਸਾਨੂੰ ਮਹਿਮਾਨ ਆਖਦਿਆਂ ਕਿਸੇ ਵੀ ਸਾਡੀ ਤਲਾਸ਼ੀ ਨਹੀਂ ਲਈ। ਜਦੋਂ ਮੈਂ ਆਪਣੇ ਪੁਰਖਿਆਂ ਦੇ ਡਸਕਾ ਤਹਿਸੀਲ ਵਿੱਚ ਪੈਂਦੇ ਪਿੰਡ ਭੜਥਾ ਵਾਲਾ ਗਿਆ ਤਾਂ ਲੋਕਾਂ ਨੇ ਹਰ ਗਲੀ ਮੋੜ ਤੇ ਹਰ ਪਿੰਡ ਵਿੱਚ ਹਾਰ ਪਾ ਕੇ ਤੇ ਫੁੱਲਾਂ ਨਾਲ ਜਲੂਸ ਵਰਗਾ ਸਵਾਗਤ ਕੀਤਾ ਤੇ ਮੈਨੂੰ ਪਿੰਡ ਵਿਚਲਾ ਸਾਡਾ ਪੁਰਾਤਨ ਘਰ ਤੇ ਹਵੇਲੀ ਵੀ ਵਿਖਾਏ।

ਲਾਹੌਰ ਕਿਸੇ ਸਮੇਂ ਸਰਕਾਰੇ ਖ਼ਾਲਸਾ ਦੀ ਰਾਜਧਾਨੀ ਰਿਹਾ ਹੈ।ਇੱਥੇ ਵੇਖਣਯੋਗ ਬਹੁਤ ਥਾਵਾਂ ਹਨ।ਸਿੱਖ ਰਾਜ ਦੀ ਆਖਰੀ ਨਿਸ਼ਾਨੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਅੱਜ ਵੀ ਬਹੁਤ ਸੰਭਾਲ ਕੇ ਰੱਖਿਆ ਹੋਇਆ। ਇੱਥੇ ਸਿੱਖ ਰਾਜ ਵੇਲੇ ਦੇ ਸ਼ਾਸਤਰ ਅੱਜ ਵੀ ਮਹਿਫੂਜ ਨੇ। ਇਸ ਤੋਂ ਇਲਾਵਾ ਅਲਾਮਾ ਇਕਬਾਲ ਪਾਰਕ,ਮੀਨਾਰੇ ਪਾਕਿਸਤਾਨ, ਅਨਾਰਕਲੀ ਬਜ਼ਾਰ, ਲਿਬਰਟੀ ਮਾਰਕੀਟ, ਬਾਦਸ਼ਾਹੀ ਮਸਜਿਦ,ਪੰਜਾਬ ਯੂਨੀਵਰਸਿਟੀ ਕੈਂਪਸ, ਦਿਆਲ ਸਿੰਘ ਲਾਇਬ੍ਰੇਰੀ, ਲਾਹੌਰ ਅਜਾਇਬਘਰ, ਸ਼ਾਲੀਮਾਰ ਬਾਗ ਤੇ ਹੋਰ ਕਈ ਮਕਬਰੇ ਹਨ।ਹਜ਼ਰਤ ਸਾਈਂ ਮੀਆਂ ਮੀਰ ਜੀ ਦਾ ਅਸਥਾਨ ਵੇਖ ਕੇ ਮਨ ਨੂੰ ਬੜਾ ਸਕੂਨ ਮਿਲਿਆ।ਗੁਰੂ ਅਰਜਨ ਸਾਹਿਬ ਜੀ ਨੇ ਸਾਈ ਜੀ ਕੋਲੋਂ ਅਮ੍ਰਿਤਸਰ ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਨੀਂਹ ਰਖਵਾ ਕੇ ਸਰਬ ਸਾਂਝਾ ਪੈਗ਼ਾਮ ਦਿੱਤਾ ਸੀ।ਗੁਰਦੁਆਰਾ ਡੇਹਰਾ ਸਾਹਿਬ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਵੀ ਲਾਹੌਰ ਵਿੱਚ ਹੀ ਸ਼ਾਹੀ ਕਿਲ੍ਹੇ ਦੇ ਨੇੜੇ ਸਥਿਤ ਹੈ।ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਜਿੱਥੇ ਮੀਰ ਮੰਨੂੰ ਦੀ ਜੇਲ ਵਿੱਚ ਸਿੱਖ ਬੀਬੀਆਂ ਤੇ ਨਿੱਕੇ ਬਾਲਾਂ ਨੂੰ ਸ਼ਹੀਦ ਕੀਤਾ ਗਿਆ, ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਆਦਿ ਮੁਕੱਦਸ ਅਸਥਾਨ ਲਾਹੌਰ ਵਿਚ ਹੀ ਹਨ। ਸਿੱਖਾਂ ਦਾ ਲਾਹੌਰ ਨਾਲ ਬੜਾ ਗੂੜ੍ਹਾ ਸੰਬੰਧ ਹੈ ਕਿਉਂ ਕਿ ਲਾਹੌਰ ਸਿੱਖਾਂ ਦੇ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਸੰਭਾਲੀ ਬੈਠਾ ਹੈ।

