ਗੋਹਰ (ਖਆਲੀ ਰਾਮ)– ਪੁਲਸ ਥਾਣਾ ਗੋਹਰ ਦੇ ਅਧੀਨ 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ਮਗਰੋਂ ਪੁਲਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਪ੍ਰਵਾਸੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤ ਬੱਚੀ ਦੇ ਮਾਤਾ-ਪਿਤਾ ਗੋਹਰ ਖੇਤਰ ’ਚ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ 22 ਸਾਲਾ ਦੋਸ਼ੀ ਵੀ ਮਜ਼ਦੂਰੀ ਦਾ ਕੰਮ ਕਰਦਾ ਹੈ। ਜਾਣ-ਪਛਾਣ ਕਾਰਨ ਦੋਸ਼ੀ ਪੀੜਤਾ ਦੇ ਪਿਤਾ ਨਾਲ ਕਮਰੇ ’ਚ ਆਉਂਦਾ-ਜਾਂਦਾ ਰਹਿੰਦਾ ਸੀ।
ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਦੋਸ਼ੀ ਮਾਸੂਮ ਬੱਚੀ ਨੂੰ ਮਠਿਆਈ ਖੁਆਉਣ ਦੇ ਬਹਾਨੇ ਝਾੜੀਆਂ ਦੇ ਪਿੱਛੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਦੋਸ਼ੀ ਨੇ ਬੱਚੀ ਨੂੰ ਕਿਸੇ ਨਾ ਦੱਸਣ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਡਰੀ-ਸਹਿਮੀ ਬੱਚੀ ਨੇ ਮਾਪਿਆਂ ਨੂੰ ਹੱਡ ਬੀਤੀ ਸੁਣਾਈ। ਸ਼ਨੀਵਾਰ ਦੇਰ ਸ਼ਾਮ ਪਰਿਵਾਰ ਥਾਣੇ ਪਹੁੰਚਿਆ ਅਤੇ ਦੋਸ਼ੀ ਖਿਲਾਫ ਸ਼ਿਕਾਇਤ ਦਿੱਤੀ। ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਪੁਲਸ ਨੇ ਉਸ ਨੂੰ ਤੁਰੰਤ ਸੰਭਾਵਿਤ ਟਿਕਾਣੇ ਤੋਂ ਦਬੋਚ ਲਿਆ। ਐੱਸ. ਪੀ. ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਦੋਸ਼ੀ ਨੂੰ ਪੁਲਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛ-ਗਿੱਛ ਜਾਰੀ ਹੈ।
ਮਹਾਰਾਸ਼ਟਰ 'ਚ ਵਾਪਰਿਆ ਦਰਦਨਾਕ ਹਾਦਸਾ, ਪਰਿਵਾਰ ਦੇ 5 ਜੀਆਂ ਸਮੇਤ 6 ਦੀ ਮੌਤ
NEXT STORY