ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਆਨਲਾਈਨ ਗੇਮਿੰਗ ਕੰਪਨੀ ਗੇਮਸਕ੍ਰਾਫਟ ਅਤੇ ਇਸ ਦੇ ਐਪ ਰਮੀਕਲਚਰ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ 442 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਸੰਘੀ ਏਜੰਸੀ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਜਾਇਦਾਦਾਂ ਜ਼ਬਤ ਕਰਨ ਲਈ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ 25 ਸਤੰਬਰ ਨੂੰ ਅਸਥਾਈ ਹੁਕਮ ਜਾਰੀ ਕੀਤਾ ਗਿਆ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਇਨ੍ਹਾਂ ’ਚ ਮਿਆਦੀ ਜਮ੍ਹਾ (ਐੱਫ.ਡੀ.), ਵਪਾਰਕ ਦੁਕਾਨਾਂ, ਇਕ ਵਿਲਾ ਅਤੇ ਕਈ ਰਿਹਾਇਸ਼ੀ ਜਾਇਦਾਦਾਂ ਸ਼ਾਮਲ ਹਨ। ਏਜੰਸੀ ਅਨੁਸਾਰ, ਇਹ ਜਾਇਦਾਦਾਂ ਗੇਮਸਕ੍ਰਾਫਟ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਸ਼ੇਅਰਧਾਰਕਾਂ ਦੇ ਪਰਿਵਾਰਕ ਮੈਂਬਰਾਂ, ਨਿੱਜੀ ਪਰਿਵਾਰਕ ਟਰੱਸਟ ਅਤੇ ਹੋਰ ਸਬੰਧਤ ਸੰਸਥਾਵਾਂ ਦੇ ਨਾਂ ’ਤੇ ਰਜਿਸਟਰਡ ਹਨ।
ਬੋਇੰਗ ਦੇ ਜਹਾਜ਼ਾਂਂ 'ਚ ਪੈ ਗਿਆ ਨੁਕਸ ! ਨੈਵੀਗੇਸ਼ਨ ਸਿਸਟਮ ਹੋ ਸਕਦੀ ਹੈ ਬੰਦ
NEXT STORY