ਟੁੱਟਦਾ ਹੋਇਆ ਤਾਰਾ, ਮੈਨੂੰ ਦੇਖ ਕੇ ਹੱਸ ਪਿਆ
ਕਹਿਣ ਲੱਗਾ ਮੈਨੂੰ , ਮੰਗ ਕੀ ਚਾਹੀਦਾ ਤੈਨੂੰ
ਚੁੱਪ ਖੜ੍ਹਾ ਕਿਉਂ ਦੇਖ ਰਿਹਾ, ਮੰਗਦੀ ਦੁਨੀਆ ਸਾਰੀ
ਇੰਤਜ਼ਾਰ ਕਰਦੇ, ਕਦ ਟੁੱਟਾਂ ਮੈਂ ਕਦ ਟੁੱਟਾਂ
ਭਰ ਜਾਏ ਉਹਨਾਂ ਦੀ ਝੋਲੀ..........
ਬੋਲਿਆ ਮੈਂ ਉਸਨੂੰ , ਦੁੱਖ ਦੀ ਘੜੀ 'ਚ ਵੇ ਤਾਰਿਆ ਤੂੰ
ਕਿੰਝ ਮੰਗਾਂ ਆਪਣੀਆਂ ਮੁਰਾਦਾਂ, ਖੋ ਰਿਹਾਂ ਵਜੂਦ ਤੂੰ
ਫਿਰ ਵੀ ਵੰਡ ਰਿਹਾ ਖੁਸ਼ੀਆਂ ਸੌਗਾਤਾਂ......
ਕਹਿੰਦਾ, “ਪ੍ਰੀਤ'' ਸਮਝ ਨਾ ਤੈਨੂੰ ਦੁਨੀਆ ਦੀ
ਰੀਤ ਪੁਰਾਣੀ ਚਲੀ ਆਈ
ਮਿਟਦਾ, ਟੁੱਟਦਾ ਦੇਖ ਦੁਨੀਆ ਇਹ ਹੱਸਦੀ ਏ
ਆਪਣੇ ਹਿੱਸੇ ਦੀ ਖੁਸ਼ੀ ਨਾ ਸੁੱਖ ਦਿੰਦੀ
ਖੋਹ ਕੇ ਲਈ, ਜੋ ਸੁੱਖ ਦਿੰਦੀ ਏ.....
ਅੱਛਾ ਅਲਵਿਦਾ ਏ ਦੋਸਤ
ਤੈਥੋਂ ਵਿਦਾ ਹੋਣ ਦਾ, ਵਕਤ ਹੁਣ ਹੋ ਚੱਲਿਆ
ਚਮਕਦਾ ਰਹੀਂ ਸਦਾ, ਦੂਆ ਤੈਨੂੰ ਦੇ ਚੱਲਿਆ....
ਪ੍ਰੀਤ ਰਾਮਗੜ੍ਹੀਆ
+918427174139
ਉਹ ਗੁਰਦਾਸ ਮਾਨ ਹੈ
NEXT STORY