ਆਗਰਾ - ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਕਾਗਾਰੌਲ ਦੀ ਬਾਲਮੀਕੀ ਬਸਤੀ ਵਿੱਚ ਬਾਰਿਸ਼ ਦੌਰਾਨ ਵੱਡਾ ਹਾਦਸਾ ਹੋ ਗਿਆ। ਮੁਹੱਲੇ ਦੇ ਰਹਿਣ ਵਾਲੇ ਹਾਕਿਮ ਸਿੰਘ ਦੇ ਮਕਾਨ ਦੀ ਨਿਰਮਾਣ ਅਧੀਨ ਛੱਤ ਪੱਥਰ ਟੁੱਟ ਜਾਣ ਕਾਰਨ ਢਹਿ ਗਈ। ਮਲਬੇ ਵਿੱਚ ਪਰਿਵਾਰ ਦੇ ਬੱਚਿਆਂ ਸਮੇਤ 9 ਮੈਂਬਰ ਦੱਬ ਗਏ। ਉਨ੍ਹਾਂ ਨੂੰ ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਹਸਪਤਾਲ ਵਿੱਚ ਭਰਤੀ ਕਰਾਇਆ, ਜਿੱਥੇ ਇਲਾਜ ਦੌਰਾਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਉਥੇ ਹੀ 6 ਲੋਕ ਜ਼ਖ਼ਮੀ ਵੀ ਹਨ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਕਰਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡਾ ਫੈਸਲਾ: ਆਂਧਰਾ ਪ੍ਰਦੇਸ਼ ਦੇ ਸਾਰੇ ਅੰਡਰ-ਗ੍ਰੈਜੂਏਟ ਡਿਗਰੀ ਕਾਲਜਾਂ 'ਚ ਅੰਗਰੇਜ਼ੀ ਮਾਧਿਅਮ ਹੋਇਆ ਲਾਜ਼ਮੀ
ਕਾਗਾਰੌਲ ਸਥਿਤ ਬਾਲਮੀਕੀ ਬਸਤੀ ਨਿਵਾਸੀ ਹਾਕਿਮ ਸਿੰਘ ਦਾ ਇਨ੍ਹਾਂ ਦਿਨੀਂ ਮਕਾਨ ਬਣ ਰਿਹਾ ਸੀ। ਇੱਕ ਵੱਡੇ ਕਮਰੇ ਦੀ ਛੱਤ ਦਾ ਅੱਧਾ ਕੰਮ ਹੋ ਚੁੱਕਾ ਸੀ। ਇਸ ਵਿੱਚ ਪੱਥਰ ਰੱਖਣ ਤੋਂ ਬਾਅਦ ਮਿੱਟੀ ਪਾ ਦਿੱਤੀ ਗਈ ਸੀ। ਉਥੇ ਹੀ ਇੱਕ ਗਾਡਰ ਦੇ ਸਪੋਰਟ ਲਈ ਪੱਥਰ ਦਾ ਬੀਮ ਵੀ ਹੇਠਾਂ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ- ਮੁਸਲਮਾਨ ਬਜ਼ੁਰਗ ਦੀ ਕੁੱਟਮਾਰ 'ਤੇ ਰਾਹੁਲ ਨੇ ਕੀਤਾ ਟਵੀਟ ਤਾਂ ਬੋਲੇ CM ਯੋਗੀ- 'ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ'
ਮੰਗਲਵਾਰ ਸ਼ਾਮ ਨੂੰ ਤੇਜ ਬਾਰਿਸ਼ ਹੋਣ ਲੱਗੀ। ਕਰੀਬ ਅੱਧੇ ਘੰਟੇ ਤੱਕ ਬਾਰਿਸ਼ ਹੋਈ। ਇਸ ਕਾਰਨ ਛੱਤ 'ਤੇ ਪਾਣੀ ਭਰ ਗਿਆ। ਨਿਰਮਾਣ ਅਧੀਨ ਛੱਤ 'ਤੇ ਦਬਾਅ ਵੱਧ ਗਿਆ। ਰਾਤ ਕਰੀਬ ਅੱਠ ਵਜੇ ਪੱਥਰ ਟੁੱਟ ਗਿਆ, ਜਿਸ ਨਾਲ ਮਲਬਾ ਹੇਠਾਂ ਡਿੱਗ ਗਿਆ। ਉਸ ਸਮੇਂ ਪਰਿਵਾਰ ਦੇ ਬੱਚਿਆਂ ਸਮੇਤ 9 ਲੋਕ ਘਰ ਵਿੱਚ ਹੀ ਮੌਜੂਦ ਸਨ। ਸਾਰੇ ਛੱਤ ਦੇ ਮਲਬੇ ਅਤੇ ਪੱਥਰਾਂ ਦੇ ਹੇਠਾਂ ਦੱਬ ਗਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵੱਡਾ ਫੈਸਲਾ: ਆਂਧਰਾ ਪ੍ਰਦੇਸ਼ ਦੇ ਸਾਰੇ ਅੰਡਰ-ਗ੍ਰੈਜੂਏਟ ਡਿਗਰੀ ਕਾਲਜਾਂ 'ਚ ਅੰਗਰੇਜ਼ੀ ਮਾਧਿਅਮ ਹੋਇਆ ਲਾਜ਼ਮੀ
NEXT STORY