ਲਾਹੌਰ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਏਸ਼ੀਆ ਦੀ ਸਭ ਤੋਂ ਵੱਡੀ ਬਾਰ ਮੰਨੀ ਜਾਂਦੀ ਹੈ।ਇੱਥੇ ਵਕੀਲਾਂ ਦੀ ਲਗਭਗ 25000 ਗਿਣਤੀ ਹੈ।ਲਾਹੌਰ ਹਾਈ ਕੋਰਟ ਵਿੱਚ ਸਾਡੇ ਵਕੀਲ ਮਿੱਤਰ ਅਫ਼ਜ਼ਲ ਵਸਤੀ, ਨਾਸਰ ਵਸਤੀ, ਯਾਸਰ ਇਲਿਆਸ 2500) ਗਿਣਤੀ ਹੈ।ਲਾਹੌਰ ਹਾਈ ਕੋਰਟ ਵਿੱਚ ਸਾਡੇ ਵਕੀਲ ਮਿੱਤਰ ਅਫ਼ਜ਼ਲ ਵਸਤੀ, ਨਾਸਰ ਵਸਤੀ, ਯਾਸਤ ਇਲਿਆਸ ਤੇ ਹੋਰ ਵਕੀਲਾਂ ਨੇ ਸਾਨੂੰ ਸੱਦ ਕੇ ਸਨਮਾਨਿਤ ਕੀਤਾ। ਲਾਹੌਰ ਦੇ ਰਾਤ ਦੇ ਡਰਾਮੇ ਬੜੇ ਮਸ਼ਹੂਰ ਨੇ। ਲੋਕ ਪਰਿਵਾਰਾਂ ਸਮੇਤ ਬੜੇ ਚਾਅ ਨਾਲ ਡਰਾਮਿਆਂ ਦਾ ਆਨੰਦ ਮਾਣਦੇ ਨੇ। ਸਾਨੂੰ ਵੀ ਸਾਡੇ ਮੇਜ਼ਬਾਨਾਂ ਨੇ ਡਰਾਮਾ ਵਿਖਾਇਆ। ਉਰਦੂ ਦੇ ਮਹਾਨ ਸ਼ਾਇਰ ਅੱਲਾਮਾ ਮੁਹੰਮਦ ਇਕਬਾਲ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਸਾਨੂੰ ਸਨਮਾਨਿਤ ਕੀਤਾ ਤੇ ਇਕਬਾਲ ਦੀਆਂ ਕਿਤਾਬਾਂ ਸੌਗਾਤ ਵਿੱਚ ਦਿੱਤੀਆਂ।ਲਾਹੌਰ ਵਿੱਚ ਮੰਗਤਿਆਂ ਦੀ ਵੀ ਬੜੀ ਭਰਮਾਰ ਹੈ ਜੋ ਬਾਜ਼ਾਰਾਂ ਵਿੱਚ ਵੱਡੀ ਤਾਦਾਦ ਵਿੱਚ ਮੰਗਦੇ ਵੇਖੇ ਜਾ ਸਕਦੇ ਨੇ।

