ਇੰਦੌਰ (ਭਾਸ਼ਾ)— ਬਲੈਕ ਫੰਗਸ (ਮਿਊਕਰਮਾਈਕੋਸਿਸ) ਦੇ ਵੱਧਦੇ ਮਾਮਲਿਆਂ ਦਰਮਿਆਨ ਇੱਥੋਂ ਦੇ ਸਰਕਾਰੀ ਮਹਾਰਾਜਾ ਯਸ਼ਵੰਤਰਾਵ ਹਸਪਤਾਲ ’ਚ ਪਿਛਲੇ 20 ਦਿਨ ਦੇ ਅੰਦਰ ਇਸ ਬੀਮਾਰੀ ਨਾਲ 32 ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਸਰਕਾਰੀ ਮਹਾਰਾਜਾ ਯਸ਼ਵੰਤਰਾਵ ਸੂਬੇ ਵਿਚ ਬਲੈਕ ਫੰਗਸ ਦਾ ਇਲਾਜ ਕਰਨ ਵਾਲਾ ਸਭ ਤੋਂ ਰੁੱਝਿਆ ਹੋਇਆ ਹਸਪਤਾਲ ਹੈ, ਜਿੱਥੇ ਇੰਦੌਰ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਮਰੀਜ਼ ਵੀ ਦਾਖ਼ਲ ਹਨ। ਹਸਪਤਾਲ ਦੇ ਪ੍ਰਧਾਨ ਡਾ. ਪ੍ਰਮੇਂਦਰ ਠਾਕੁਰ ਨੇ ਦੱਸਿਆ ਕਿ ਸਾਡੇ ਹਸਪਤਾਲ ਵਿਚ ਬਲੈਕ ਫੰਗਸ ਦਾ ਪਹਿਲਾ ਮਰੀਜ਼ 13 ਮਈ ਨੂੰ ਦਾਖ਼ਲ ਹੋਇਆ ਸੀ ਅਤੇ ਹੁਣ ਤੱਕ ਇਸ ਦੇ ਕੁੱਲ 439 ਮਰੀਜ਼ ਦਾਖ਼ਲ ਹੋ ਚੁੱਕੇ ਹਨ। ਇਨ੍ਹਾਂ ’ਚੋਂ 84 ਲੋਕਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ 32 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਗਾਜ਼ੀਆਬਾਦ ’ਚ ਯੈਲੋ, ਬਲੈਕ ਅਤੇ ਵ੍ਹਾਈਟ ਫੰਗਸ ਨਾਲ ਪੀੜਤ ਮਰੀਜ਼ ਦੀ ਮੌਤ
ਹਸਪਤਾਲ ਦੇ ਪ੍ਰਧਾਨ ਮੁਤਾਬਕ ਅਸੀਂ ਬਲੈਕ ਫੰਗਸ ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਪਿਛਲੇ 20 ਦਿਨਾਂ ਵਿਚ 200 ਤੋਂ ਵੱਧ ਲੋਕਾਂ ਦੀ ਸਰਜਰੀ ਕਰ ਚੁੱਕੇ ਹਾਂ। ਫ਼ਿਲਹਾਲ ਬਲੈਕ ਫੰਗਸ ਦੇ 323 ਮਰੀਜ਼ ਦਾਖ਼ਲ ਹਨ। ਇਨ੍ਹਾਂ ’ਚੋਂ 14 ਕੋਵਿਡ-19 ਨਾਲ ਪੀੜਤ ਹਨ, ਜਦਕਿ 301 ਵਿਅਕਤੀਆਂ ਵਿਚ ਇਸ ਮਹਾਮਾਰੀ ਤੋਂ ਠੀਕ ਹੋਣ ਮਗਰੋਂ ਬਲੈਕ ਫੰਗਸ ਦੀ ਸਮੱਸਿਆ ਪੈਦਾ ਹੋਈ ਹੈ। ਅੰਕੜੇ ਦੱਸਦੇ ਹਨ ਕਿ 93 ਫ਼ੀਸਦੀ ਮਰੀਜ਼ ਕੋਵਿਡ-19 ਦੇ ਵਾਇਰਸ ਦੇ ਮੁਕਤ ਹੋਣ ਮਗਰੋਂ ਬਲੈਕ ਫੰਗਸ ਦੀ ਜਕੜ ਵਿਚ ਆਏ। ਜ਼ਿਕਰਯੋਗ ਹੈ ਕਿ ਇੰਦੌਰ, ਮੱਧ ਪ੍ਰਦੇਸ਼ ਵਿਚ ਕੋਵਿਡ-19 ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਕਰੀਬ 35 ਲੱਖ ਦੀ ਆਬਾਦੀ ਵਾਲੇ ਜ਼ਿਲ੍ਹੇ ਵਿਚ 24 ਮਾਰਚ 2020 ਤੋਂ ਲੈ ਕੇ ਹੁਣ ਤੱਕ ਮਹਾਮਾਰੀ ਦੇ ਕੁੱਲ 1,50,516 ਮਰੀਜ਼ ਮਿਲੇ ਹਨ। ਇਨ੍ਹਾਂ ’ਚੋਂ 1,347 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ’ਚ ‘ਬਲੈਕ ਫੰਗਸ’ ਨਾਲ ਜਨਾਨੀ ਦੀ ਮੌਤ, ਜਾਣੋ ਕਿਵੇਂ ਰਹਿਣਾ ਸਾਵਧਾਨ
ਕੋਰੋਨਾ ਕਰਫਿਊ ’ਚ ਰਿਆਇਤ ਦਾ ਮਤਲਬ ਲਾਪਰਵਾਹੀ ਦੀ ਛੋਟ ਨਹੀਂ: ਯੋਗੀ
NEXT STORY