ਜਲੰਧਰ : ਦੁਨੀਆ ਭਰ ਵਿੱਚ ਆਪਣੀਆਂ ਭਵਿੱਖਬਾਣੀਆਂ ਕਾਰਨ ਮਸ਼ਹੂਰ ਭਵਿੱਖਵਕਤਾ ਬਾਬਾ ਵੇਂਗਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਬਾਬਾ ਵੇਂਗਾ ਨੇ ਸਾਲ 2025 ਦੌਰਾਨ ਯੁੱਧ, ਰਾਜਨੀਤਿਕ ਉਥਲ-ਪੁਥਲ, ਹਿੰਸਾ ਅਤੇ ਅੱਗਜ਼ਨੀ ਸਮੇਤ ਕਈ ਭਵਿੱਖਬਾਣੀਆਂ ਕੀਤੀਆਂ ਸਨ, ਜੋ ਕਥਿਤ ਤੌਰ 'ਤੇ ਸੱਚ ਸਾਬਤ ਹੋਈਆਂ ਹਨ। ਹੁਣ ਉਨ੍ਹਾਂ ਦੀਆਂ ਸਾਲ 2025 ਦੇ ਆਖਰੀ ਤਿੰਨ ਮਹੀਨਿਆਂ ਅਕਤੂਬਰ, ਨਵੰਬਰ ਅਤੇ ਦਸੰਬਰ ਲਈ ਕੀਤੀਆਂ ਭਵਿੱਖਬਾਣੀਆਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 90 ਦਿਨਾਂ ਦੌਰਾਨ ਚਾਰ ਰਾਸ਼ੀਆਂ ਉੱਤੇ ਕਿਸਮਤ ਇੰਨੀ ਮਿਹਰਬਾਨ ਹੋਵੇਗੀ। ਉਨ੍ਹਾਂ ਦੇ ਜੀਵਨ ਵਿੱਚ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਵੇਗੀ। ਬਾਬਾ ਵੇਂਗਾ ਅਨੁਸਾਰ, ਇਹ 90 ਦਿਨ ਇਨ੍ਹਾਂ ਚਾਰ ਰਾਸ਼ੀਆਂ ਲਈ ਖੁਸ਼ੀਆਂ, ਖੁਸ਼ਹਾਲੀ ਅਤੇ ਤਰੱਕੀ (Progress) ਲੈ ਕੇ ਆਉਣਗੇ। ਇਹ ਲੋਕ ਹਰ ਸਥਿਤੀ ਵਿੱਚ ਚਮਕਣਗੇ ਅਤੇ ਉਨ੍ਹਾਂ ਨੂੰ ਮੌਕਿਆਂ ਦੀ ਕੋਈ ਕਮੀ ਨਹੀਂ ਹੋਵੇਗੀ।
ਇਹ ਹਨ ਉਹ ਚਾਰ ਖੁਸ਼ਕਿਸਮਤ ਰਾਸ਼ੀਆਂ:
ਬ੍ਰਿਖ (Taurus)ਰਾਸ਼ੀ
ਬਾਬਾ ਵੇਂਗਾ ਅਨੁਸਾਰ, ਸ਼ੁੱਕਰ ਗ੍ਰਹਿ (Venus)ਦੀ ਕਿਰਪਾ ਨਾਲ ਬ੍ਰਿਖ ਰਾਸ਼ੀ ਵਾਲਿਆਂ ਨੂੰ ਸਾਲ 2025 ਦੇ ਇਨ੍ਹਾਂ ਆਖਰੀ ਤਿੰਨ ਮਹੀਨਿਆਂ ਵਿੱਚ ਵੱਡੀ ਪ੍ਰਗਤੀ ਦੇਖਣ ਨੂੰ ਮਿਲ ਸਕਦੀ ਹੈ। ਇਸ ਸਮੇਂ ਦੌਰਾਨ ਉਨ੍ਹਾਂ ਦੀਆਂ ਇੱਕ ਤੋਂ ਬਾਅਦ ਇੱਕ ਕਈ ਇੱਛਾਵਾਂ ਪੂਰੀਆਂ ਹੋਣਗੀਆਂ।ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ ਅਤੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮਿਹਨਤ ਦਾ ਫਲ ਮਿਲੇਗਾ। ਇਸ ਸਮੇਂ ਦੌਰਾਨ ਕਈ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।
ਮਿਥੁਨ (Gemini)
ਬੁੱਧ ਗ੍ਰਹਿ (Mercury) ਦੀ ਰਾਸ਼ੀ ਮਿਥੁਨ ਵਾਲਿਆਂ ਲਈ ਅਗਲੇ ਤਿੰਨ ਮਹੀਨੇ ਕਾਫ਼ੀ ਸ਼ੁਭ ਰਹਿਣ ਵਾਲੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੋਂ ਨਵੀਂ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਸ ਸਮੇਂ ਦੌਰਾਨ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ।