ਸੁਕਮਾ, (ਭਾਸ਼ਾ)– ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ਵਿਚ 2 ਨਕਸਲੀ ਮਾਰੇ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਕਿਸਟਾਰਾਮ ਥਾਣਾ ਖੇਤਰ ਵਿਚ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਮੁਕਾਬਲਾ ਜਾਰੀ ਹੈ।
ਸੁਰੱਖਿਆ ਫੋਰਸਾਂ ਨੇ ਅਜੇ ਤੱਕ 2 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਟਾਰਾਮ ਖੇਤਰ ਵਿਚ ਨਕਸਲੀਆਂ ਦੀ ਹਾਜ਼ਰੀ ਦੀ ਸੂਚਨਾ ’ਤੇ ਸ਼ੁੱਕਰਵਾਰ ਨੂੰ ਸੁਕਮਾ ਜ਼ਿਲਾ ਰਿਜ਼ਰਵ ਗਾਰਡ (ਡੀ. ਆਰ. ਜੀ.) ਅਤੇ ਸੀ. ਆਰ. ਪੀ. ਐੱਫ. ਦੀ ਕੋਬਰਾ ਬਟਾਲੀਅਨ ਦੀ ਸਾਂਝੀ ਟੀਮ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਰਵਾਨਾ ਕੀਤਾ ਗਿਆ ਸੀ।
ਭੂਟਾਨ 'ਚ ਪਹਿਲੀ ਵਾਰ ਚੱਲੇਗੀ ਟ੍ਰੇਨ, DPR ਮਨਜ਼ੂਰ ਹੁੰਦੇ ਹੀ ਸ਼ੁਰੂ ਹੋਵੇਗਾ ਕੰਮ
NEXT STORY