ਮੁੰਬਈ— ਮੁੰਬਈ ਹਵਾਈ ਅੱਡੇ ਦਾ ਮੁੱਖ ਰਨ-ਵੇ ਦੇ ਪਰਿਚਾਲਣ ਲਈ ਵੀਰਵਾਰ ਤੱਕ ਬੰਦ ਰਹਿ ਸਕਦਾ ਹੈ ਕਿਉਂਕਿ ਰਨ-ਵੇ 'ਤੇ ਫਸੇ ਸਪਾਈਸ ਜੈੱਟ ਦੇ ਜਹਾਜ਼ ਨੂੰ ਹੁਣ ਤੱਕ ਨਹੀਂ ਹਟਾਇਆ ਜਾ ਸਕਦਾ ਹੈ। ਇਹ ਜਹਾਜ਼ ਅੰਸ਼ਕ ਤੌਰ ਤੋਂ ਰਨ-ਵੇ ਤੋਂ ਫਿਸਲ ਗਿਆ ਸੀ। ਜਿਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਮੁੰਬਈ 'ਚ ਭਾਰੀ ਮੀਂਹ ਨਾਲ ਹਵਾਈ ਅੱਡੇ 'ਤੇ ਜਹਾਜ਼ਾਂ ਦਾ ਪਰਿਚਾਲਣ ਪਹਿਲਾਂ ਤੋਂ ਹੀ ਪ੍ਰਭਾਵਿਤ ਹੈ। ਘੱਟ ਤੋਂ ਘੱਟ 52 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 55 ਹਜਾਜ਼ਾਂ ਦੇ ਮਾਰਗ ਮੰਗਲਵਾਰ ਨੂੰ ਬਦਲ ਦਿੱਤੇ ਗਏ।
ਮੁੰਬਈ 'ਚ ਭਾਰੀ ਮੀਂਹ ਨਾਲ ਹਵਾਈ ਅੱਡੇ 'ਤੇ ਜਹਾਜ਼ਾਂ ਦਾ ਓਪਰੇਟਿੰਗ ਪਹਿਲਾਂ ਤੋਂ ਹੀ ਪ੍ਰਭਾਵਿਤ ਹੈ। ਘੱਟ ਚੋਂ ਘੱਟ 52 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ 55 ਜਹਾਜ਼ਾਂ ਦੇ ਰਸਤੇ ਮੰਗਲਵਾਰ ਨੂੰ ਬਦਲ ਗਏ। ਭਾਰੀ ਮੀਂਹ ਕਾਰਨ ਸਪਾਈਸ ਜੈੱਟ ਦਾ ਇਕ ਜਹਾਜ਼ ਜੈਪੁਰ ਤੋਂ 167 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ ਕਿ ਨਾਲ ਹੀ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਰਨ-ਵੇ ਕੋਲ ਘਾਹ ਖੇਤਰ ਵਿਚਾਲੇ ਬੁਰੀ ਤਰ੍ਹਾਂ ਫਸ ਗਿਆ।
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਏਅਰਲਾਈਨ ਦੇ ਇੰਜੀਨੀਅਰਾਂ ਤੇ ਤਕਨੀਸ਼ੀਅਨਾਂ ਦੀ ਇਕ ਟੀਮ ਨੇ ਫਸੇ ਹੋਏ ਜਹਾਜ਼ ਨੂੰ ਕੱਢਣ ਦਾ ਕੰਮ 'ਡਿਸੇਬਲਡ ਏਅਰਕ੍ਰਾਫਟ ਰਿਕਵਰੀ ਕਿੱਟ' (ਡੀ.ਏ.ਆਰ.ਕੇ.) ਦੀ ਮਦਦ ਨਾਲ ਸ਼ੁਰੂ ਕੀਤਾ। ਇਹ ਟੀਮ ਫਸੇ ਹੋਏ ਜਹਾਜ਼ਾ ਨੂੰ ਕੱਢਣ ਦੇ ਕੰਮ ਆਉਂਦੀ ਹੈ ਤੇ ਇਹ ਟੀਮ ਸਿਰਫ ਏਅਰ ਇੰਡੀਆ ਦੇ ਕੋਲ ਹੀ ਮੌਜੂਦ ਹੈ।
ਮੁੰਬਈ ਅੰਤਰਰਾਸ਼ਟਰੀ ਹਵਾਈ ਅੱੱਡਾ ਲਿਮਿਟਡ (ਐੱਮ.ਆਈ.ਏ.ਐੱਲ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ 150 ਮੀਟਰ ਲੰਬੇ ਰੈਂਪ ਜਹਾਜ਼ ਨੂੰ ਘਾਹ ਵਾਲੇ ਖੇਤਰ 'ਤੋਂ ਬਾਹਰ ਕੱਢਣ ਲਈ ਤਿਆਰ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੀ 'ਡਿਸੇਬਲਡ ਏਅਰਕ੍ਰਾਫਟ ਰਿਕਵਰੀ ਕਿੱਟ' ਨੂੰ ਵੀ ਕੰਮ 'ਚ ਲਗਾ ਦਿੱਤਾ ਗਿਆ ਹੈ।
ਐੱਮ.ਆਈ.ਏ.ਐੱਲ. ਨੇ ਇਕ ਟਵੀਟ 'ਚ ਕਿਹਾ ਕਿ ''ਅਜੇ ਦੁਸਰਾ ਰਨ-ਵੇ ਇਸਤੇਮਾਲ 'ਚ ਹੈ। ਸਾਡੀ ਟੀਮ ਮੁਖ ਰਨ-ਵੇ ਨੂੰ ਓਪਰੇਸ਼ਨ 'ਚ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਤੇ ਇਸ 'ਚ 48 ਘੰਟੇ ਦਾ ਸਮਾਂ ਲੱਗ ਸਕਦਾ ਹੈ।'' ਮੁੰਬਈ ਹਵਾਈ ਅੱਡੇ 'ਤੇ ਦੋ ਰਨ-ਵੇ ਤੇ ਦੁਸਰਾ ਰਨ-ਵੇ ਪ੍ਰਤੀ ਘੰਟੇ 'ਚ ਸਿਰਫ 35 ਜਹਾਜ਼ਾਂ ਨੂੰ ਓਪਰੇਟਿੰਗ ਕਰ ਸਕਦਾ ਹੈ। ਉਥੇ ਹੀ ਮੁਖ ਰਨ-ਵੇ ਪ੍ਰਤੀ ਘੰਟੇ 'ਚ 58 ਜਹਾਜ਼ਾਂ ਨੂੰ ਓਪਰੇਟਿੰਗ ਕਰ ਸਕਦਾ ਹੈ।
ਰਾਸ਼ਟਰਪਤੀ ਨੇ ਸੂਬਿਆਂ ਦੇ 7 ਬਿੱਲਾਂ ਨੂੰ ਦਿੱਤੀ ਪ੍ਰਵਾਨਗੀ
NEXT STORY