ਭੁਵਨੇਸ਼ਵਰ - ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਕੋਵਿਡ-19 ਟੀਕਾ ਲੁਆਉਣਾ ਹੀ ਇਕੋ ਇਕ ਉਪਾਅ ਹੈ। ਕੋਵਿਡ ਖ਼ਿਲਾਫ਼ ਲੜਾਈ ਤੋਂ ਜਿੱਤਣ ਲਈ ਪੂਰੇ ਦੇਸ਼ ਵਿੱਚ ਜ਼ੋਰ-ਸ਼ੋਰ ਨਾਲ ਟੀਕਾਕਰਣ ਦਾ ਅਭਿਆਨ ਚਲਾਇਆ ਜਾ ਰਿਹਾ ਹੈ। ਅਜਿਹੇ ਵਿੱਚ ਰਾਹਤ ਦੇਣ ਵਾਲੀ ਇੱਕ ਵੱਡੀ ਖ਼ਬਰ ਓਡਿਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਸ਼ਹਿਰ ਤੋਂ ਮਿਲੀ ਹੈ। ਮੰਦਰਾਂ ਦੇ ਸ਼ਹਿਰ ਭੁਵਨੇਸ਼ਵਰ, ਕੋਵਿਡ ਟੀਕਾਕਰਣ ਵਿੱਚ ਦੇਸ਼ ਦਾ ਪਹਿਲਾ ਸ਼ਹਿਰ ਬਣ ਚੁੱਕਾ ਹੈ। ਇੱਥੇ 100% ਲੋਕਾਂ ਨੂੰ ਕੋਵਿਡ ਦਾ ਟੀਕਾ ਦਿੱਤਾ ਗਿਆ ਹੈ। ਨਾਲ ਹੀ ਨਾਲ ਹੋਰ ਤਕਰੀਬਨ ਇੱਕ ਲੱਖ ਪ੍ਰਵਾਸੀ ਲੋਕਾਂ ਨੇ ਸ਼ਹਿਰ ਵਿੱਚ ਕੋਵਿਡ ਟੀਕਾਕਰਣ ਦੌਰਾਨ ਪਹਿਲੀ ਡੋਜ਼ ਲਗਵਾਈ ਹੈ।
ਇਹ ਵੀ ਪੜ੍ਹੋ- ਸਰਹੱਦ 'ਤੇ ਹੁਣ ਸਿੱਧੇ ਗੱਲਬਾਤ ਕਰ ਸਕਣਗੇ ਭਾਰਤ ਅਤੇ ਚੀਨੀ ਫੌਜ ਦੇ ਅਧਿਕਾਰੀ
ਭੁਵਨੇਸ਼ਵਰ ਨਗਰ ਨਿਗਮ ਦੇ ਦੱਖਣੀ-ਪੂਰਬੀ ਜੋਨਲ ਡਿਪਟੀ ਕਮਿਸ਼ਨਰ ਅੰਸ਼ੁਮਾਨ ਰਥ ਨੇ ਦੱਸਿਆ ਕਿ ਭੁਵਨੇਸ਼ਵਰ ਸ਼ਹਿਰ ਵਿੱਚ 100 ਫ਼ੀਸਦੀ ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਗਿਆ ਹੈ। ਇਸ ਦੌਰਾਨ ਸ਼ਹਿਰ ਵਿੱਚ ਆਏ ਹਜਾਰਾਂ ਪ੍ਰਵਾਸੀਆਂ ਨੂੰ ਟੀਕਾਕਰਣ ਦੌਰਾਨ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ।
ਇਹ ਵੀ ਪੜ੍ਹੋ- BJP ਵਿਧਾਇਕ ਦੀ ਟਿੱਪਣੀ 'ਤੇ ਭੜਕੇ CM ਉੱਧਵ, ਕਿਹਾ- ਧਮਕਾਉਣ ਵਾਲੀ ਭਾਸ਼ਾ ਬਰਦਾਸ਼ਤ ਨਹੀਂ ਹੋਵੇਗੀ
ਅੰਸ਼ੁਮਾਨ ਰਥ ਨੇ ਦੱਸਿਆ ਕਿ ਭੁਵਨੇਸ਼ਵਰ ਸ਼ਹਿਰ ਵਿੱਚ ਕੋਵਿਡ ਟੀਕਾਕਰਣ ਗਾਈਡਲਾਈਨਸ ਦੇ ਤਹਿਤ 18 ਸਾਲ ਤੋਂ ਜ਼ਿਆਦਾ ਲੋਕਾਂ ਦੀ ਆਬਾਦੀ ਤਕਰੀਬਨ 9 ਲੱਖ 7 ਹਜ਼ਾਰ ਹੈ। ਇਸ ਵਿੱਚ ਨਗਰ ਨਿਗਮ ਨੇ ਕੋਰੋਨਾ ਦੇ ਮੱਦੇਨਜ਼ਰ 100 ਫ਼ੀਸਦੀ ਲੋਕਾਂ ਨੂੰ 31 ਜੁਲਾਈ ਤੱਕ ਟੀਕਾਕਰਣ ਕਰਣ ਦਾ ਸਮਾਂ ਸੀਮਾ ਨਿਰਧਾਰਤ ਕੀਤਾ ਸੀ। ਭੁਵਨੇਸ਼ਵਰ ਦੀ ਆਬਾਦੀ ਦੇ ਤਹਿਤ 31 ਹਜ਼ਾਰ ਸਿਹਤ ਕਰਮਚਾਰੀ ਹਨ। 33 ਹਜ਼ਾਰ ਫਰੰਟਲਾਈਨ ਵਰਕਰ ਹਨ। 5 ਲੱਖ 17 ਹਜ਼ਾਰ ਲੋਕ 18-44 ਸਾਲ ਦੇ ਵਿੱਚ ਆਉਂਦੇ ਹਨ। ਉਥੇ ਹੀ 45 ਸਾਲ ਤੋਂ ਉੱਪਰ ਦੇ ਲੋਕਾਂ ਦੀ ਗਿਣਤੀ ਤਕਰੀਬਨ 3 ਲੱਖ 20 ਹਜ਼ਾਰ ਹੈ। ਨਗਰ ਨਿਗਮ ਦੁਆਰਾ ਸੰਚਾਲਿਤ ਟੀਕਾਕਰਣ ਅਭਿਆਨ ਦੌਰਾਨ ਇਨ੍ਹਾਂ ਸਾਰੇ ਲੋਕਾਂ ਨੂੰ ਕੋਵਿਡ ਟੀਕੇ ਦੀ ਦੂਜੀ ਡੋਜ ਦਿੱਤੀ ਜਾ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
BJP ਵਿਧਾਇਕ ਦੀ ਟਿੱਪਣੀ 'ਤੇ ਭੜਕੇ CM ਉੱਧਵ, ਕਿਹਾ- ਧਮਕਾਉਣ ਵਾਲੀ ਭਾਸ਼ਾ ਬਰਦਾਸ਼ਤ ਨਹੀਂ ਹੋਵੇਗੀ
NEXT STORY