ਸਿਹਤ ਸੰਬੰਧੀ ਸਮੱਸਿਆਵਾਂ ਤੋਂ ਮੁਕਤੀ ਮਿਲੇਗੀ ਅਤੇ ਪਰਿਵਾਰ ਵਿੱਚ ਚੱਲ ਰਿਹਾ ਵਿਵਾਦ ਖ਼ਤਮ ਹੋ ਜਾਵੇਗਾ। ਜੀਵਨ ਸਾਥੀ ਨਾਲ ਚੱਲ ਰਹੀ ਅਣਬਣ ਖ਼ਤਮ ਹੋਵੇਗੀ ਅਤੇ ਰਿਸ਼ਤਿਆਂ ਵਿੱਚ ਮਜ਼ਬੂਤੀ ਆਵੇਗੀ।ਅਪਾਰ ਤਰੱਕੀ ਦੇ ਨਾਲ-ਨਾਲ ਧਨ ਦੀ ਪ੍ਰਾਪਤੀ ਵੀ ਹੋਵੇਗੀ ਅਤੇ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਖੂਬ ਆਰਥਿਕ ਲਾਭ ਹੋਵੇਗਾ।
ਕੰਨਿਆ (Virgo)
ਬੁੱਧ ਗ੍ਰਹਿ ਦੀ ਇੱਕ ਹੋਰ ਰਾਸ਼ੀ, ਕੰਨਿਆ ਵਾਲਿਆਂ ਲਈ ਸਾਲ 2025 ਦੇ ਅੰਤਿਮ ਤਿੰਨ ਮਹੀਨੇ ਬੇਹੱਦ ਭਾਗਾਂ ਵਾਲੇ ਸਾਬਤ ਹੋਣਗੇ। ਇਨ੍ਹਾਂ ਦੀਆਂ ਧਨ ਸੰਬੰਧੀ ਸਮੱਸਿਆਵਾਂ ਦੂਰ ਹੋਣਗੀਆਂ ਅਤੇ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਜੇਕਰ ਤੁਸੀਂ ਕਾਫੀ ਸਮੇਂ ਤੋਂ ਮਕਾਨ ਜਾਂ ਫਲੈਟ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੀ ਇਹ ਇੱਛਾ ਪੂਰੀ ਹੋ ਸਕਦੀ ਹੈ। ਮਾਤਾ-ਪਿਤਾ ਦੀ ਸਿਹਤ ਚੰਗੀ ਰਹੇਗੀ ਅਤੇ ਪਰਿਵਾਰਕ ਸਬੰਧ ਮਜ਼ਬੂਤ ਹੋਣਗੇ। ਨੌਕਰੀ ਅਤੇ ਕਾਰੋਬਾਰ ਕਰਨ ਵਾਲਿਆਂ ਦੀ ਚੰਗੀ ਤਰੱਕੀ ਹੋਵੇਗੀ ਅਤੇ ਉਹ ਕਈ ਜਾਇਦਾਦਾਂ ਦੇ ਮਾਲਕ ਵੀ ਬਣ ਸਕਦੇ ਹਨ।
ਕੁੰਭ (Aquarius)
ਸ਼ਨੀਦੇਵ ਦੀ ਰਾਸ਼ੀ ਕੁੰਭ ਵਾਲਿਆਂ ਲਈ ਅਕਤੂਬਰ, ਨਵੰਬਰ ਅਤੇ ਦਸੰਬਰ ਬਹੁਤ ਚੰਗਾ ਰਹੇਗਾ ਅਤੇ ਖੁਸ਼ੀਆਂ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਤੁਹਾਡੀ ਰਾਸ਼ੀ 'ਤੇ ਸ਼ਨੀ ਦੀ ਸਾਢੇਸਤੀ ਦਾ ਤੀਜਾ ਪੜਾਅ ਚੱਲ ਰਿਹਾ ਹੈ, ਜਿਸ ਕਾਰਨ ਸ਼ਨੀ ਦੇ ਅਸ਼ੁਭ ਪ੍ਰਭਾਵਾਂ ਵਿੱਚ ਕਮੀ ਦੇਖਣ ਨੂੰ ਮਿਲੇਗੀ। ਰੁਜ਼ਗਾਰ ਦੀ ਭਾਲ ਕਰਨ ਵਾਲਿਆਂ ਨੂੰ ਇਸ ਦੌਰਾਨ ਕਰੀਅਰ ਸ਼ੁਰੂ ਕਰਨ ਦਾ ਮੌਕਾ ਮਿਲੇਗਾ।ਮਾਤਾ-ਪਿਤਾ ਦੀ ਕਿਰਪਾ ਨਾਲ ਤੁਹਾਡੇ ਕਈ ਅਧੂਰੇ ਕੰਮ ਪੂਰੇ ਹੋਣਗੇ ਅਤੇ ਤੁਸੀਂ ਕਈ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਵੀ ਦੂਰ ਰਹੋਗੇ। ਕੁੰਭ ਰਾਸ਼ੀ ਵਾਲਿਆਂ ਨੂੰ ਦੋਸਤਾਂ ਨਾਲ ਕਿਤੇ ਬਾਹਰ ਘੁੰਮਣ ਦਾ ਮੌਕਾ ਵੀ ਮਿਲੇਗਾ।
ਸਰਕਾਰੀ ਕਰਮਚਾਰੀਆਂ ਲਈ Good News: ਇਸ ਭੱਤੇ ਦੇ ਨਿਯਮਾਂ 'ਚ ਕਰ 'ਤਾ ਵੱਡਾ ਬਦਲਾਅ
NEXT STORY