ਨਵੀਂ ਦਿੱਲੀ- ਆਲ ਇੰਡੀਆ ਸੂਫੀ ਸੱਜਾਦਾਨਸ਼ੀਨ ਕੌਂਸਲ ਨਾਲ ਜੁੜੇ 20 ਧਰਮਗੁਰੂਆਂ ਦੇ ਡੇਲੀਗੇਸ਼ਨ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ 2 ਘੰਟੇ ਮੁਲਾਕਾਤ ਕੀਤੀ ਹੈ। ਇਸ ਮੌਕੇ ’ਤੇ ਜਿੱਥੇ ਦਰਗਾਹਾਂ ਦੀ ਮਹੱਤਤਾ ਅਤੇ ਤਰੱਕੀ ’ਤੇ ਗੱਲ ਹੋਈ, ਉੱਥੇ ਦੇਸ਼ ’ਚ ਆਪਸੀ ਭਾਈਚਾਰਾ ਵਧਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਮੀਟਿੰਗ ਦੌਰਾਨ ਧਰਮਗੁਰੂਆਂ ਨੇ ਇਸ ਗੱਲ ’ਤੇ ਵੀ ਚਰਚਾ ਕੀਤੀ ਕਿ ਦੇਸ਼ ’ਚ ਕੱਟੜਪੰਥੀ ਤਾਕਤਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨੂੰ ਕਿੰਨਾ ਖਤਰਾ ਹੈ।
ਐੱਨ. ਐੱਸ. ਏ. ਅਜਿਤ ਡੋਭਾਲ ਨੇ ਕਿਹਾ ਕਿ ਸਦੀਆਂ ਤੋਂ ਇਸ ਦੇਸ਼ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਮੁਸਲਮਾਨਾਂ ਦਾ ਅਹਿਮ ਰੋਲ ਰਿਹਾ ਹੈ, ਜਿਸ ਨੂੰ ਮੌਜੂਦਾ ਦੌਰ ’ਚ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਮੀਟਿੰਗ ਦੌਰਾਨ ਆਲ ਇੰਡੀਆ ਸੂਫੀ ਸੱਜਾਦਾਨਸ਼ੀਨ ਕੌਂਸਲ ਦੇ ਪ੍ਰਧਾਨ ਸਈਦ ਨਸਰੂਦੀਨ ਚਿਸ਼ਤੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੀਟਿੰਗ ’ਚ ਕਈ ਮੁੱਦਿਆਂ ’ਤੇ ਗੱਲ ਹੋਈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਦੇਸ਼ ’ਚ ਕਿਸੇ ਵੀ ਪ੍ਰਕਾਰ ਦੇ ਕੱਟੜਤਾ ਨੂੰ ਬਰਦਾਸ਼ਤ ਨਹੀਂ ਕਰਾਗੇ। ਸਾਡੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਜਰੀਏ ਕੱਟੜਪੰਥੀ ਬਣਾਇਆ ਜਾ ਰਿਹਾ ਹੈ। ਨੌਜਵਾਨਾਂ ਨੂੰ ਨਕਲੀ ਸੰਦੇਸ਼ਾਂ ਅਤੇ ਕੱਟੜਪੰਥੀ ਸੰਗਠਨਾਂ ਦੇ ਬਾਰੇ ’ਚ ਪਤਾ ਹੋਣਾ ਚਾਹੀਦਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਗਣਤੰਤਰ ਦਿਵਸ 'ਤੇ ਇਤਿਹਾਸ ਰਚੇਗੀ ਭਾਵਨਾ ਕੰਠ, ਪਰੇਡ 'ਚ ਸ਼ਾਮਲ ਹੋਣ ਵਾਲੀ ਪਹਿਲੀ ਲੜਾਕੂ ਪਾਇਲਟ
NEXT STORY