PunjabKesari

ਲਾਹੌਰ ਦਾ ਪੇਸ਼ ਏਰੀਆ ਜਿਵੇਂ ਕਿ ਬਾਹਰੀਆ ਟਾਊਨ ਆਦਿ ਬਿਲਕੁਲ ਚੰਡੀਗੜ੍ਹ ਦਾ ਭੁਲੇਖਾ ਪਾਉਂਦੇ ਹਨ। ਲਾਹੌਰ ਸਾਰੀ ਰਾਤ ਜਾਗਦਾ ਹੈ। ਦੁਪਹਿਰੋਂ ਬਾਅਦ ਅੰਗੜਾਈ ਲੈ ਕੇ ਤਰਕਾਲਾਂ ਪੈਂਦੇ ਹੀ ਜੋਬਨ ਤੇ ਹੋ ਜਾਂਦਾ ਹੈ ਤੇ ਰਾਤ ਦੇ ਵਧਣ ਨਾਲ ਇਸ ਦੇ ਜੋਬਨ 'ਚ ਵੀ ਨਿਖਾਰ ਵੱਧਦਾ ਜਾਂਦਾ ਹੈ। ਲੋਕ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਅਤੇ ਪੰਜਾਬੀ ਗੀਤਾਂ ਨੂੰ ਬਹੁਤ ਪਸੰਦ ਕਰਦੇ ਨੇ। ਉਹ ਪੰਜਾਬੀ ਜ਼ੁਬਾਨ ਦੇ ਬਹੁਤ ਖੈਰ ਖਵਾਹ ਹਨ। ਉਨ੍ਹਾਂ ਦਾ ਪੰਜਾਬੀ ਬੋਲਣ ਦਾ ਲਹਿਜਾ ਬੜਾ ਮਿੱਠਾ ਹੈ, ਜਿਹੜਾ ਧੁਰ ਅੰਦਰ ਦਿਲ ਵਿਚ ਲਹਿ ਜਾਂਦੈ। ਲਿਖਣ ਵੇਲੇ ਅਸੀਂ ਗੁਰਮੁਖੀ ਚ ਲਿਖਦੇ ਹਾਂ ਤੇ ਉਨ੍ਹਾਂ ਦੀ ਲਿੱਪੀ ਸ਼ਾਹਮੁਖੀ ਹੈ। ਲੋਕ ਦਿਲ ਦੇ ਬੜੇ ਅਮੀਰ ਨੇ। ਉੱਥੇ ਅਸੀਂ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਦਾ ਵੀ ਆਨੰਦ ਲਿਆ। ਵਿਆਹ ਦੀ ਪਾਰਟੀ ਦੌਰਾਨ ਔਰਤਾਂ ਅਤੇ ਮਰਦਾਂ ਵਿਚਕਾਰ ਇੱਕ ਪਰਦਾ ਲੱਗਾ ਹੋਇਆ ਹੁੰਦਾ ਹੈ। ਗੀਤ ਸੰਗੀਤ ਤੇ ਡੀਜੇ ਰਾਤ ਨੂੰ ਮਿੱਥੇ ਸਮੇਂ ਤੇ ਬੰਦ ਹੋ ਜਾਂਦਾ ਹੈ।ਕਾਨੂੰਨ ਅਨੁਸਾਰ ਵਿਆਹ ਵਿੱਚ ਮਹਿਮਾਨਾਂ ਦੀ ਗਿਣਤੀ ਅਤੇ ਦਾਅਵਤਾਂ ਵਿੱਚ ਪਕਵਾਨਾਂ ਦੀ ਗਿਣਤੀ ਦੀ ਹੱਦ ਤੈਅ ਹੈ। ਕੋਈ ਉਲੰਘਣਾ ਨਹੀਂ ਕਰਦਾ। ਕਿਸੇ ਵੀ ਪਾਰਟੀ ਵਿੱਚ ਸ਼ਰੇਆਮ ਸ਼ਰਾਬ ਨਹੀਂ ਵਰਤਾਈ ਜਾਂਦੀ ਕਿਉਂਕਿ ਇਸਲਾਮਿਕ ਦੇਸ਼ ਹੋਣ ਕਰਕੇ ਪਾਕਿਸਤਾਨ ਵਿੱਚ ਸ਼ਰਾਬ ਦੀ ਮਨਾਹੀ ਹੈ। ਲਹਿੰਦੇ ਪੰਜਾਬ ਦੀ ਜ਼ਿੰਦਗੀ ਦੀ ਰਫ਼ਤਾਰ ਵਿੱਚ ਠਹਿਰਾਓ,ਸਬਰ ਤੇ ਸੰਤੋਖ ਵੱਧ ਦਿਖਾਈ ਦਿੰਦਾ ਹੈ। ਵਿਦੇਸ਼ਾਂ ਵਿੱਚ ਭੱਜਣ ਦੀ ਦੌੜ ਬਹੁਤ ਘੱਟ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚ ਭੱਜ ਨੱਠ ਤੇ ਕਾਹਲੀ ਘੱਟ ਹੈ।

ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਿਸ ਦਿਨ ਉਦਘਾਟਨ ਹੋਣਾ ਸੀ, ਉਸ ਦਿਨ ਅਸੀਂ ਉੱਥੇ ਮੌਜੂਦ ਸੀ।ਵਜ਼ੀਰੇ ਆਜ਼ਮ ਇਮਰਾਨ ਖਾਂ ਤੇ ਦੋਵੇਂ ਦੇਸ਼ਾਂ ਦੇ ਖਾਸ ਮਹਿਮਾਨ ਸੰਗਤ ਵਿੱਚ ਹੀ ਬੈਠੇ ਸਨ ਤੇ ਕੋਈ ਉਚੇਚਾ ਮੰਚ ਨਹੀਂ ਸੀ ਲੱਗਾ। ਅਦਬੀ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਸੀ। ਸਾਰਾ ਮਾਹੌਲ ਆਪਸੀ ਪਿਆਰ ਸਤਿਕਾਰ ਤੇ ਧਾਰਮਿਕ ਰੰਗਤ ਵਿਚ ਰੰਗਿਆ ਗਿਆ ਸੀ। ਮੁਸਲਮਾਨ ਵੀ ਬਾਬਾ ਗੁਰੂ ਨਾਨਕ ਸਾਹਿਬ ਨੂੰ ਆਪਣਾ ਪੀਰ ਓ ਮੁਰਸ਼ਦ ਮੰਨਦੇ ਹਨ। ਇਹ ਲਾਂਘਾ ਤਵਾਰੀਖ ਦੇ ਪੰਨਿਆਂ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਕਿਉਂਕਿ ਇਹ ਦੋਵੇਂ ਦੇਸ਼ਾਂ ਦੇ ਵਿਛੜੇ ਅਵਾਮ ਨੂੰ ਮਿਲਾਉਣ ਲਈ ਇੱਕ ਪੁਲ ਦਾ ਕੰਮ ਕਰ ਰਿਹਾ ਹੈ। ਸੋ ਚੜ੍ਹਦੇ ਪੰਜਾਬ ਦੇ ਲੋਕ ਪੱਛਮੀ ਦੇਸ਼ਾਂ ਚ ਜਾਣ ਦੀ ਲਾਲਸਾ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਕਰਮ ਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ 'ਤੇ ਭਾਰੂ ਨਾ ਹੋਣ ਦੇਣ। ਓਦਾਂ ਵੀ ਜਿਸ ਨੇ ਪਾਕਿਸਤਾਨ ਪੰਜਾਬ ਨਹੀਂ ਵੇਖਿਆ, ਉਹ ਪੂਰਾ ਪੰਜਾਬੀ ਹੋ ਹੀ ਨਹੀਂ ਸਕਦਾ ਕਿਉਂਕਿ ਓਧਰਲਾ ਪੰਜਾਬ ਏਧਰਲੇ ਪੰਜਾਬ ਨਾਲੋਂ ਕਈ ਗੁਣਾ ਵੱਡਾ ਹੈ ਤੇ ਸਾਂਝਾ ਪੁਰਾਤਨ ਸਾਹਿਤ, ਸੱਭਿਆਚਾਰ ਤੇ ਇਤਿਹਾਸ ਉਧਰ ਹੀ ਮੌਜੂਦ ਹੈ।

