ਚੰਡੀਗੜ੍ਹ (ਬਾਂਸਲ) - ਹਰਿਆਣਾ ਸਰਕਾਰ ਨੇ ਇਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ 10 ਹੋਰ ਸ਼੍ਰੇਣੀਆਂ ਤਹਿਤ ਦਿਵਿਆਂਗਾਂ ਨੂੰ ਪੈਨਸ਼ਨ ਦਾ ਲਾਭ ਦੇਣ ਦਾ ਫੈਸਲਾ ਲਿਆ ਹੈ। ਮੌਜੂਦਾ ਸਮੇਂ ’ਚ ਹਰਿਆਣਾ ਸਰਕਾਰ 11 ਸ਼੍ਰੇਣੀਆਂ ਵਿਚ ਦਿਵਿਆਂਗਾਂ ਨੂੰ ਪੈਨਸ਼ਨ ਦਾ ਲਾਭ ਪ੍ਰਦਾਨ ਕਰ ਰਹੀ ਹੈ। ਹੁਣ ਹਰਿਆਣਾ ਸਰਕਾਰ ਨੇ ਬਾਕੀ 10 ਸ਼੍ਰੇਣੀਆਂ ਨੂੰ ਵੀ ਲਾਭ ਪਹੁੰਚਾਉਣ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ 32,000 ਦਿਵਿਆਂਗਾਂ ਨੂੰ ਲਾਭ ਹੋਵੇਗਾ।
ਇਨ੍ਹਾਂ 10 ਸ਼੍ਰੇਣੀਆਂ ਵਿਚ ਸੇਰੇਬ੍ਰੇਲ ਪਾਲਸੀ, ਮਸਕੂਲਰ ਡਿਸਟ੍ਰੋਫੀ, ਸਪੀਚ ਐਂਡ ਲੈਂਗੁਏਜ ਡਿਸੇਬਿਲਿਟੀ, ਮਲਟੀਪਲ ਸਕਲੇਰੋਸਿਸ, ਪਾਰਕਿੰਸਨਸ ਡਿਜੀਜ਼, ਸਕਿਲ ਸੈੱਲ ਡਿਜੀਜ਼, ਮਲਟੀਪਲ ਡਿਸੇਬਿਲੀਟੀਜ਼, ਸਪੈਸੇਫਿਕ ਲਰਨਿੰਗ ਡਿਸੇਬਿਲਿਟੀ, ਔਟਿਜ਼ਮ ਸਪੈਕਟ੍ਰਮ ਡਿਸਆਰਡਰ ਅਤੇ ਕ੍ਰੋਨਿਕ ਨਿਊਰੋ ਸਥਿਤੀਆਂ ਸ਼ਾਮਲ ਹਨ।
ਮੌਜੂਦਾ ਸਮੇਂ ਵਿਚ ਯੂ. ਡੀ. ਆਈ. ਡੀ. ਪੋਰਟਲ ਮੁਤਾਬਕ ਹਰਿਆਣਾ ਵਿਚ 2,08,071 ਲਾਭਪਾਤਰੀਆਂ ਨੂੰ ਦਿਵਿਆਂਗ ਪੈਨਸ਼ਨ ਵਜੋਂ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲ ਰਹੇ ਹਨ। ਹੁਣ ਨਿਯਮਾਂ ਵਿਚ ਬਾਕੀ 10 ਦਿਵਿਆਂਗ ਸ਼੍ਰੇਣੀਆਂ ਨੂੰ ਸ਼ਾਮਲ ਕਰਨ ਨਾਲ ਲੱਗਭਗ 32 ਹਜ਼ਾਰ ਵਿਅਕਤੀ ਇਸ ਪੈਨਸ਼ਨ ਦੇ ਲਾਭ ਦੇ ਯੋਗ ਹੋਣਗੇ।
2 ਲੱਖ ਛੋਟੋ ਕਾਰੋਬਾਰੀਆਂ ਦਾ ਢਾਈ ਹਜ਼ਾਰ ਕਰੋੜ ਦਾ ਕਰਜ਼ਾ ਮੁਆਫ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸੰਕਲਪ ਪੱਤਰ ਵਿਚ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਸਰਕਾਰ ਨੇ ਟੈਕਸ ਬਕਾਏ ਦੀ ਵਸੂਲੀ ਲਈ ‘ਹਰਿਆਣਾ ਇਕਮੁਸ਼ਤ ਨਿਪਟਾਰਾ ਯੋਜਨਾ 2025’ ਸ਼ੁਰੂ ਕੀਤੀ ਹੈ, ਜਿਸ ਤਹਿਤ 2 ਲੱਖ ਛੋਟੇ ਕਾਰੋਬਾਰੀਆਂ ਦੇ 2.5 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਇਸ ਤੋਂ ਇਲਾਵਾ 10 ਲੱਖ ਰੁਪਏ ਤੋਂ ਵੱਧ ਅਤੇ 10 ਕਰੋੜ ਰੁਪਏ ਤੱਕ ਦੀਆਂ ਬਕਾਇਆ ਦੇਣਦਾਰੀਆਂ ਵਾਲੇ ਟੈਕਸਦਾਤਾਵਾਂ ਨੂੰ ਵੀ ਉਨ੍ਹਾਂ ਦੀ ਟੈਕਸ ਰਕਮ ’ਤੇ 50 ਫੀਸਦੀ ਛੋਟ ਮਿਲੇਗੀ।
ਇਸ ਯੋਜਨਾ ਦਾ ਲਾਭ ਲੈਣ ਵਾਲੇ ਸਾਰੇ ਟੈਕਸਦਾਤਾਵਾਂ ਦਾ ਵਿਆਜ ਅਤੇ ਜੁਰਮਾਨੇ ਦੀ ਰਕਮ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤੀ ਜਾਵੇਗੀ। 10 ਲੱਖ ਰੁਪਏ ਤੋਂ ਵੱਧ ਦੀ ਨਿਪਟਾਰਾ ਰਕਮ ਵਾਲੇ ਟੈਕਸਦਾਤਾਵਾਂ ਨੂੰ ਆਪਣੀ ਮੂਲ ਰਕਮ 2 ਕਿਸ਼ਤਾਂ ਵਿਚ ਦੇਣ ਦੀ ਇਜਾਜ਼ਤ ਹੋਵੇਗੀ।
ਨਾਬਾਲਗ ਭੈਣ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ 20 ਸਾਲ ਦੀ ਜੇਲ
NEXT STORY