ਨੋਇਡਾ (ਯੂ. ਪੀ.), (ਭਾਸ਼ਾ)– ਨੋਇਡਾ ਦੇ ਬਿਸਰਖ ਥਾਣਾ ਖ਼ੇਤਰ ’ਚ ਬੁੱਧਵਾਰ ਨੂੰ ਸੋਸਾਇਟੀ ਦੀ ਇਮਾਰਤ ਦੀ 22ਵੀਂ ਮੰਜ਼ਿਲ ਤੋਂ ਕਥਿਤ ਤੌਰ ’ਤੇ ਡਿੱਗਣ ਨਾਲ 7ਵੀਂ ਜਮਾਤ ਦੇ 1 ਵਿਦਿਆਰਥੀ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੂੰ ਸ਼ੱਕ ਹੈ ਕਿ ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ ਹੋ ਸਕਦੀ ਹੈ। ਥਾਣਾ ਬਿਸਰਖ ਦੇ ਇੰਚਾਰਜ ਇੰਸਪੈਕਟਰ ਅਰਵਿੰਦ ਕੁਮਾਰ ਨੇ ਦੱਸਿਆ ਕਿ 13 ਮਾਰਚ ਨੂੰ ਸ਼ਾਮ ਸਾਢੇ 5 ਵਜੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਈਕੋ ਵਿਲੇਜ 3 ਸਥਿਤ ਇਕ ਸੁਸਾਇਟੀ ’ਚ ਰਹਿਣ ਵਾਲੇ 7ਵੀਂ ਜਮਾਤ ਦੇ ਵਿਦਿਆਰਥੀ ਅੰਸ਼ (14) 22ਵੀਂ ਮੰਜ਼ਿਲ ’ਤੇ ਸਥਿਤ ਆਪਣੇ ਫਲੈਟ ਤੋਂ ਡਿੱਗ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਗੀਤਾ ਜ਼ੈਲਦਾਰ ਨੇ ਉਡਾਇਆ ਸੁਰਿੰਦਰ ਛਿੰਦਾ ਦਾ ਮਜ਼ਾਕ, ਪੁੱਤ ਨੇ ਗੁੱਸੇ ’ਚ ਆਖ ਦਿੱਤੀਆਂ ਇਹ ਗੱਲਾਂ
ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਖ਼ੁਦਕੁਸ਼ੀ ਤੇ ਹਾਦਸੇ ਦੋਵਾਂ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਨੇ ਹਾਲ ਹੀ ’ਚ 7ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਿੱਤੀ ਸੀ ਤੇ ਨਤੀਜਾ ਵੀਰਵਾਰ ਨੂੰ ਐਲਾਨੇ ਜਾਣ ਦੀ ਸੰਭਾਵਨਾ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੇ ਮਾਤਾ-ਪਿਤਾ ਸੰਗੀਤ ਅਧਿਆਪਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਿਸਾਨਾਂ ਦੇ 'ਦਿੱਲੀ ਕੂਚ' ਨੂੰ ਲੈ ਕੇ ਪੁਲਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ
NEXT STORY