ਅਹਿਮਦਾਬਾਦ- ਗੁਜਰਾਤ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 540 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ 'ਚ ਪੀੜਤਾਂ ਦੀ ਗਿਣਤੀ ਵੱਧ ਕੇ 26,198 ਹੋ ਗਈ। ਸਿਹਤ ਵਿਭਾਗ ਵਲੋਂ ਇਹ ਜਾਣਕਾਰੀ ਦਿੱਤੀ ਗਈ। ਵਿਭਾਗ ਨੇ ਦੱਸਿਆ ਕਿ ਸੂਬੇ 'ਚ ਮਹਾਮਾਰੀ ਨਾਲ 27 ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,619 ਪਹੁੰਚ ਗਈ। ਉਸ ਨੇ ਦੱਸਿਆ ਕਿ ਪ੍ਰਦੇਸ਼ 'ਚ ਬੀਤੇ 24 ਘੰਟਿਆਂ 'ਚ 349 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਗਈ। ਪ੍ਰਦੇਸ਼ 'ਚ ਹੁਣ ਤੱਕ 18,167 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਵਿਭਾਗ ਦੇ ਅਨੁਸਾਰ ਪ੍ਰਦੇਸ਼ 'ਚ ਹੁਣ 6,412 ਮਰੀਜ਼ਾਂ ਦਾ ਇਲਾਜ ਚੱਲ ਰਿਹਾ, ਜਿਸ 'ਚ 67 ਮਰੀਜ ਵੈਂਟੀਲੇਟਰ 'ਤੇ ਹਨ। ਪ੍ਰਦੇਸ਼ 'ਚ ਹੁਣ ਤੱਕ 3,14,301 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਪੰਚਾਇਤ ਦਾ ਤੁਗਲਕੀ ਫਰਮਾਨ, ਵਿਧਵਾ ਨੂੰ 15 ਸਾਲਾਂ ਤੱਕ ਸਹੁਰੇ ਘਰ ਤੋਂ ਦੂਰ ਰਹਿਣ ਦਾ ਸੁਣਾਇਆ ਫੈਸਲਾ
NEXT STORY