ਸ਼੍ਰੀਨਗਰ-ਜੰਮੂ-ਕਸ਼ਮੀਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਊਧਮਪੂਰ ਦੇ ਟਿਕਰੀ ਇਲਾਕੇ ਤੋਂ 4 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਇਨਫੈਕਟਡ ਮਾਮਲਿਆਂ ਦੀ ਗਿਣਤੀ ਵਧ ਕੇ 188 ਤੱਕ ਪਹੁੰਚ ਗਈ ਹੈ। ਇਹ ਜੋ 4 ਨਵੇਂ ਮਾਮਲੇ ਸਾਹਮਣੇ ਆਏ ਹਨ ਉਹ ਸਾਰੇ ਉਸ ਮਹਿਲਾ ਦੇ ਪਰਿਵਾਰਿਕ ਮੈਂਬਰ ਸੀ, ਜਿਸ ਦੀ ਵੀਰਵਾਰ ਨੂੰ ਜੰਮੂ ਮੈਡੀਕਲ ਕਾਲਜ 'ਚ ਮੌਤ ਹੋ ਗਈ ਸੀ। ਮਹਿਲਾ 'ਚ ਕੋਰੋਨਾਵਾਇਰਸ ਲੱਛਣ ਪਾਏ ਗਏ ਸੀ। ਉਸ ਦੇ 11 ਹੋਰ ਰਿਸ਼ਤੇਦਾਰ ਵੀ ਇਕਤਾਂਵਾਸ 'ਚ ਭੇਜ ਦਿੱਤੇ ਗਏ ਸੀ।
ਦੱਸਣਯੋਗ ਹੈ ਕਿ ਜੰਮੂ 'ਚ ਹੁਣ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਜੰਮੂ ਦੇ 6 ਇਲਾਕਿਆਂ ਨੂੰ ਰੈੱਡ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਜੰਮੂ ਦੇ ਕਟੜਾ ਸਥਿਤ ਨਰਾਇਣ ਹਸਪਤਾਲ 'ਚ ਐਮਰਜੰਸੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਕੋਰੋਨਾ: ਕੋਟਕ ਮਹਿੰਦਰਾ ਬੈਂਕ ਦੇ ਉਦੈ ਕੋਟਕ ਲੈਣਗੇ 1 ਰੁਪਏ ਤਨਖਾਹ, PM ਕੇਅਰਜ਼ ਵਿਚ ਦੇਣਗੇ 25 ਕਰੋੜ
NEXT STORY