ਲਹਿੰਦੇ ਪੰਜਾਬ ਵਿੱਚ ਕਈ ਸੱਜਣਾ ਮਿੱਤਰਾਂ ਨਾਲ ਰਿਸ਼ਤੇਦਾਰੀ ਨਾਲੋਂ ਵੀ ਗੂੜ੍ਹੀਆਂ ਸਾਂਝਾ ਬਣੀਆਂ ਜੋ ਤਾਅ ਜ਼ਿੰਦਗੀ ਦਾ ਸਰਮਾਇਆ ਰਹਿਣਗੀਆਂ। ਉਨ੍ਹਾਂ ਵਿੱਚੋਂ ਲਾਹੌਰ ਤੋਂ ਵੱਡਾ ਵੀਰ ਬਿੱਲਾ ਅਦੀਲ, ਉੱਘੀ ਲੇਖਿਕਾ ਸਭਾ ਪ੍ਰਵੇਜ਼ ਕਿਆਨੀ ਜਿਸ ਦੀ ਪੰਜਾਬੀ ਦੀ ਕਵਿਤਾ ਤੇ ਵਾਰਤਕ ਉੱਪਰ ਕਮਾਲ ਦੀ ਪਕੜ ਹੈ ਤੇ ਪੇਸ਼ਕਾਰੀ ਵੀ ਲਾਜਵਾਬ ਹੈ,ਭਰਾਵਾਂ ਵਰਗਾ ਯਾਰ ਅਜ਼ਹਰ ਹਬੀਬ ਮੱਲੀ, ਚਾਚਾ ਮੁਹੰਮਦ ਆਸ਼ਿਕ ਗੇਂਦਲ, ਮਸ਼ਹੂਰ ਕਾਲਮਨਵੀਸ ਅਜ਼ਹਰ ਵਿਰਕ, ਐਡਵੋਕੇਟ ਅਫਜ਼ਲ ਵਸਤੀ, ਰਾਣਾ ਇਕਰਾਮ, ਅਜੀਤ ਦਾ ਚਰਚਿਤ ਪੱਤਰਕਾਰ ਬਾਬਰ ਜਲੰਧਰੀ, ਯਾਸਰ ਇਲਿਆਸ ਐਡਵੋਕੇਟ,ਪੱਤਰਕਾਰ ਹੈਦਰ ਅੱਬਾਸ ਮਲ੍ਹੀ,ਰਾਣਾ ਇਕਰਾਮ, ਚੌਧਰੀ ਸ਼ਹਿਜ਼ਾਦ ਅਤੇ ਹੋਰ ਬਹੁਤ ਸਾਰੇ ਬੇਲੀ ਜਿਨ੍ਹਾਂ ਨੇ ਢੇਰ ਮੁਹੱਬਤਾਂ ਬਖ਼ਸ਼ੀਆਂ। 

ਇਸ ਤਰ੍ਹਾਂ ਅਸੀਂ ਪੰਦਰਾਂ ਦਿਨਾਂ ਦੀ ਯਾਤਰਾ ਦੌਰਾਨ ਨਾ ਭੁੱਲਣਯੋਗ ਯਾਦਾਂ ਦਾ ਸਰਮਾਇਆ ਤੇ ਸੱਜਣਾਂ ਦੀ ਬੇਤਹਾਸ਼ਾ ਮੁਹੱਬਤ ਦਿਲਾਂ ਵਿੱਚ ਲੈ ਕੇ ਫੇਰ ਮਿਲਣ ਦੀ ਤਾਂਘ ਨਾਲ ਲਹਿੰਦੇ ਪੰਜਾਬ ਤੋਂ ਵਿਦਾਇਗੀ ਲਈ।।........

ਐਡਵੋਕੇਟ ਗਗਨਦੀਪ ਸਿੰਘ ਗੁਰਾਇਆ
ਫਤਹਿਗੜ੍ਹ ਸਾਹਿਬ (ਚੜ੍ਹਦਾ ਪੰਜਾਬ) 
ਨੰ- 9781500050

  • Safaranama
  • Attarium
  • Ravi
  • Sutlej
  • ਸਫ਼ਰਨਾਮਾ
  • ਅਟਾਰੀਓਂ
  • ਰਾਵੀ
  • ਸਤਲੁਜ

ਐ ਮੇਰੇ ਪਿਆਰੇ ਵਤਨ, ਐ ਮੇਰੇ ਬਿਛੜੇ ਚਮਨ, ਤੁਝ ਪੇ ਦਿਲ ਕੁਰਬਾਨ...

