ਮੁੰਬਈ— ਕਈ ਸ਼ਹਿਰਾਂ 'ਚ ਕੀਤੇ ਗਏ ਇਕ ਸਰਵੇਖਣ 'ਚ ਇਹ ਖੁਲਾਸਾ ਹੋਇਆ ਹੈ ਕਿ ਭਾਰਤ 'ਚ ਘੱਟੋ-ਘੱਟ 75 ਫੀਸਦੀ ਨੌਜਵਾਨਾਂ ਨੇ 21 ਸਾਲ ਦੀ ਉਮਰ ਤੋਂ ਪਹਿਲਾਂ ਹੀ ਸ਼ਰਾਬ ਦਾ ਸੇਵਨ ਕਰ ਲਿਆ। ਸ਼ਰਾਬ ਦੇ ਸੇਵਨ ਲਈ ਕਾਨੂੰਨੀ ਉਮਰ ਹੱਦ 21 ਸਾਲ ਹੈ। ਦੱਖਣ ਮੁੰਬਈ 'ਚ ਸਥਿਤ ਸੇਂਟ ਜੇਵੀਅਰ ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਹਾਲ 'ਚ ਇਹ ਸਰਵੇਖਣ ਕੀਤਾ। ਕਾਲਜ 'ਚ ਇਤਿਹਾਸ ਵਿਭਾਗ ਦੇ ਮੁਖ ਡਾ. ਅਵਕਾਸ਼ ਜਾਧਵ ਦੇ ਮਾਰਗਦਰਸ਼ਨ 'ਚ ਇਹ ਸਰਵੇਖਣ ਕੀਤਾ ਗਿਆ। ਰਿਪੋਰਟ ਦੇ ਨਤੀਜਿਆਂ ਨੂੰ ਸਹਾਇਕ ਪੁਲਸ ਕਮਿਸ਼ਨਰ, ਸੁਪਰਡੈਂਟ, ਨਸ਼ੀਲਾ ਪਦਾਰਥ ਕੰਟਰੋਲ ਬਿਊਰੋ (ਐੱਨ.ਸੀ.ਬੀ.), ਭੂਮੇਸ਼ ਅਗਰਵਾਲ ਨੂੰ ਵੀਰਵਾਰ ਨੂੰ ਪੇਸ਼ ਕੀਤਾ ਗਿਆ।
ਸ਼ਰਾਬ ਦੇ ਸੇਵਨ ਕਰਨ ਦੀ ਕਾਨੂੰਨੀ ਉਮਰ ਹੈ 21 ਸਾਲ
ਸਰਵੇਖਣ 'ਚ ਮੁੰਬਈ, ਪੁਣੇ, ਦਿੱਲੀ, ਕੋਲਕਾਤਾ, ਰਾਜਸਥਾਨ ਸਮੇਤ ਕਈ ਸ਼ਹਿਰਾਂ 'ਚ 16 ਤੋਂ 21 ਸਾਲ ਉਮਰ ਵਰਗ ਦੇ ਘੱਟੋ-ਘੱਟ ਇਕ ਹਜ਼ਾਰ ਨਜੌਵਾਨਾਂ ਨੂੰ ਸ਼ਾਮਲ ਕੀਤਾ ਗਿਆ। ਇਸ ਸਰਵੇਖਣ 'ਚ ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਅਤੇ ਮੱਧ ਯੂਰਪ ਦੇ ਦੇਸ਼ ਹੰਗਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਰਵੇਖਣ 'ਚ ਇਹ ਪਤਾ ਲੱਗਾ ਹੈ ਕਿ ਘੱਟੋ-ਘੱਟ 75 ਫੀਸਦੀ ਨੌਜਵਾਨ 21 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਸ਼ਰਾਬ ਦਾ ਸੇਵਨ ਕਰ ਚੁਕੇ ਸਨ, ਜਦੋਂ ਕਿ ਸ਼ਰਾਬ ਦੇ ਸੇਵਨ ਲਈ ਕਾਨੂੰਨੀ ਉਮਰ 21 ਸਾਲ ਹੈ। 