ਚੰਡੀਗੜ੍ਹ-ਹਰਿਆਣਾ 'ਚ ਕੋਰੋਨਾ ਦੇ 3 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬੇ 'ਚ ਪੀੜਤਾਂ ਦੀ ਗਿਣਤੀ ਵੱਧ ਕੇ 783 ਤੱਕ ਪਹੁੰਚ ਚੁੱਕੀ ਹੈ ਜਦਕਿ 351 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਹੁਣ ਤੱਕ 421 ਸਰਗਰਮ ਮਾਮਲੇ ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਕੋਰੋਨਾ ਨੂੰ ਸਥਿਤੀ ਨੂੰ ਲੈ ਕੇ ਜਾਰੀ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਹੈ। ਸੂਬੇ 'ਚ ਅੱਜ ਕੋਰੋਨਾ ਦਾ ਝੱਜਰ, ਰੋਹਤਕ ਅਤੇ ਰੇਵਾੜੀ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।
ਸੂਬੇ 'ਚ ਵਿਦੇਸ਼ ਤੋਂ ਪਰਤੇ ਲੋਕਾਂ ਦੀ ਪਛਾਣ ਦਾ ਅੰਕੜਾ 37595 ਤੱਕ ਪਹੁੰਚ ਚੁੱਕਾ ਹੈ, ਜਿਨ੍ਹਾਂ 'ਚੋਂ 24386 ਲੋਕਾਂ ਨੇ ਕੁਆਰੰਟੀਨ ਮਿਆਦ ਪੂਰੀ ਕਰ ਲਈ ਹੈ ਅਤੇ ਬਾਕੀ 13209 ਨਿਗਰਾਨੀ 'ਚ ਹਨ। ਹੁਣ ਤੱਕ 63354 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 57690 ਨੈਗੇਟਿਵ ਅਤੇ 14 ਇਟਲੀ ਦੇ ਨਾਗਰਿਕਾਂ ਸਮੇਤ 783 ਪਾਜ਼ੇਟਿਵ ਮਾਮਲੇ ਪਾਏ ਗਏ ਹਨ। 4881 ਸੈਂਪਲਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।
ਹਸਪਤਾਲ ਦੇ ਕਾਗਜ਼ਾਂ 'ਚ ਲਾਪਤਾ ਕੈਂਸਰ ਮਰੀਜ਼ ਮੁਰਦਾ ਘਰ 'ਚੋਂ ਮਿਲਿਆ
NEXT STORY