NEXT STORY

Stories You May Like

  • three boys arrested with weapons
    ਸਰਹੱਦ ਪਾਰ ਤੋਂ ਆਏ ਹਥਿਆਰਾਂ ਸਮੇਤ 3 ਨੌਜਵਾਨ ਗ੍ਰਿਫ਼ਤਾਰ, 3 ਪਿਸਟਲ ਬਰਾਮਦ
  • stock markets rise due to easing in crude oil prices  nifty crosses 24 300
    ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਕਾਰਨ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ, ਨਿਫਟੀ 24,300 ਦੇ ਪਾਰ
  • questions on amazon  s   recommended   usb drives  consumers worried
    Amazon ਦੀਆਂ ‘ਰਿਕਮੈਂਡਿਡ’ USB ਡ੍ਰਾਈਵਜ਼ ’ਤੇ ਸਵਾਲ, ਫਰਜ਼ੀ ਸਟੋਰੇਜ ਸਮਰੱਥਾ ਦੀਆਂ ਸ਼ਿਕਾਇਤਾਂ ਨਾਲ ਖਪਤਕਾਰ ਚਿੰਤਤ
  • crude oil prices may fall to  60 per barrel  relief for petrol and diesel prices
    60 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਸਕਦੀਆਂ ਹਨ ਕੱਚੇ ਤੇਲ ਦੀਆਂ ਕੀਮਤਾਂ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਰਾਹਤ
  • sugar prices suddenly increase  prices rise by 6 7 percent
    ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ
  • storm in jalandhar  fallen tree
    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਡਿੱਗਿਆ ਦਰੱਖ਼ਤ, ਜ਼ਮੀਨ 'ਤੇ ਵਿਛੀਆਂ ਬਿਜਲੀ ਦੀਆਂ ਤਾਰਾਂ
  • 3 members of gang that snatched women  s earrings arrested
    ਔਰਤਾਂ ਦੀਆਂ ਵਾਲੀਆਂ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਗੱਡੀ ਤੇ ਨਕਦੀ ਬਰਾਮਦ
  • joint operation by excise and police department
    ਆਬਕਾਰੀ ਤੇ ਪੁਲਸ ਵਿਭਾਗ ਦੀ ਸਾਂਝੀ ਕਾਰਵਾਈ, ਟਾਟਾ ਸਫਾਰੀ ਗੱਡੀ 'ਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ
  • thanks to prime minister modi for safeguarding farmers interests
    ਕਿਸਾਨੀ ਹਿੱਤਾਂ ਦੀ ਪਹਿਰੇਦਾਰੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਤਹਿਦਿਲੋਂ ਧੰਨਵਾਦ :...
  • historic trade agreement with eu and record increase in msp a boon for punjab
    ਯੂਰਪੀ ਸੰਘ ਨਾਲ ਇਤਿਹਾਸਕ ਵਪਾਰਕ ਸਮਝੌਤਾ ਤੇ MSP 'ਚ ਰਿਕਾਰਡ ਵਾਧਾ ਪੰਜਾਬ ਲਈ...
  • two people arrested with stolen vehicles
    ਚੋਰੀ ਕੀਤੇ ਵਾਹਨਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • pm narendra modi reached the stage wearing a green scarf
    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ
  • prime minister narendra modi speech
    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
  • modi ji comes to punjab he never comes empty handed kewal singh dhillon
    PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
  • pm narendra modi reached jalandhar jalandhar cantt railway station
    ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
  • ashwini vaishnav  railway station  jalandhar cantt  amrit bharat station
    1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4...
Trending
Ek Nazar
pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged  shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

mother five children absconds father of three child

3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ...

india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • trump buffalo
      3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
    • charge while driving
      ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
    • bengal government cattle instructions
      6 ਮਹੀਨੇ ਦੀ ਜੇਲ੍ਹ ਜਾਂ ਜੁਰਮਾਨਾ ! ਬੰਗਾਲ ਸਰਕਾਰ ਨੇ ਪਸ਼ੂਆਂ ਨੂੰ ਲੈ ਕੇ ਜਾਰੀ...
    • up education minister letter
      'ਝੂਠ ਬੋਲਣਾ ਸਿਖਾਉਂਦੀ ਹੈ 'Johny Johny Yes Papa..!' ਯੋਗੇਂਦਰ ਉਪਾਧਿਆਏ...
    • paper leak
      ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET...
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +