ਮਲਕਾਨਗਿਰੀ - ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ’ਚ ਇਕ ਗੈਰ-ਕਾਨੂੰਨੀ ਪੱਥਰ ਦੀ ਖੱਡ ’ਚ ਖੁਦਾਈ ਕਰਦੇ ਸਮੇਂ ਪੱਥਰ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਜਿਸ ਦੀ ਜਾਣਕਾਰੀ ਪੁਲਸ ਨੇ ਹਾਲ ਹੀ ’ਚ ਦਿੱਤੀ ਹੈ। ਦੱਸ ਦਈਏ ਕਿ ਇਹ ਘਟਨਾ ਤਾਰਿਣੀ ਮੰਦਰ ਦੇ ਨੇੜੇ ਇਕ ਪੱਥਰ ਦੀ ਖੱਡ ’ਚ ਵਾਪਰੀ। ਮਲਕਾਨਗਿਰੀ ਮਾਡਲ ਪੁਲਸ ਸਟੇਸ਼ਨ ਦੇ ਇੰਚਾਰਜ ਰੀਗਨ ਕਿੰਡੋ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਤਿਆਮਗੁਡਾ ਪਿੰਡ ਦੀ ਟੂਨਾ ਗਾਡਬਾ (21) ਅਤੇ ਚੰਪਾਖਾਰੀ ਪਿੰਡ ਦੀ ਮਿਤੂ ਮਾਧੀ (31) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਕ ਹੋਰ ਮਜ਼ਦੂਰ, ਬਿਜੈ ਰਾਓ, ਜੋ ਕਿ ਚੰਪਾਖਾਰੀ ਪਿੰਡ ਦਾ ਰਹਿਣ ਵਾਲਾ ਸੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸਦਾ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਪੁਲਸ ਨੇ ਦੱਸਿਆ ਕਿ ਟੂਨਾ ਗਡਬਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮਾਧੀ ਨੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ’ਚ ਦਮ ਤੋੜ ਦਿੱਤਾ। ਸਹਿਕਰਮੀਆਂ ਨੇ ਦੱਸਿਆ ਕਿ ਤਿੰਨੇ ਆਦਮੀ ਮਿੱਟੀ ਪੁੱਟ ਰਹੇ ਸਨ ਅਤੇ ਖੁਦਾਈ ਕੀਤੀ ਮਿੱਟੀ ਨੂੰ ਇਕ ਟਰੈਕਟਰ ਵਿਚ ਲੋਡ ਕਰ ਰਹੇ ਸਨ ਜਦੋਂ ਪੱਥਰ ਉਨ੍ਹਾਂ 'ਤੇ ਡਿੱਗ ਪਏ। ਟਰੈਕਟਰ ਚਾਲਕ ਅਤੇ ਹੋਰ ਮਜ਼ਦੂਰ ਮੌਕੇ ਤੋਂ ਭੱਜ ਗਏ। ਹਾਲਾਂਕਿ, ਸਥਾਨਕ ਲੋਕ ਜਲਦੀ ਹੀ ਮੌਕੇ 'ਤੇ ਪਹੁੰਚੇ, ਫਸੇ ਹੋਏ ਮਜ਼ਦੂਰਾਂ ਨੂੰ ਬਚਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ।
ਓਡੀਸ਼ਾ ਦੇ ਮਲਕਾਨਗਿਰੀ 'ਚ ਦਰਦਨਾਕ ਹਾਦਸਾ: ਗੈਰ-ਕਾਨੂੰਨੀ ਖਦਾਨ ਧਸਣ ਕਾਰਨ ਦੋ ਮਜ਼ਦੂਰਾਂ ਦੀ ਮੌਤ
NEXT STORY