47 ਫੀਸਦੀ ਨੌਜਵਾਨ ਸਿਗਰੇਟ ਦਾ ਸੇਵਨ ਕਰ ਚੁਕੇ ਸਨ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ 20 ਫੀਸਦੀ ਨੌਜਵਾਨ ਨਸ਼ੀਲੇ ਪਦਾਰਥ ਦਾ ਜਦੋਂ ਕਿ 30 ਫੀਸਦੀ ਨੌਜਵਾਨ ਹੁੱਕਾ ਪੀ ਚੁਕੇ ਸਨ।
ਨੌਜਵਾਨ ਨੂੰ ਨਸ਼ੇ ਵੱਲ ਧੱਕਦੇ ਹਨ ਇਹ ਕਾਰਨ
ਰਿਪੋਰਟ ਅਨੁਸਾਰ ਲਗਭਗ 88 ਫੀਸਦੀ ਨੌਜਵਾਨ 16 ਤੋਂ 18 ਸਾਲ ਦੀ ਉਮਰ 'ਚ ਹੋਰ ਤਰ੍ਹਾਂ ਦਾ ਨਸ਼ਾ ਅਜਮਾ ਚੁਕੇ ਸਨ। ਇਸ ਦੇ ਅਨੁਸਾਰ ਉਤਸੁਕਤਾ, ਸਾਥੀਆਂ ਦਾ ਦਬਾਅ ਅਤੇ ਅਜਿਹੇ ਨਸ਼ੀਲੇ ਪਦਾਰਥਾਂ ਤੱਕ ਆਸਾਨ ਪਹੁੰਚ ਅਜਿਹੇ ਪ੍ਰਮੁੱਖ ਕਾਰਕ ਹਨ, ਜੋ ਨੌਜਵਾਨਾਂ ਨੂੰ ਨਸ਼ੇ ਵੱਲ ਧੱਕਦੇ ਹਨ। ਸਰਵੇਖਣ 'ਚ ਸ਼ਾਮਲ 17 ਫੀਸਦੀ ਨੌਜਵਾਨਾਂ ਨੇ ਦੱਸਿਆ ਕਿ ਆਪਣੇ ਨਸ਼ੇ ਦੀ ਆਦਤ ਤੋਂ ਉਬਰਨ ਲਈ ਉਨ੍ਹਾਂ ਨੇ ਬਾਹਰੀ ਮਦਦ ਲਈ, ਜਦੋਂ ਕਿ 83 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਇਸ ਸਮੱਸਿਆ ਤੋਂ ਨਿਕਲਣ ਲਈ ਉਨ੍ਹਾਂ ਨੂੰ ਕਿੱਥੋਂ ਅਤੇ ਕਿਵੇਂ ਮਦਦ ਮਿਲੇਗੀ। ਰਿਪੋਰਟ 'ਤੇ ਅਵਕਾਸ਼ ਜਾਧਵ ਨੇ ਕਿਹਾ,''ਇਸ ਸਰਵੇਖਣ ਦਾ ਮਕਸਦ ਅਜਿਹੀਆਂ ਆਦਤਾਂ ਨੂੰ ਅਪਣਾਉਣ ਦੇ ਪਿੱਛੇ ਦੀ ਜ਼ਮੀਨੀ ਹਕੀਕਤ ਨੂੰ, ਇਸ ਦੇ ਕਾਰਨ ਨੂੰ ਸਮਝਣਾ ਅਤੇ ਅਜਿਹੀਆਂ ਆਦਤਾਂ ਨੂੰ ਉਤਸ਼ਾਹ ਦੇਣ 'ਚ ਸ਼ਾਮਲ ਲੋਕਾਂ ਦੀ ਪਛਾਣ ਕਰਨਾ ਹੈ।''
ਭ੍ਰਿਸ਼ਟਾਚਾਰ ਖਿਲਾਫ ਸੀ.ਬੀ.ਡੀ.ਟੀ. ਦੀ ਵੱਡੀ ਕਾਰਵਾਈ, 15 ਨੌਕਰਸ਼ਾਹਾਂ ਨੂੰ ਜ਼ਬਰਦਸਤੀ ਕੀਤਾ ਰਿਟਾਇਰ
NEXT STORY