ਗੌਂਡਾ : ਉੱਤਰ ਪ੍ਰਦੇਸ਼ 'ਚ ਗੌਂਡਾ ਜ਼ਿਲ੍ਹੇ ਦੇ ਟਿੱਕਰੀ ਪਿੰਡ 'ਚ ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਦੇ ਕਰੀਬ ਲੋਕ ਮਲਬੇ ਹੇਠਾਂ ਦੱਬ ਗਏ। ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਨਵੀਂ ਆਫ਼ਤ : ਲੁਧਿਆਣਾ 'ਚ ਬਲੈਕ ਮਗਰੋਂ ਆਈ ਹੁਣ Aspergillosis ਫੰਗਸ, ਜਾਣੋ ਕੀ ਨੇ ਲੱਛਣ
ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ 11 ਵਜੇ ਦੇ ਕਰੀਬ ਪਿੰਡ 'ਚ ਨੂਰਲ ਹਸਨ ਦੇ ਘਰ ਅਚਾਨਕ ਧਮਾਕਾ ਹੋਣ ਨਾਲ ਪੂਰੇ ਪਿੰਡ 'ਚ ਹਫੜਾ-ਦਫੜੀ ਮਚ ਗਈ। ਇਸ ਭਿਆਨਕ ਹਾਦਸੇ ਦੌਰਾਨ 2 ਮਕਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ। ਮਲਬੇ ਹੇਠਾਂ ਅਜੇ ਹੋਰ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪਿੰਡ ਮੰਡਿਆਣੀ 'ਚ ਵਰ੍ਹਿਆ ਆਸਮਾਨੀ ਕਹਿਰ, ਪੱਕੀਆਂ ਕੰਧਾਂ 'ਚ ਪਈਆਂ ਤਰੇੜਾਂ (ਤਸਵੀਰਾਂ)
ਮ੍ਰਿਤਕਾਂ 'ਚ 2 ਪੁਰਸ਼, 2 ਜਨਾਨੀਆਂ ਅਤੇ 3 ਬੱਚੇ ਸ਼ਾਮਲ ਹਨ। ਪਿੰਡ ਵਾਸੀਆਂ ਵੱਲੋਂ ਰਾਤ ਵੇਲੇ 112 ਨੰਬਰ ਡਾਇਲ ਕਰਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਜੇ. ਸੀ. ਬੀ. ਮਸ਼ੀਨ ਨਾਲ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਫਾਰੈਂਸਿਕ ਟੀਮ ਨੂੰ ਲਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਮਾੜੇ ਆਰਥਿਕ ਪ੍ਰਬੰਧਨ ਕਾਰਨ ਚੌਪਟ ਹੋਈ ਅਰਥਵਿਵਸਥਾ: ਚਿਦਾਂਬਰਮ
NEXT STORY