ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ 41 ਆਰਡੀਨੈਂਸ ਫੈਕਟਰੀਆਂ ਨੂੰ ਸੱਤ ਕਾਰਪੋਰੇਟ ਕੰਪਨੀਆਂ ਵਿੱਚ ਤਬਦੀਲ ਕਰਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਆਰਡੀਨੈਂਸ ਫੈਕਟਰੀ ਬੋਰਡ ਦੀ ਹੋਂਦ ਵੀ ਖ਼ਤਮ ਹੋ ਜਾਵੇਗੀ। ਆਰਡੀਨੈਂਸ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਰੀਬ 70 ਹਜ਼ਾਰ ਕੰਪਨੀਆਂ ਨੂੰ ਸੱਤ ਨਵੀਆਂ ਕਾਰਪੋਰੇਟ ਕੰਪਨੀਆਂ ਵਿੱਚ ਸ਼ਾਮਲ ਕੀਤਾ ਜਾਵੇਗਾ। ਸ਼ੁਰੂਆਤ ਵਿੱਚ ਉਨ੍ਹਾਂ ਨੂੰ ਦੋ ਸਾਲ ਦੀ ਡੈਪੂਟੇਸ਼ਨ 'ਤੇ ਨਵੀਆਂ ਕੰਪਨੀਆਂ ਵਿੱਚ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ- ਕੋਰੋਨਾ ਦੇ ਸਾਰੇ ਵੇਰੀਐਂਟ ਖ਼ਿਲਾਫ਼ ਖ਼ਤਰਨਾਕ ਹੈ DRDO ਦਾ 'ਹਥਿਆਰ': ਅਧਿਐਨ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਦੀ ਬੈਠਕ ਵਿੱਚ ਬੁੱਧਵਾਰ ਨੂੰ ਇਹ ਫੈਸਲਾ ਲਿਆ ਗਿਆ। ਇਸ ਮੁੱਦੇ 'ਤੇ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਬਣੇ ਇੱਕ ਅਧਿਕਾਰ ਪ੍ਰਾਪਤ ਮੰਤਰੀ ਸਮੂਹ ਦੀਆਂ ਸਿਫਾਰਿਸ਼ਾਂ ਨੂੰ ਕੈਬਨਿਟ ਨੇ ਮਨਜ਼ੂਰੀ ਪ੍ਰਦਾਨ ਕੀਤੀ। ਸੂਤਰਾਂ ਦੇ ਅਨੁਸਾਰ, ਜਿਨ੍ਹਾਂ ਸੱਤ ਕਾਰਪੋਰੇਟ ਕੰਪਨੀਆਂ ਦਾ ਗਠਨ ਕੀਤਾ ਜਾਵੇਗਾ ਉਹ ਪੂਰੀ ਤਰ੍ਹਾਂ ਸਰਕਾਰੀ ਹੋਣਗੀਆਂ ਅਤੇ ਆਰਡੀਨੈਂਸ ਫੈਕਟਰੀਆਂ ਦੇ ਮੌਜੂਦਾ ਕਾਮਿਆਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਆਰਡੀਨੈਂਸ ਫੈਕਟਰੀਆਂ ਦੀ ਨਵੀਆਂ ਕੰਪਨੀਆਂ ਵਿੱਚ ਵਿਵਸਥਾ ਉਨ੍ਹਾਂ ਦੇ ਕੰਮ ਦੇ ਹਿਸਾਬ ਨਾਲ ਕੀਤਾ ਜਾਵੇਗੀ।
ਇਹ ਵੀ ਪੜ੍ਹੋ- ਟਵਿੱਟਰ ਨੂੰ ਲੈ ਕੇ ਦਿੱਖਣ ਲੱਗੀ ਨਾਰਾਜ਼ਗੀ! ਸੀ.ਐੱਮ. ਯੋਗੀ ਨੇ koo ਐਪ 'ਤੇ ਲਿਖਿਆ ਪਹਿਲਾ ਸੁਨੇਹਾ
ਸਰਕਾਰੀ ਸੂਤਰਾਂ ਦੇ ਅਨੁਸਾਰ ਜੋ ਸੱਤ ਕੰਪਨੀਆਂ ਬਣਾਈਆਂ ਜਾਣਗੀਆਂ ਉਨ੍ਹਾਂ ਵਿੱਚ ਇੱਕ ਗੋਲਾਬਾਰੂਦ ਅਤੇ ਵਿਸਫੋਟਕ ਸਮੂਹ ਦੀ ਹੋਵੇਗੀ। ਇਸ ਤਰ੍ਹਾਂ ਦੇ ਉਤਪਾਦਨ ਵਿੱਚ ਲੱਗੀਆਂ ਸਾਰੀਆਂ ਆਰਡੀਨੈਂਸ ਫੈਕਟਰੀਆਂ ਨੂੰ ਇਸ ਵਿੱਚ ਮਰਜ ਕੀਤਾ ਜਾਵੇਗਾ। ਦੂਜੀ ਕੰਪਨੀ ਵਾਹਨ ਸਮੂਹ ਦੀ ਹੋਵੇਗੀ, ਜਿਸ ਵਿੱਚ ਟੈਂਕ, ਐਂਟੀ-ਟਨਲ ਵਾਹਨ ਆਦਿ ਬਣਾਉਣ ਵਾਲੀ ਫੈਕਟਰੀਆਂ ਮਰਜ ਹੋਣਗੀਆਂ। ਤੀਜਾ ਸਮੂਹ ਹਥਿਆਰ ਅਤੇ ਸਮੱਗਰੀਆਂ ਦਾ ਹੋਵੇਗਾ। ਇਸ ਵਿੱਚ ਛੋਟੇ, ਮੱਧ ਅਤੇ ਵੱਡੇ ਕੈਲੀਬਰ ਦੇ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਸ਼ਾਮਲ ਹੋਣਗੀਆਂ। ਚੌਥੀ ਕੰਪਨੀ ਫੌਜੀਆਂ ਨਾਲ ਜੁੜੇ ਉਪਕਰਣ ਬਣਾਉਣ ਲਈ ਹੋਵੇਗੀ ਜੋ ਟਰੂਪ ਕੰਪਫਰਟ ਆਈਟਮ ਗਰੁੱਪ ਹੋਵੇਗਾ। ਪੰਜਵਾਂ ਸਮੂਹ ਐਨਸਿਲਰੀ ਗਰੁੱਪ ਹੋਵੇਗਾ, ਛੇਵਾਂ ਆਪਟੋ ਇਲੈਕਟ੍ਰਾਨਿਕਸ ਗਰੁੱਪ ਹੋਵੇਗਾ, ਜਦੋਂ ਕਿ ਸੱਤਵੀਂ ਕੰਪਨੀ ਪੈਰਾਸ਼ੂਟ ਗਰੁੱਪ ਦੀ ਹੋਵੇਗੀ। ਇਸ ਤਰ੍ਹਾਂ ਸਾਰੀਆਂ 41 ਫੈਕਟਰੀਆਂ ਨੂੰ ਉਨ੍ਹਾਂ ਦੇ ਰੱਖਿਆ ਉਤਪਾਦਨ ਸਮੱਗਰੀ ਦੇ ਹਿਸਾਬ ਨਾਲ ਇਨ੍ਹਾਂ ਸੱਤ ਕੰਪਨੀਆਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਦੇ ਸਾਰੇ ਵੇਰੀਐਂਟ ਖ਼ਿਲਾਫ਼ ਖ਼ਤਰਨਾਕ ਹੈ DRDO ਦਾ 'ਹਥਿਆਰ': ਅਧਿਐਨ
NEXT STORY