ਜੰਮੂ (ਏਜੰਸੀ)- ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਸਾਲ ਹੁਣ ਤੱਕ ਜੰਮੂ ਕਸ਼ਮੀਰ 'ਚ ਸੰਯੁਕਤ ਮੁਹਿੰਮਾਂ 'ਚ ਕੁੱਲ 31 ਅੱਤਵਾਦੀ ਮਾਰੇ ਗਏ ਹਨ। ਜੰਮੂ ਕਸ਼ਮੀਰ 'ਚ ਵੱਖ-ਵੱਖ ਸਥਾਨਾਂ 'ਤੇ ਫ਼ੌਜ, ਪੁਲਸ, ਐੱਸ.ਐੱਸ.ਬੀ., ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਵਲੋਂ ਸੰਯੁਕਤ ਮੁਹਿੰਮ ਚਲਾਈ ਗਈ। ਸਾਲ 2023 'ਚ ਕੁੱਲ 31 ਅੱਤਵਾਦੀਆਂ ਨੂੰ ਸੰਯੁਕਤ ਮੁਹਿੰਮ 'ਚ ਮਾਰਿਆ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਫ਼ੌਜ ਇਸ ਸਾਲ 26 ਸਤੰਬਰ ਤੱਕ ਜੰਮੂ ਕਸ਼ਮੀਰ 'ਚ ਤਾਇਨਾਤ ਰਹੇਗੀ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਧਮਾਕਾ, 8 ਮਜ਼ਦੂਰ ਜ਼ਖ਼ਮੀ
ਇਸ ਸਾਲ ਇਕ ਜਨਵਰੀ ਤੋਂ 26 ਜਨਵਰੀ ਦਰਮਿਆਨ ਜੰਮੂ ਕਸ਼ਮੀਰ 'ਚ ਮਾਰੇ ਗਏ 47 ਅੱਤਵਾਦੀਆਂ 'ਚੋਂ 9 ਸਥਾਨਕ ਅੱਤਵਾਦੀ ਅਤੇ 38 ਵਿਦੇਸ਼ੀ ਅੱਤਵਾਦੀ ਸ਼ਾਮਲ ਹਨ। 2022 'ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 187 ਰਹੀ, ਜਿਸ 'ਚ 130 ਸਥਾਨਕ ਅਤੇ 57 ਵਿਦੇਸ਼ੀ ਅੱਤਵਾਦੀ ਸ਼ਾਮਲ ਹਨ। ਪਿਛਲੇ ਮਹੀਨੇ ਕੁੱਲ ਚਾਰ ਅੱਤਵਾਦੀ ਮਾਰੇ ਗਏ ਅਤੇ 40 ਫੜੇ ਗਏ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮੌਜੂਦਾ ਸਮੇਂ ਜੰਮੂ ਕਸ਼ਮੀਰ 'ਚ ਕੁੱਲ 111 ਅੱਤਵਾਦੀ ਸਰਗਰਮ ਹਨ, ਜਿਨ੍ਹਾਂ 'ਚ 40 ਸਥਾਨਕ ਅੱਤਵਾਦੀ ਅਤੇ 71 ਵਿਦੇਸ਼ੀ ਅੱਤਵਾਦੀ ਸ਼ਾਮਲ ਹਨ। ਅੰਕੜਿਆਂ ਅਨੁਸਾਰ, ਪਿਛਲੇ ਸਾਲ ਜੰਮੂ ਕਸ਼ਮੀਰ 'ਚ 137 ਅੱਤਵਾਦੀ ਸਰਗਰਮ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਯੂ-ਟਿਊਬਰਸ ਨੂੰ ਕਿਹਾ-ਦੇਸ਼ ਨੂੰ ਜਾਗਰੂਕ ਕਰੋ, ਇਕ ਅੰਦੋਲਨ ਸ਼ੁਰੂ ਕਰੋ
NEXT STORY