ਜੰਮੂ— ਜੰਮੂ ਦੇ ਆਧਾਰ ਕੈਂਪ ਤੋਂ ਅੱਜ 148 ਸ਼ਰਧਾਲੂਆਂ ਦਾ ਇਕ ਸਮੂਹ ਪਵਿੱਤਰ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 49 ਔਰਤਾਂ ਸਮੇਤ ਸ਼ਰਧਾਲੂ 8 ਵਾਹਨਾਂ 'ਚ ਭਗਵਤੀ ਨਗਰ ਆਧਾਰ ਕੈਂਪ ਤੋਂ ਸਖਤ ਸੁਰੱਖਿਆ ਦਰਮਿਆਨ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਇਹ ਸ਼ਰਧਾਲੂ ਬਾਲਟਾਲ ਦੇ ਰਸਤੇ ਰਾਹੀਂ ਹੋ ਕੇ ਜਾਣਗੇ। ਇਸ 60 ਦਿਨਾ ਸਾਲਾਨਾ ਯਾਤਰਾ ਦੀ ਸ਼ੁਰੂਆਤ 28 ਜੂਨ ਤੋਂ ਹੋਈ ਸੀ ਅਤੇ ਇਹ ਰੱਖੜੀ ਵਾਲੇ ਦਿਨ 26 ਅਗਸਤ ਨੂੰ ਸਮਾਪਤ ਹੋ ਜਾਵੇਗੀ। ਕਲ ਤਕ ਕੁਲ 2,82,376 ਯਾਤਰੀ ਗੁਫਾ 'ਚ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ।
ਯੂ. ਪੀ. 'ਚ ਛੱਪੜ ਵਿਚ ਨਹਾਉਂਦੇ ਦੋ ਬੱਚੇ ਡੁੱਬੇ
NEXT STORY