ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਮੀਰੀ ਪੀਰੀ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਿਕ ਨਗਰ ਮੂਨਕਾਂ ਦਾ ਜੰਮੂ ਜਲੰਧਰ ਰੇਲਵੇ ਲਾਈਨ 'ਤੇ ਸਥਿਤ ਫਾਟਕ ਨੰਬਰ 67 ਅੱਜ 7 ਦਿਨ ਬਾਅਦ ਖੁੱਲ੍ਹ ਗਿਆ ਹੈ। ਦੱਸਣਯੋਗ ਹੈ ਕਿ ਰੇਲਵੇ ਲਾਈਨ 'ਤੇ ਪਟੜੀ ਦੇ ਨਵੀਨੀਕਰਨ ਨੂੰ ਲੈ ਕੇ ਰੇਲਵੇ ਵਿਭਾਗ ਵੱਲੋਂ ਇਹ ਫਾਟਕ ਬੀਤੀ 12 ਫਰਵਰੀ ਤੋਂ ਕਰੀਬ 10 ਦਿਨ ਦੀ ਸੂਚਨਾ ਦੇਣ ਉਪਰੰਤ ਬੰਦ ਕਰ ਦਿੱਤਾ ਗਿਆ ਸੀ। ਇਸ ਫਾਟਕ ਦੇ ਬੰਦ ਹੋਣ ਨਾਲ ਪਿੰਡ ਮੂਨਕ ਕਲਾਂ, ਮੂਨਕ ਖ਼ੁਰਦ, ਬੋਲੇਵਾਲ ਹੋਰਨਾ ਪਿੰਡਾਂ ਦੇ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਵੀ ਪੜ੍ਹੋ: ਕਰ ਲਓ ਤਿਆਰੀ! ਕੱਲ੍ਹ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ Power Cut

ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਨਾਲ ਇਨ੍ਹਾਂ ਤਿੰਨਾਂ ਪਿੰਡਾਂ ਦੇ ਲੋਕਾਂ ਨੂੰ ਜੋੜਨ ਵਾਲੀ ਇਕੋ-ਇਕ ਸੰਪਰਕ ਸੜਕ 'ਤੇ ਪੈਂਦੇ ਇਸ ਫਾਟਕ ਤੇ ਬੰਦ ਹੋਣ ਨਾਲ ਲੋਕਾਂ ਨੂੰ ਟਾਂਡਾ ਸ਼ਹਿਰ ਜਾਂ ਹੋਰਨਾਂ ਸਥਾਨਾਂ ਤੇ ਜਾਣ ਲਈ ਡਿਪ ਸਕੂਲ ਟਾਂਡਾ, ਮਾਡਲ ਟਾਊਨ ਟਾਂਡਾ ਸੰਪਰਕ ਸੜਕ ਜਾਂ ਟਾਹਲੀ ਸਾਹਿਬ ਕੁਰਾਲਾ ਸੰਪਰਕ ਸੜਕ ਦਾ ਮਜਬੂਰਨ ਸਹਾਰਾ ਲੈਣਾ ਪੈ ਰਿਹਾ ਸੀ, ਜਿਸ ਕਾਰਨ ਲੋਕਾਂ ਨੂੰ ਆਪਣਾ ਵੱਧ ਸਮਾਂ ਲਗਾਉਣ ਦੇ ਨਾਲ-ਨਾਲ ਖੱਜਲ-ਖੁਆਰ ਵੀ ਹੋਣਾ ਪੈਂਦਾ ਸੀ।
ਇਸ ਸਬੰਧੀ ਸੀਨੀਅਰ ਸੈਕਸ਼ਨ ਇੰਜੀਨੀਅਰ ਪੀ. ਵੇ. ਮੁਕੇਰੀਆਂ ਵੱਲੋਂ ਜਾਰੀ ਕੀਤੀ ਸੂਚਨਾ ਪੱਤਰ ਅਨੁਸਾਰ ਰੇਲਵੇ ਲਾਈਨ ਦੀ ਨਵੀਂ ਪਟੜੀ ਦੇ ਕਾਰਜ ਦੇ ਚਲਦਿਆਂ ਪਿੰਡ ਮੂਨਕਾ ਦਾ ਫਾਟਕ 12 ਫਰਵਰੀ ਤੋਂ 22 ਫਰਵਰੀ ਤੱਕ ਬੰਦ ਕੀਤੇ ਜਾਣ ਦੀ ਪਰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਵਿਭਾਗ ਵੱਲੋਂ ਜੀ ਨਾਲ ਕੰਮ ਕੀਤਾ ਗਿਆ, ਜਿਸ ਕਾਰਨ 7 ਦਿਨਾਂ ਬਾਅਦ ਹੀ ਫਾਟਕ ਖੋਲ੍ਹ ਦਿੱਤਾ ਗਿਆ। ਜਿਸ ਕਾਰਨ ਉਕਤ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਪਿੰਡ ਵਿੱਚ ਹੀ ਪੈਂਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਣ ਵਾਲੀ ਸੰਗਤ , ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਉਣ ਜਾਣ ਵਾਲੇ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਇਸ ਤੋਂ ਇਲਾਵਾ ਉਕਤ ਤਿੰਨਾਂ ਪਿੰਡਾਂ ਦੇ ਮੁਲਾਜ਼ਮ ਵਰਗ ਦੇ ਲੋਕਾਂ ਨੂੰ ਦੀ ਵੀ ਵੱਡੀ ਮੁਸ਼ਕਿਲ ਹੱਲ ਹੋਵੇਗੀ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਪੁਲਸ ਸਟੇਟ 'ਚ ਕੀਤਾ ਤਬਦੀਲ: ਸੁਖਪਾਲ ਖਹਿਰਾ
