ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਵਿੱਚ ਆਉਣ ਵਾਲੀ ਈਦ-ਉਲ-ਅਜ਼ਹਾ (ਬਕਰੀਦ) ਦੇ ਤਿਉਹਾਰ ਤੋਂ ਪਹਿਲਾਂ ਇੰਟਰਨੈੱਟ 'ਤੇ ਇੱਕ ਬਹੁਤ ਹੀ ਅਨੋਖਾ ਮਾਮਲਾ ਵਾਇਰਲ ਹੋ ਰਿਹਾ ਹੈ। ਢਾਕਾ ਦੇ ਨੇੜੇ ਨਾਰਾਇਣਗੰਜ ਦੇ ਇੱਕ ਫਾਰਮ ਵਿੱਚ ਪਾਲਿਆ ਗਿਆ ਇੱਕ ਦੁਰਲੱਭ 'ਐਲਬੀਨੋ' (ਚਿੱਟੇ-ਗੁਲਾਬੀ ਰੰਗ ਦਾ) ਝੋਟਾ ਸੋਸ਼ਲ ਮੀਡੀਆ 'ਤੇ ਸਨਸਨੀ ਬਣਿਆ ਹੋਇਆ ਹੈ, ਜਿਸ ਦਾ ਨਾਮ 'ਡੋਨਾਲਡ ਟਰੰਪ' ਰੱਖਿਆ ਗਿਆ ਹੈ।
ਕਰੀਬ 700 ਕਿਲੋਗ੍ਰਾਮ ਵਜ਼ਨ ਵਾਲੇ ਇਸ 4 ਸਾਲਾ ਝੋਟੇ ਦੇ ਸਿਰ 'ਤੇ ਸੁਨਹਿਰੀ ਰੰਗ ਦੇ ਵਾਲ ਹਨ, ਜਿਨ੍ਹਾਂ ਦਾ ਸਟਾਈਲ ਹੂ-ਬ-ਹੂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੇਅਰ ਸਟਾਈਲ ਵਰਗਾ ਦਿਖਾਈ ਦਿੰਦਾ ਹੈ। ਫਾਰਮ ਦੇ ਮਾਲਕ ਜ਼ਿਆਉਦੀਨ ਮਿਰਧਾ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਨੇ ਵਾਲਾਂ ਦੇ ਸਟਾਈਲ ਨੂੰ ਦੇਖ ਕੇ ਮਜ਼ਾਕ ਵਿੱਚ ਇਸ ਦਾ ਇਹ ਨਾਂ ਟਰੰਪ ਰੱਖਿਆ ਸੀ, ਜਿਸ ਦੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦੂਰ-ਦੂਰ ਤੋਂ ਲੋਕ ਇਸ ਨਾਲ ਸੈਲਫੀ ਲੈਣ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ- ਧਰਤੀ 'ਤੇ ਆ ਗਏ Alien ! ਅਮਰੀਕੀ ਰੱਖਿਆ ਮੰਤਰਾਲੇ ਦੀ ਵੀਡੀਓ ਨੇ ਉਡਾ'ਤੇ ਸਭ ਦੇ ਹੋਸ਼
ਫਾਰਮ ਦੇ ਮਾਲਕ ਮੁਤਾਬਕ, ਈਦ ਦੀ ਕੁਰਬਾਨੀ ਲਈ ਇਸ ਖ਼ਾਸ ਝੋਟੇ ਨੂੰ ਲਾਈਵ-ਵੇਟ ਦੇ ਹਿਸਾਬ ਨਾਲ 550 ਬੰਗਲਾਦੇਸ਼ੀ ਟਕੇ ਪ੍ਰਤੀ ਕਿਲੋ ਦੀ ਦਰ 'ਤੇ ਪੁਰਾਣੇ ਢਾਕਾ ਦੇ ਇੱਕ ਕਾਰੋਬਾਰੀ ਨੂੰ ਵੇਚ ਦਿੱਤਾ ਗਿਆ ਹੈ। ਇਸ ਤਰ੍ਹਾਂ ਇਸ ਦੀ ਕੁੱਲ ਕੀਮਤ ਕਰੀਬ 3,85,000 ਟਕੇ (ਕਰੀਬ 2,85,000 ਭਾਰਤੀ ਰੁਪਏ) ਬਣਦੀ ਹੈ।
ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਨੁਸਾਰ, 'ਮੇਲਾਨਿਨ' ਦੀ ਕਮੀ ਕਾਰਨ ਅਜਿਹੇ ਸਫ਼ੈਦ-ਗੁਲਾਬੀ ਰੰਗ ਦੇ ਝੋਟੇ ਦੱਖਣੀ ਏਸ਼ੀਆ ਵਿੱਚ ਬਹੁਤ ਹੀ ਦੁਰਲੱਭ ਹੁੰਦੇ ਹਨ। ਇਸੇ ਫਾਰਮ 'ਚ ਇੱਕ ਹੋਰ ਸ਼ਰਾਰਤੀ ਝੋਟਾ ਵੀ ਹੈ, ਜਿਸ ਦਾ ਨਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਨਾਮ 'ਤੇ 'ਬੈਂਜਾਮਿਨ ਨੇਤਨਯਾਹੂ' ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਹੁਣ ਵਿਆਹ ਕਰਾ ਕੇ ਕੈਨੇਡਾ ਜਾਣ ਵਾਲੇ ਜੋੜੇ ਹੋ ਜਾਣ ਸਾਵਧਾਨ ! ਲੱਗ ਸਕਦੈ 5 ਸਾਲ ਤੱਕ ਦਾ ਬੈਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਣਾਅ ਵਿਚਾਲੇ ਟਰੰਪ ਦੀ ਧੀ ਦੇ ਕਤਲ ਦੀ ਸਾਜ਼ਿਸ਼ ! ਅਮਰੀਕਾ 'ਚ ਮਚੀ ਹਾਹਾਕਾਰ
NEXT STORY