ਇੰਫਾਲ- ਮਣੀਪੁਰ ’ਚ ਸੁਰੱਖਿਆ ਫੋਰਸਾਂ ਨੇ ਵੱਖ-ਵੱਖ ਮੁਹਿੰਮਾਂ ’ਚ ਵੱਖ-ਵੱਖ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਜੁੜੇ 5 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਹਥਿਆਰ ਬਰਾਮਦ ਕੀਤੇ। ਪੁਲਸ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ।
ਬਰਾਮਦ ਹਥਿਆਰਾਂ ’ਚ 2 ਏ. ਕੇ. ਰਾਈਫਲਾਂ, ਇਕ ਐੱਸ. ਐੱਲ. ਆਰ. ਰਾਈਫਲ, 9 ਐੱਮ. ਐੱਮ. ਦੀ ਇਕ ਕਾਰਬਾਈਨ, 4 ਹੱਥਗੋਲੇ, 3 ਮੈਗਜ਼ੀਨ ਅਤੇ ਵੱਖ-ਵੱਖ ਬੋਰ ਦੇ 42 ਕਾਰਤੂਸ ਸ਼ਾਮਲ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੰਫਾਲ ਪੂਰਬੀ ਜ਼ਿਲੇ ਦੇ ਇਰਿਲਬੁੰਗ ਖੇਤਰ ’ਚ ਚਲਾਈ ਗਈ ਇਕ ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਨੇ ਇਕ ਝੌਂਪੜੀ ’ਚੋਂ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਸੀ।
ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, ਹੈਲੀਕਾਪਟਰ ਸੇਵਾਵਾਂ 'ਤੇ ਲੱਗੀ ਪਾਬੰਦੀ
NEXT STORY