ਰਤਲਾਮ– ਮੱਧ ਪ੍ਰਦੇਸ਼ ’ਚ 15 ਦਿਨਾਂ ਦੇ ਅੰਦਰ ਮੁਸਲਿਮ ਤੋਂ ਹਿੰਦੂ ਬਣਨ ਦਾ ਦੂਜਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਰਤਲਾਮ ਦੇ ਆਂਬਾ ’ਚ 18 ਲੋਕਾਂ ਨੇ ਮੁਸਲਿਮ ਧਰਮ ਛੱਡ ਕੇ ਹਿੰਦੂ ਧਰਮ ਅਪਣਾਇਆ। ਪਰਿਵਾਰ ਦੇ ਮੁਖੀ ਮੁਹੰਮਦ ਸ਼ਾਹ ਹੁਣ ਰਾਮ ਸਿੰਘ ਬਣ ਗਏ ਹਨ। ਭੀਮਨਾਥ ਮੰਦਰ ’ਚ ਮਹਾ ਸ਼ਿਵਪੁਰਾਣ ਦੀ ਪੂਰਨ ਆਹੂਤੀ ’ਤੇ ਵੀਰਵਾਰ ਨੂੰ ਸਵਾਮੀ ਆਨੰਦ ਗਿਰੀ ਮਹਾਰਾਜ ਦੇ ਆਸ਼ੀਰਵਾਦ ਨਾਲ ਸਾਰਿਆਂ ਨੇ ਗੋਹੇ ਅਤੇ ਗਊ ਮੂਤਰ ਨਾਲ ਨਹਾ ਕੇ ਜਨੇਊ ਧਾਰਨ ਕੀਤਾ। ਇਸ ਤੋਂ ਪਹਿਲਾਂ ਸਾਰਿਆਂ ਨੇ ਸਹੁੰ-ਪੱਤਰ ਤਿਆਰ ਕੀਤਾ। ਇਸ ’ਚ ਉਨ੍ਹਾਂ ਨੇ ਬਿਨਾਂ ਕਿਸੇ ਦਬਾਅ ਦੇ ਧਰਮ ਬਦਲਣ ਦੀ ਗੱਲ ਲਿਖੀ।
ਘੁੰਮ-ਘੁੰਮ ਕੇ ਜੜੀ-ਬੂਟੀਆਂ ਅਤੇ ਤਾਵੀਜ਼ ਵੇਚਣ ਵਾਲੇ 55 ਸਾਲਾਂ ਦੇ ਮੁਹੰਮਦ ਸ਼ਾਹ ਨੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਧਰਮ ਤਬਦੀਲ ਕੀਤਾ ਹੈ। ਉਨ੍ਹਾਂ ਤੋਂ ਜਨੇਊ ਧਾਰਨ ਕਰ ਕੇ ਭਗਵਾ ਕੱਪੜਾ ਪਹਿਨ ਕੇ ਜੈ ਸ਼੍ਰੀਰਾਮ, ਜੈ ਮਹਾਕਾਲ ਅਤੇ ਸਨਾਤਨ ਧਰਮ ਦੇ ਜੈਕਾਰੇ ਵੀ ਲਗਵਾਏ ਗਏ।
ਮੁਹੰਮਦ ਸ਼ਾਹ ਨੇ ਦੱਸਿਆ ਕਿ 2-3 ਪੀੜ੍ਹੀਆਂ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੋਦੀ ਸਮਾਜ ਦੇ ਹੋ ਕੇ ਪੁੰਗੀ ਵਜਾਉਣ ਦਾ ਕੰਮ ਕਰਦੇ ਸਨ। ਇਸ ਤੋਂ ਬਾਅਦ ਰੋਜ਼ਗਾਰ ਦੀ ਭਾਲ ’ਚ ਜੜੀ-ਬੂਟੀਆਂ ਵੇਚਣ ਅਤੇ ਤਾਵੀਜ਼ ਬਣਾਉਣ ਨੂੰ ਲੈ ਕੇ ਇੱਧਰ-ਉੱਧਰ ਘੁੰਮਣ ਲੱਗੇ ਅਤੇ ਮੁਸਲਿਮ ਧਰਮ ਅਪਣਾ ਲਿਆ। ਪਿਛਲੇ ਕੁਝ ਸਮੇਂ ਤੋਂ ਪਿੰਡ ’ਚ ਰਹਿਣ ਤੋਂ ਬਾਅਦ ਤੋਂ ਹੀ ਹਿੰਦੂ ਧਰਮ ’ਚ ਉਨ੍ਹਾਂ ਦੀ ਦਿਲਚਸਪੀ ਵਧਣ ਲੱਗੀ ਸੀ।
ਪਾਣੀ ਨਾਲ ਭਰੀ ਖੱਡ 'ਚ ਡਿੱਗੀ ਸਕਾਰਪੀਓ ਗੱਡੀ, 9 ਲੋਕਾਂ ਦੀ ਮੌਤ
NEXT STORY