ਅੰਬੇਡਕਰਨਗਰ- ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ 2 ਭਰਾਵਾਂ ਨੂੰ ਬਿਨਾਂ ਪਰਮਿਟ ਦੇ ਕਾਰ ਨੂੰ ਹੈਲੀਕਾਪਟਰ 'ਚ ਬਦਲਣਾ ਭਾਰੀ ਪੈ ਗਿਆ। ਅਕਬਰਪੁਰਾ ਟਾਂਡਾ ਮਾਰਗ 'ਤੇ ਪੇਂਟ ਕਰਵਾਉਣ ਲਈ ਲਿਜਾਉਣ ਦੌਰਾਨ ਆਵਾਜਾਈ ਪੁਲਸ ਨੇ ਫੜ ਲਿਆ। ਇਸ ਤੋਂ ਬਾਅਦ ਪੁਲਸ ਨੇ ਮੋਟਰ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਵਾਹਨ ਜ਼ਬਤ ਕਰ ਲਿਆ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ CA ਦੇ ਪ੍ਰੀਖਿਆ ਪ੍ਰੋਗਰਾਮ 'ਚ ਤਬਦੀਲੀ, ਜਾਣੋ ਸ਼ੈਡਿਊਲ
ਦੱਸਣਯੋਗ ਹੈ ਕਿ ਤਹਿਸੀਲ ਖੇਤਰ ਅਕਬਰਪੁਰ ਦੇ ਖਜੁਰੀ ਵਾਸੀ ਪਰਮੇਸ਼ਵਰਦੀਨ ਅਤੇ ਈਸ਼ਵਰਦੀਨ ਵਿਵਾਹਿਕ ਆਯੋਜਨ 'ਚ ਵਾਹਨਾਂ ਦੀ ਬੁਕਿੰਗ ਕਰਨ ਦਾ ਕੰਮ ਕਰਦੇ ਹਨ। ਇਸ ਦੇ ਅਧੀਨ ਉਨ੍ਹਾਂ ਨੇ ਬੀਤੇ ਦਿਨੀਂ ਹੀ ਇਕ ਕਾਰ ਨੂੰ ਹੈਲੀਕਾਪਟਰ ਦਾ ਰੂਪ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ। ਥੋੜ੍ਹੇ ਦਿਨ ਪਹਿਲਾਂ ਹੀ ਕਾਰ ਨੂੰ ਪੂਰੀ ਤਰ੍ਹਾਂ ਨਾਲ ਹੈਲੀਕਾਪਟਰ ਮਾਡਲ ਵਜੋਂ ਤਬਦੀਲ ਕਰ ਦਿੱਤਾ। ਇਸ ਤੋਂ ਬਾਅਦ ਐਤਵਾਰ ਨੂੰ ਉਸ ਨੂੰ ਪੇਂਟ ਕਰਵਾਉਣ ਲਈ ਪਰਮੇਸ਼ਵਰਦੀਨ ਅਕਬਰਪੁਰ ਟਾਂਡਾ ਮਾਰਗ ਸਥਿਤ ਇਕ ਪੇਂਟ ਦੀ ਦੁਕਾਨ 'ਤੇ ਲਿਜਾਇਆ ਜਾ ਰਿਹਾ ਸੀ। ਬੱਸ ਸਟੇਸ਼ਨ ਨੇੜੇ ਆਵਾਜਾਈ ਪੁਲਸ ਨੇ ਉਸ ਨੂੰ ਰੋਕ ਲਿਆ। ਜਦੋਂ ਉਸ ਤੋਂ ਹੈਲੀਕਾਪਟਰ ਦੇ ਰੂਪ 'ਚ ਵਿਕਸਿਤ ਕਰਨ ਸੰਬੰਧਤ ਪਰਮਿਟ ਮੰਗਿਆ ਤਾਂ ਉਹ ਨਹੀਂ ਦੇ ਸਕਿਆ। ਇਸ 'ਤੇ ਵਾਹਨ ਨੂੰ ਜ਼ਬਤ ਕਰ ਦਿੱਤਾ ਗਿਆ। ਏ.ਐੱਸ.ਪੀ. ਵਿਸ਼ਾਲ ਪਾਂਡੇ ਨੇ ਦੱਸਿਆ ਕਿ ਏ.ਆਰ.ਟੀ.ਓ. ਦਫ਼ਤਰ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੀ ਵਾਹਨ ਨੂੰ ਦੂਜੇ ਵਾਹਨ 'ਚ ਵਿਕਸਿਤ ਕੀਤਾ ਜਾ ਸਕਦਾ ਹੈ। ਕਾਰ ਨੂੰ ਬਿਨਾਂ ਮਨਜ਼ੂਰੀ ਦੇ ਹੈਲੀਕਾਪਟਰ ਦਾ ਮਾਡਲ ਦਿੱਤਾ ਗਿਆ। ਇਸ ਕਾਰਨ ਉਸ ਨੂੰ ਜ਼ਬਤ ਕਰ ਲਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਟੀਆਂ ’ਤੇ ਹਲਕੀ ਬਰਫਬਾਰੀ, ਸ਼ਿਮਲਾ ਸਣੇ ਕਈ ਥਾਵਾਂ ’ਤੇ ਮੀਂਹ, ਲਾਹੌਲ-ਸਪਿਤੀ ਜ਼ਿਲ੍ਹੇ ’ਚ 230 ਸੜਕਾਂ ਬੰਦ
NEXT STORY