ਇਸ ਸਬੰਧੀ ਪਿੰਡ ਮੂਨਕ ਕਲਾਂ ਦੇ ਸਰਪੰਚ ਮਨਵੀਰ ਸਿੰਘ, ਸਰਪੰਚ ਪਿੰਡ ਮੂਨਕ ਖੁਰਦ ਮਨਪ੍ਰੀਤ ਕੌਰ ਭਾਰਦਵਾਜ, ਸਰਪੰਚ ਬੋਲੇਵਾਲ ਜਸਵੀਰ ਕੌਰ ਨੇ ਬੇਸ਼ੱਕ 7 ਦਿਨਾਂ ਬਾਅਦ ਫਾਟਕ ਖੁੱਲ੍ਹਣ ਤੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ ਹੈ ਪਰ ਨਾਲ ਹੀ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ। ਰੇਲਵੇ ਲਾਈਨ ਤੇ ਰੋਜ਼ਾਨਾ ਹੀ 70 ਤੋਂ 75 ਗੱਡੀਆਂ ਗੱਡੀਆਂ ਰੇਲਵੇ ਲਾਈਨ ਤੋਂ ਗੁਜਰਨ ਦੇ ਚਲਦਿਆਂ ਅਕਸਰ ਹੀ ਇਹ ਫਾਟਕ ਬੰਦ ਰਹਿੰਦਾ ਹੈ ਜਿਸ ਕਾਰਨ ਲੋਕਾਂ ਦਾ ਸਮਾਂ ਬਰਬਾਦ ਹੁੰਦਾ ਹੈ। ਲੋਕਾਂ ਨੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਲੰਬਾ ਸਮਾਂ ਬੰਦ ਰਹਿਣ ਫਾਟਕ ਦੇ ਕਾਰਨ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਮੁਸ਼ਕਿਲਾਂ ਦੇ ਹੱਲ ਲਈ ਕੋਈ ਠੋਸ ਉਪਰਾਲਾ ਕੀਤਾ ਜਾਵੇ ਅਤੇ ਬਦਲਵੇਂ ਪ੍ਰਬੰਧ ਕੀਤੇ ਜਾਣ। ਉਧਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਮੂਨਕਾ ਸੰਪਰਕ ਸੜਕ ਦੀ ਤਾਂ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੜਕ ਨੂੰ ਨਵੀਂ ਦਿੱਖ ਦੇਣ ਦੇ ਮੰਤਵ ਨਾਲ ਪੰਜਾਬ ਮੰਡੀ ਬੋਰਡ ਵੱਲੋਂ ਗੁਰਦੁਆਰਾ ਟਾਹਲੀ ਸਾਹਿਬ ਤੋਂ ਲੈ ਕੇ ਮੂਨਕਾ ਫਾਟਕ ਤੱਕ ਸੜਕ ਤੇ ਪੱਥਰ ਪਾਇਆ ਗਿਆ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਸੜਕ ਕੰਮ ਮੁਕੰਮਲ ਨਾ ਹੋਣ ਕਾਰਨ ਵੀ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਪ੍ਰਤੀ ਮੌਜੂਦਾ ਸਰਕਾਰ ਦੇ ਖ਼ਿਲਾਫ਼ ਰੋਸ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਦਾ Alert! ਮੌਸਮ ਦੀ 22 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਸਾਵਧਾਨ ਰਹਿਣ ਇਹ ਜ਼ਿਲ੍ਹੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਰ ਲਓ ਤਿਆਰੀ! ਕੱਲ੍ਹ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ Power Cut
NEXT STORY