ਤੇਜਪੁਰ (ਅਸਾਮ) (ਪੀ.ਟੀ.ਆਈ.) : ਅਸਾਮ ਦੇ ਸੋਨਿਤਪੁਰ ਜ਼ਿਲ੍ਹੇ ਦੇ ਤੇਜਪੁਰ ਕਸਬੇ 'ਚ ਸੋਮਵਾਰ ਨੂੰ ਇੱਕ ਜੰਗਲੀ ਝੋਟੇ ਦੇ ਹਮਲੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਸ ਬਾਰੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਸਥਾਨਕ ਜੰਗਲਾਤ ਅਧਿਕਾਰੀ ਕਾਜ਼ੀਰੰਗਾ ਦੇ ਕਰਮਚਾਰੀਆਂ ਨਾਲ ਸੰਪਰਕ 'ਚ ਹਨ ਤਾਂ ਜੋ ਜਾਨਵਰ ਨੂੰ ਸ਼ਾਂਤ ਕੀਤਾ ਜਾ ਸਕੇ। ਡਿਵੀਜ਼ਨਲ ਫਾਰੈਸਟ ਅਫਸਰ (ਤੇਜਪੁਰ) ਚੰਪਕ ਡੇਕਾ ਨੇ ਕਿਹਾ ਕਿ ਜੰਗਲੀ ਝੋਟੇ ਨੇ ਸੋਮਵਾਰ ਤੜਕੇ ਜਹਾਜ਼ਘਾਟ ਖੇਤਰ 'ਚ ਧਾਰਸਨ ਦਾਸ 'ਤੇ ਹਮਲਾ ਕਰ ਕੇ ਉਸਨੂੰ ਮਾਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਜਿਵੇਂ ਹੀ ਇਹ ਸ਼ਹਿਰ 'ਚੋਂ ਲੰਘ ਰਿਹਾ ਸੀ ਜਾਨਵਰ ਨੇ ਤਿੰਨ ਹੋਰ ਵਿਅਕਤੀਆਂ 'ਤੇ ਹਮਲਾ ਕੀਤਾ, ਜਿਨ੍ਹਾਂ ਵਿੱਚੋਂ ਭੋਜਨੋਨ ਗੋਪ ਨੇ ਤੇਜਪੁਰ ਮੈਡੀਕਲ ਕਾਲਜ ਅਤੇ ਹਸਪਤਾਲ (ਟੀ.ਐਮ.ਸੀ.ਐਚ.) ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਡੇਕਾ ਨੇ ਕਿਹਾ ਕਿ ਟੀ.ਐੱਮ.ਸੀ.ਐੱਚ. 'ਚ ਇਲਾਜ ਅਧੀਨ ਦੋ ਜ਼ਖਮੀ ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਅਸੀਂ ਕਾਜ਼ੀਰੰਗਾ ਨੈਸ਼ਨਲ ਪਾਰਕ ਤੋਂ ਇੱਕ ਬਚਾਅ ਟੀਮ ਨਾਲ ਸੰਪਰਕ ਕੀਤਾ ਹੈ ਅਤੇ ਮੱਝ ਨੂੰ ਸ਼ਾਂਤ ਕਰਨ ਲਈ ਉਸਦੀ ਮਦਦ ਮੰਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਿਸਾਨਾਂ ਲਈ ਖੁਸ਼ਖਬਰੀ, 5 ਜ਼ਿਲ੍ਹਿਆਂ ਦੀਆਂ 17 ਮੰਡੀਆਂ 'ਚ ਸੂਰਜਮੁਖੀ ਦੀ ਖਰੀਦ ਸ਼ੁਰੂ
NEXT STORY