ਵੈੱਬ ਡੈਸਕ - ਅੱਜਕੱਲ੍ਹ ਨੌਜਵਾਨੀ 'ਚ ਹੀ ਚਿੱਟੇ ਵਾਲ ਆਉਣਾ ਆਮ ਗੱਲ ਬਣ ਚੁੱਕੀ ਹੈ। 25-30 ਸਾਲ ਦੀ ਉਮਰ ਤੋਂ ਪਹਿਲਾਂ ਹੀ ਜੇ ਸਿਰ ਦੇ ਵਾਲ ਚਿੱਟੇ ਹੋਣ ਲੱਗ ਪਏ ਹੋਣ, ਤਾਂ ਇਹ ਸਿਰਫ਼ ਵੰਸ਼ਾਣੁਕ ਲੱਛਣ ਨਹੀਂ, ਸਗੋਂ ਸਰੀਰ ਦੀ ਅੰਦਰੂਨੀ ਸਥਿਤੀ ਅਤੇ ਜੀਵਨਸ਼ੈਲੀ ਨਾਲ ਵੀ ਗਹਿਰੀ ਤਰ੍ਹਾਂ ਜੁੜੇ ਹੋ ਸਕਦੇ ਹਨ। ਤਣਾਅ, ਪੋਸ਼ਣ ਦੀ ਘਾਟ, ਹਾਰਮੋਨਲ ਅਸੰਤੁਲਨ ਜਾਂ ਆਧੁਨਿਕ ਆਦਤਾਂ, ਇਹ ਸਭ ਕੁਝ ਤੁਹਾਡੇ ਵਾਲਾਂ ਦੀ ਰੰਗਤ ਤੇ ਅਸਰ ਕਰ ਸਕਦਾ ਹੈ। ਇਸ ਖ਼ਬਰ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਸਮੇਂ ਤੋਂ ਪਹਿਲਾਂ ਵਾਲ ਕਿਉਂ ਸਫੇਦ ਹੋ ਜਾਂਦੇ ਹਨ, ਕੀ ਹਨ ਇਸ ਦੇ ਮੁੱਖ ਕਾਰਣ, ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕੀ ਬਦਲਾਅ ਕਰਕੇ ਤੁਸੀਂ ਇਸਨੂੰ ਰੋਕ ਸਕਦੇ ਹੋ।
ਕਾਰਨ:-
ਜਨੈਟਿਕ ਕਾਰਨ
- ਜੇ ਤੁਹਾਡੇ ਮਾਪੇ ਜਾਂ ਪਰਿਵਾਰ 'ਚ ਕਿਸੇ ਦੇ ਵਾਲ ਛੋਟੀ ਉਮਰ 'ਚ ਚਿੱਟੇ ਹੋਏ ਸਨ, ਤਾਂ ਇਹ ਤੁਹਾਡੇ ਨਾਲ ਵੀ ਹੋ ਸਕਦਾ ਹੈ।
ਵਿਟਾਮਿਨ B12 ਦੀ ਘਾਟ
- B12 ਦੀ ਕਮੀ ਨਾਲ ਰਕਤ ਵਿੱਚ ਆਕਸੀਜਨ ਦੀ ਸਹੀ ਸਪਲਾਈ ਨਹੀਂ ਹੁੰਦੀ, ਜਿਸ ਨਾਲ ਵਾਲਾਂ ਦੇ ਰੰਗ ਪੈਦਾ ਕਰਨ ਵਾਲੇ ਸੈੱਲ ਖਤਮ ਹੋ ਜਾਂਦੇ ਹਨ।
ਤਣਾਅ ਅਤੇ ਚਿੰਤਾ
- ਲੰਬੇ ਸਮੇਂ ਤੱਕ ਰਹਿਣ ਵਾਲਾ ਤਣਾਅ ਹਾਰਮੋਨਲ ਗੜਬੜ ਪੈਦਾ ਕਰਦਾ ਹੈ ਜੋ ਵਾਲਾਂ ਦੀ ਰੰਗਤ ਤੇ ਅਸਰ ਪਾਂਦਾ ਹੈ।
ਅਣਤੋਲ ਖੁਰਾਕ ਅਤੇ ਪੋਸ਼ਣ ਦੀ ਕਮੀ
- ਜਦੋਂ ਆਹਾਰ 'ਚ ਆਇਰਨ, ਕੋਪਰ, ਮੈਗਨੀਸ਼ੀਅਮ ਅਤੇ ਫੋਲਿਕ ਐਸਿਡ ਦੀ ਘਾਟ ਹੋਵੇ, ਤਾਂ ਇਹ ਸਿੱਧਾ ਵਾਲਾਂ ਦੇ ਰੰਗ 'ਤੇ ਅਸਰ ਪਾਉਂਦਾ ਹੈ।
ਤੰਬਾਕੂ, ਸ਼ਰਾਬ ਜਾਂ ਨਸ਼ਾ
- ਇਨ੍ਹਾਂ ਦੇ ਸੇਵਨ ਨਾਲ ਸਰੀਰ ਵਿਚ ਟਾਕਸਿਨ ਵਧਦੇ ਹਨ ਜੋ ਸੈੱਲਜ਼ ਨੂੰ ਨੁਕਸਾਨ ਪਹੁੰਚਾ ਕੇ ਵਾਲਾਂ ਨੂੰ ਚਿੱਟਾ ਕਰ ਸਕਦੇ ਹਨ।
ਹਾਰਮੋਨਲ ਗੜਬੜ ਜਾਂ ਥਾਇਰਾਇਡ ਦੀ ਸਮੱਸਿਆ
- ਥਾਇਰਾਇਡ ਗਲੈਂਡ ਦੀ ਕਾਰਗੁਜ਼ਾਰੀ 'ਚ ਰੁਕਾਵਟ ਆਉਣ ਨਾਲ ਵੀ ਚਿੱਟੇ ਵਾਲ ਆ ਸਕਦੇ ਹਨ।
ਸਮੱਸਿਆ ਦਾ ਹੱਲ ਕੀ ਹੈ?
- ਆਹਾਰ 'ਚ ਹਰੇ ਪੱਤਿਆਂ ਵਾਲੀਆਂ ਸਬਜ਼ੀਆਂ, ਅਖਰੋਟ, ਬਦਾਮ, ਅੰਬਲਾ, ਅਤੇ ਅੰਡੇ ਸ਼ਾਮਲ ਕਰੋ।
- ਤਣਾਅ ਘਟਾਉਣ ਲਈ ਧਿਆਨ, ਯੋਗ ਤੇ ਰੈਗੂਲਰ ਨੀਂਦ ਲਓ।
- ਨਸ਼ਿਆਂ ਤੋਂ ਦੂਰ ਰਹੋ
- ਰੋਜ਼ਾਨਾ ਸਿਰ ਦੀ ਮਾਲਿਸ਼ ਕਰੋ
- ਡਾਕਟਰੀ ਸਲਾਹ ਲੈ ਕੇ B12 ਜਾਂ ਬਾਇਓਟਿਨ ਵਰਗੀਆਂ ਸਪਲੀਮੈਂਟਸ ਲਓ।
Magnesium ਸਰੀਰ ਲਈ ਕਿਉਂ ਹੈ ਜ਼ਰੂਰੀ? ਜਾਣੋ ਕਾਰਨ
NEXT STORY