ਮੋਗਾ (ਸੰਦੀਪ ਸ਼ਰਮਾ) : ਜ਼ਿਲਾ ਪੁਲਸ ਮੁਖੀ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਮਨਮੋਹਨ ਸਰਨਾ ਡੀਐੱਸਪੀ ਟਰੈਫਿਕ ਮੋਗਾ ਦੀ ਰਹਿਨੁਮਾਈ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਅਤੇ ਡੀਸੀਪੀਯੂ ਮੋਗਾ ਦੀ ਟੀਮ ਵੱਲੋਂ ਡਾਕਟਰ ਕਿਚਲੂ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਮੋਗਾ ਦੀਆਂ ਸਕੂਲ ਵੈਨਾਂ ਦੀ ਚੈਕਿੰਗ ਕੀਤੀ ਗਈ। ਸਕੂਲ ਵੈਨਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਜਾਗਰੂਕ ਕੀਤਾ ਗਿਆ। ਸੇਫ ਸਕੂਲ ਵਾਹਨ ਪਾਲਸੀ ਦੀ ਪਾਲਣਾ ਨਾ ਕਰਨ ਵਾਲੇ ਸਕੂਲ ਵੈਨਾਂ ਦੇ ਚਲਾਨ ਵੀ ਕੀਤੇ ਗਏ। ਸਕੂਲ ਵੈਨਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਕਰਨ, ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਵਹੀਕਲਾਂ ਦੇ ਡਾਕੂਮੈਂਟਸ ਪੂਰੇ ਰੱਖਣ ਸਬੰਧੀ ਅਤੇ 112 ਹੈਲਪ ਲਾਈਨ ਨੰਬਰ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਐੱਸਆਈ ਸੁਖਮੰਦਰ ਸਿੰਘ ਇੰਚਾਰਜ ਟਰੈਫਿਕ ਸਟਾਫ ਮੋਗਾ, ਹੈਡਕਾਂਸਟੇਬਲ ਸੁਖਜਿੰਦਰ ਸਿੰਘ ਟਰੈਫਿਕ ਸਟਾਫ ਮੋਗਾ, ਹੈਡਕਾਂਸਟੇਬਲ ਹਰਜੀਤ ਸਿੰਘ ਟਰੈਫਿਕ ਸਟਾਫ ਮੋਗਾ, ਸੁਖਬੀਰ ਕੌਰ ਬਾਲ ਸੁਰੱਖਿਆ ਅਫਸਰ ਮੋਗਾ, ਟਰਾਸਪੋਰਟ ਇੰਚਾਰਜ ਗੁਰਸ਼ਰਨ ਸਿੰਘ ਅਤੇ ਸਕੂਲੀ ਵੈਨਾ ਦੇ ਸਮੂਹ ਡਰਾਈਵਰ ਸਾਹਿਬਾਨ ਵੀ ਹਾਜ਼ਰ ਸਨ।
ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦੀ ਟਿਕਟ ਲਈ ਅਕਾਸ਼ਦੀਪ ਸਿੰਘ ਲਾਲੀ ਬੁੱਟਰ ਨੇ ਪੇਸ਼ ਕੀਤੀ ਦਾਅਵੇਦਾਰੀ
NEXT STORY