ਨਵੀਂ ਦਿੱਲੀ, (ਭਾਸ਼ਾ)– ਦਿੱਲੀ ਜੇਲ ਵਿਭਾਗ ਨੇ ਪਿਛਲੇ ਢਾਈ ਮਹੀਨਿਆਂ ਵਿਚ ਜੇਲਾਂ ਦੇ ਅੰਦਰੋਂ 348 ਮੋਬਾਇਲ ਮੋਬਾਇਲ ਫੋਨ ਬਰਾਮਦ ਕੀਤੇ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾਇਰੈਕਟਰ ਜਨਰਲ (ਜੇਲ) ਸੰਜੇ ਬੇਨੀਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੇਲ ਅਧਿਕਾਰੀਆਂ ਨੇ ਢਾਈ ਮਹੀਨਿਆਂ ਵਿਚ 348 ਮੋਬਾਇਲ ਫੋਨ ਬਰਾਮਦ ਕੀਤੇ।
ਉਨ੍ਹਾਂ ਦੱਸਿਆ ਕਿ ਜੇਲ ਅਧਿਕਾਰੀਆਂ ਨੇ ਬੁੱਧਵਾਰ ਨੂੰ ਜੇਲ ਨੰਬਰ 3 ਵਿਚ ਛਾਪਾ ਮਾਰਿਆ ਅਤੇ 18 ਮੋਬਾਇਲ ਫੋਨ ਅਤੇ ਚਾਰਜਰ ਜ਼ਬਤ ਕੀਤੇ। ਬੇਨੀਵਾਲ ਨੇ ਦੱਸਿਆ ਕਿ ਜੇਲ ਸੁਪਰਡੈਂਟਾਂ ਨੇ ਜੇਲਾਂ ਦੇ ਅੰਦਰ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਨਾਲ ਅਪਰਾਧਿਕ ਜਗਤ ਨੂੰ ਹੁਣ ਸਖਤ ਸੰਦੇਸ਼ ਮਿਲ ਰਿਹਾ ਹੈ।
ਅੱਤਵਾਦ ਦੇ ਵਿੱਤ ਪੋਸ਼ਣ ਮਾਮਲੇ 'ਚ ਸ਼੍ਰੀਨਗਰ 'ਚ SIA ਦੀ ਛਾਪੇਮਾਰੀ
NEXT STORY