ਬੀਡ (ਭਾਸ਼ਾ)- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ 'ਚ ਐਤਵਾਰ ਸਵੇਰੇ ਇਕ ਕਾਰ ਅਤੇ ਟਰੱਕ ਦੀ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 5.30 ਵਜੇ ਮਾਂਜਰਸੁੰਭਾ-ਪਾਟੋਦਾ ਹਾਈਵੇਅ 'ਤੇ ਵਾਪਰੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਸੂਚਨਾ ਅਨੁਸਾਰ ਕੇਜ ਤਹਿਸੀਲ ਦੇ ਜੀਵਾਚਿਵਾੜੀ ਪਿੰਡ ਦਾ ਰਹਿਣ ਵਾਲਾ ਇਕ ਪਰਿਵਾਰ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਕਾਰ 'ਚ ਪੁਣੇ ਜਾ ਰਿਹਾ ਸੀ, ਇਸ ਦੌਰਾਨ ਉਨ੍ਹਾਂ ਦੀ ਕਾਰ ਅਤੇ ਇਕ ਮਿੰਨੀ ਟਰੱਕ ਦੀ ਟੱਕਰ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਉਕਤ ਪਰਿਵਾਰ ਦੇ 5 ਮੈਂਬਰਾਂ ਅਤੇ ਇਕ ਹੋਰ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਪਰ ਬਾਅਦ ਵਿਚ ਉਸ ਨੇ ਪਟੋਦਾ ਥਾਣੇ ਵਿਚ ਆਤਮ ਸਮਰਪਣ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਰਾਮਹਰੀ ਚਿੰਤਾਮਨ ਕੁਟੇ (40), ਸੁਨੀਤਾ ਰਾਮਹਰੀ ਕੁਟੇ (38), ਰਿਸ਼ੀਕੇਸ਼ ਰਾਮਹਰੀ ਕੁਟੇ (19), ਆਕਾਸ਼ ਰਾਮਹਰੀ ਕੁਟੇ (15), ਪ੍ਰਿਅੰਕਾ ਰਾਮਹਰੀ ਕੁਟੇ (17) ਵਜੋਂ ਹੋਈ ਹੈ। ਸਾਰੇ ਪੁਣੇ ਦੇ ਜੀਵਾਚਿਵਾੜੀ ਪਿੰਡ ਦੇ ਰਹਿਣ ਵਾਲੇ ਸਨ। ਘਟਨਾ ਵਿਚ ਰਾਧਿਕਾ ਸੁਗਰੀਵ ਕੇਦਾਰ (14) ਦੀ ਵੀ ਮੌਤ ਹੋ ਗਈ, ਜੋ ਕੇਜ ਤਾਲੁਕਾ ਦੇ ਪਿੰਡ ਸਰਨੀ ਸਾਂਗਵੀ ਦੀ ਰਹਿਣ ਵਾਲੀ ਸੀ।
ਆਜ਼ਾਦੀ ਦਿਹਾੜੇ ਦਾ ਜਸ਼ਨ: ਤਿਰੰਗੇ ਦੀ ਰੋਸ਼ਨੀ ’ਚ ਜਗਮਗਾਏ ਡੈਮ, ਵੇਖੋ ਖੂਬਸੂਰਤ ਤਸਵੀਰਾਂ
NEXT STORY