ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ 'ਚ ਹੁਣ ਤੱਕ ਕੁੱਲ 2994 ਪੁਲਸ ਅਧਿਕਾਰੀ ਅਤੇ ਮੁਲਾਜ਼ਮ ਸੰਕ੍ਰਮਿਤ ਹੋ ਚੁਕੇ ਹਨ। ਜਿਨ੍ਹਾਂ 'ਚੋਂ 2747 ਸਿਹਤਮੰਦ ਹੋ ਗਏ ਅਤੇ 241 ਹੋਮ ਆਈਸੋਲੇਸ਼ਨ 'ਚ ਇਲਾਜ ਅਧੀਨ ਹਨ। ਸੂਬੇ 'ਚ ਹਾਲੇ ਤੱਕ 6 ਪੁਲਸ ਮੁਲਾਜ਼ਮਾਂ ਦੀ ਕੋਰੋਨਾ ਨਾਲ ਮੌਤ ਹੋ ਚੁਕੀ ਹੈ। ਸੂਬੇ ਦੇ ਪੁਲਸ ਡਾਇਰੈਕਟਰ ਜਨਰਲ ਸੰਜੂ ਕੁੰਡੂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਪੁਲਸ ਕੋਰੋਨਾ ਸੰਕਟਕਾਲ 'ਚ ਆਪਣਾ ਕਰਤੱਵ ਮਜ਼ਬੂਤੀ ਨਾਲ ਨਿਭਾ ਅਤੇ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ 7 ਮਈ ਤੋਂ ਲਾਗੂ ਕਰਫਿਊ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰ ਰਹੀ ਹੈ।
ਪੁਲਸ ਨੇ ਇਸ ਕ੍ਰਮ 'ਚ ਮਾਸਕ ਨਾ ਪਹਿਨਣ 'ਤੇ ਕੁੱਲ 11774 ਚਾਲਾਨ ਕੀਤੇ ਹਨ ਅਤੇ ਇਸ ਦੇ ਬਦਲੇ ਲਗਭਗ 69.66 ਲੱਖ ਰੁਪਏ ਦੀ ਜੁਰਮਾਨਾ ਰਾਸ਼ੀ ਵਸੂਲ ਕੀਤੀ ਹੈ। ਵਪਾਰੀਆਂ ਅਤੇ ਦੁਕਾਨਦਾਰਾਂ ਦੇ ਕਰਫਿਊ ਦਾ ਉਲੰਘਣ ਕਰਨ 'ਤੇ 1093 ਚਾਲਾਨ ਕੀਤੇ ਗਏ ਅਤੇ ਲਗਭਗ 12.54 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ। ਇਸ ਤੋਂ ਇਲਾਵਾ 44 ਮਾਮਲੇ ਵੀ ਦਰਜ ਕੀਤੇ ਗਏ। ਕਰਫਿਊ ਪ੍ਰਬੰਧਾਂ ਦਾ ਉਲੰਘਣ ਕਰਨ 'ਤੇ 485 ਵਾਹਨਾਂ ਦੇ ਚਾਲਾਨ ਕਰ ਕੇ ਲਗਭਗ 4.92 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਅਤੇ ਇਸ ਸੰਬੰਧ 'ਚ 6 ਮਾਮਲੇ ਵੀ ਦਰਜ ਕੀਤੇ ਗਏ। ਵਿਆਹਾਂ 'ਚ ਤੈਅ ਸੀਮਾ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ 44 ਚਾਲਾਨ ਕੀਤੇ ਗਏ ਅਤੇ 1.87 ਲੱਖ ਰੁਪਏ ਜੁਰਮਾਨਾ ਲਿਆ ਗਿਆ ਅਤੇ 9 ਮਾਮਲੇ ਦਰਜ ਕੀਤੇ ਗਏ। ਉਨ੍ਹਾਂ ਨੇ ਸਾਰੇ ਪੁਲਸ ਮੁਲਾਜ਼ਮਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ਦੇ ਵੀ ਨਿਰਦੇਸ਼ ਦਿੱਤੇ।
ਬੇਰੁਜ਼ਗਾਰੀ 'ਤੇ ਬੋਲੇ ਰਣਦੀਪ ਸੁਰਜੇਵਾਲਾ- ਖੱਟੜ ਅਤੇ ਦੁਸ਼ਯੰਤ ਦੀ ਜੋੜੀ ਰੁਜ਼ਗਾਰ ਦੇਵੇ ਜਾਂ ਅਸਤੀਫ਼ਾ
NEXT STORY