ਨੈਸ਼ਨਲ ਡੈਸਕ- ਰਾਜਸਥਾਨ ਦੇ ਟੋਂਕ ਜ਼ਿਲ੍ਹੇ 'ਚ ਮੰਗਲਵਾਰ ਨੂੰ ਦਰਦਨਾਕ ਹਾਦਸਾ ਵਾਪਰ ਗਿਆ। ਜੈਪੁਰ ਤੋਂ ਆਏ 11 ਨੌਜਵਾਨ ਨਦੀ 'ਚ ਨਹਾਉਂਦੇ ਸਮੇਂ ਡੁੱਬ ਗਏ। ਇਹ ਨੌਜਵਾਨ ਪਿਕਨਿਕ ਮਨਾਉਣ ਟੋਂਕ ਦੀ ਬਨਾਸ ਨਦੀ ਨੇੜੇ ਪਹੁੰਚੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ ਅਤੇ 8 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ 25 ਤੋਂ 30 ਸਾਲ ਦਰਮਿਆਨ ਸੀ। ਸਥਾਨਕ ਪੁਲਸ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਹੁਣ ਤੱਕ 8 ਨੌਜਵਾਨਾਂ ਦੀਆਂ ਲਾਸ਼ਾਂ ਪਾਣੀ ਵਿਚੋਂ ਬਾਹਰ ਕੱਢੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀ 3 ਦੀ ਭਾਲ ਲਈ ਰੈਸਕਿਊ ਆਪ੍ਰੇਸ਼ਨ ਜਾਰੀ ਹੈ।
ਮੰਗਲਵਾਰ ਦੁਪਹਿਰ ਕਰੀਬ 12 ਵਜੇ ਜੈਪੁਰ ਤੋਂ 11 ਨੌਜਵਾਨ ਪਿਕਨਿਕ ਮਨਾਉਣ ਬਨਾਸ ਨਦੀ ਪਹੁੰਚੇ ਸਨ। ਸਾਰੇ ਦੋਸਤ ਨਦੀ ਵਿਚ ਨਹਾਉਣ ਲਈ ਉਤਰ ਗਏ। ਕੁਝ ਦੇਰ ਬਾਅਦ ਪਾਣੀ ਦੇ ਤੇਜ਼ ਵਹਾਅ ਕਾਰਨ ਇਕ-ਇਕ ਕਰ ਕੇ ਸਾਰੇ ਨੌਜਵਾਨ ਡੂੰਘਾਈ ਵਿਚ ਚਲੇ ਗਏ ਅਤੇ ਡੁੱਬਣ ਲੱਗੇ। ਸਥਾਨਕ ਲੋਕਾਂ ਨੇ ਰੋਲਾ ਪਾਇਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਟੋਂਕ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ। SP ਵਿਕਾਸ ਸਾਂਗਵਾਨ ਨੇ ਦੱਸਿਆ ਕਿ ਹੁਣ ਤੱਕ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਬਾਕੀ ਤਿੰਨ ਨੌਜਵਾਨਾਂ ਦੀ ਭਾਲ ਜਾਰੀ ਹੈ। ਰੈਸਕਿਊ ਆਪ੍ਰੇਸ਼ਨ ਵਿਚ SDRF ਦੀ ਟੀਮ ਵੀ ਜੁੱਟੀ ਹੋਈ ਹੈ। ਸਾਰੇ ਨੌਜਵਾਨਾਂ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਹਸਪਤਾਲ ਵਿਚ ਭੀੜ ਜਮਾਂ ਹੋ ਗਈ। ਹਸਪਤਾਲ ਕੰਪਲੈਕਸ ਵਿਚ ਚੀਕ-ਪੁਕਾਰ ਮਚ ਗਈ।
ਸਥਾਨਕ ਲੋਕਾਂ ਮੁਤਾਬਕ ਜਿਸ ਥਾਂ ਇਹ ਹਾਦਸਾ ਵਾਪਰਿਆ, ਉਹ ਨਦੀ ਦਾ ਪੁਰਾਣਾ ਪੁਲ ਹੈ ਅਤੇ ਇੱਥੇ ਪਾਣੀ ਦੀ ਡੂੰਘਾਈ ਜ਼ਿਆਦਾ ਹੈ। ਇਸ ਤੋਂ ਇਲਾਵਾ ਇਸ ਸਥਾਨ 'ਤੇ ਕੋਈ ਚਿਤਾਵਨੀ ਬੋਰਡ ਜਾਂ ਸੁਰੱਖਿਆ ਵਿਵਸਥਾ ਨਹੀਂ ਸੀ। ਫਿਲਹਾਲ ਪੁਲਸ ਮ੍ਰਿਤਕਾਂ ਦੀ ਪਛਾਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਰਹੀ ਹੈ। ਤਿੰਨ ਲਾਪਤਾ ਨੌਜਵਾਨਾਂ ਦੀ ਭਾਲ ਜਾਰੀ ਹੈ। ਪ੍ਰਸ਼ਾਸਨ ਨੇ ਨੌਜਵਾਨਾਂ ਦੀ ਭਾਲ ਲਈ ਵਾਧੂ ਗੋਤਾਖੋਰ ਬੁਲਾਏ ਹਨ।
High Court ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ !
NEXT STORY