ਨਵੀਂ ਦਿੱਲੀ- ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਅਫ਼ਗਾਨੀ ਹਮਰੁਤਬਾ ਆਮਿਰ ਖ਼ਾਨ ਮੁੱਤਕੀ ਨਾਲ ਮੁਲਾਕਾਤ ਦੇ ਇਕ ਦਿਨ ਬਾਅਦ ਹੀ ਭਾਰਤ ਨੇ ਅਫ਼ਗ਼ਾਨਿਸਤਾਨ ਨਾਲ ਵਪਾਰਕ ਸਾਂਝ ਵਧਾਉਂਦੇ ਹੋਏ 160 ਟਰੱਕਾਂ ਨੂੰ ਭਾਰਤ 'ਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਟਰੱਕ ਡਰਾਈ ਫਰੂਟ ਵਰਗਾ ਸਾਮਾਨ ਲੈ ਕੇ ਅਟਾਰੀ ਬਾਰਡਰ ਰਾਹੀਂ ਭਾਰਤ 'ਚ ਦਾਖ਼ਲ ਹੋਣਗੇ।
ਭਾਰਤ ਭਾਵੇਂ ਕਿ ਤਾਲਿਬਾਨ ਸਰਕਾਰ ਨੂੰ ਅਧਿਕਾਰਕ ਤੌਰ 'ਤੇ ਮਾਨਤਾ ਨਹੀਂ ਦਿੰਦਾ, ਪਰ ਭਾਰਤ ਦਾ ਇਹ ਕਦਮ ਰਾਜਨੀਤਿਕ ਅਤੇ ਵਪਾਰਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮੌਜੂਦਾ ਹਾਲਾਤਾਂ ਦੇ ਬਾਵਜੂਦ ਭਾਰਤ ਦੱਖਣੀ ਏਸ਼ੀਆ ਵਿੱਚ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਾਲਾਨਾ ਲਗਭਗ 1 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ।
ਇਹ ਵੀ ਪੜ੍ਹੋ- ਆ ਗਿਆ ਪਾਕਿਸਤਾਨੀ PM ਦਾ ਕਬੂਲਨਾਮਾ ; ਕਿਹਾ- '10 ਮਈ ਦੀ ਰਾਤ ਢਾਈ ਵਜੇ...'
ਜ਼ਿਕਰੋਯਗ ਹੈ ਕਿ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ ਨੂੰ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਆਤੰਕੀ ਹਮਲੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਅਫ਼ਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਉਤਪਾਦ ਦੀ ਸਪਲਾਈ ਰੁਕ ਗਈ ਸੀ। 16 ਮਈ ਨੂੰ 5 ਅਫ਼ਗਾਨ ਟਰੱਕਾਂ ਨੂੰ ਇਜਾਜ਼ਤ ਦੇ ਕੇ ਅਟਾਰੀ 'ਤੇ ਆਪਣਾ ਸਮਾਨ ਉਤਾਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇਹ ਟਰੱਕ ਡਰਾਈ ਫਰੂਟ ਲੈ ਕੇ ਇੱਥੇ ਪਹੁੰਚੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੱਕਰ ਤੋਂ ਬਚਦੇ-ਬਚਦੇ ਪਲਟ ਗਿਆ ਮਜ਼ਦੂਰਾਂ ਨਾਲ ਭਰਿਆ ਟੈਂਪੂ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
NEXT STORY