ਮੁੰਬਈ– ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਦੇ ਜੁਹੂ ਇਲਾਕੇ ’ਚ 35 ਸਾਲ ਦੀ ਜਨਾਨੀ ਨਾਲ ਰੇਪ ਦੇ ਮਾਮਲੇ ’ਚ 75 ਸਾਲ ਦੇ ਇਕ ਬਿਜ਼ਨੈੱਸਮੈਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਜਨਾਨੀ ਦਾ ਕਹਿਣਾ ਹੈ ਕਿ ਉਸ ਵਿਅਕਤੀ ਨੇ ‘ਫਾਈਵ ਸਟਾਰ’ ਹੋਟਲ ’ਚ ਉਸ ਨਾਲ ਜਬਰ-ਜ਼ਨਾਹ ਕੀਤਾ। ਜਬਰ-ਜ਼ਨਾਹ ਤੋਂ ਬਾਅਦ ਦੋਸ਼ੀ ਨੇ ਦਾਊਦ ਇਬ੍ਰਾਹਿਮ ਦੇ ਨਾਂ ’ਤੇ ਜਨਾਨੀ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਸਨੇ ਪੁਲਸ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸਨੂੰ ਮਾਰ ਦੇਵੇਗਾ। ਮੁੰਬਈ ਪੁਲਸ ਨੇ 75 ਸਾਲਾ ਬਿਜ਼ਨੈੱਸਮੈਨ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਕਥਿਤ ਤੌਰ ’ਤੇ ਜਨਾਨੀ 2 ਕਰੋੜ ਰੁਪਏ ਦਾ ਕਰਜਾ ਲਿਆ ਸੀ ਅਤੇ ਉਸਨੂੰ ਵਾਪਸ ਨਹੀਂ ਕੀਤਾ। ਫਿਰ ਵਿਵਾਦ ਵਧਣ ’ਤੇ ਦੋਸ਼ੀ ਬਿਜ਼ਨੈੱਸਮੈਨ ਨੇ ਜਨਾਨੀ ਨੂੰ ਦਾਊਦ ਇਬ੍ਰਾਹਿਮ ਦੇ ਨਾਂ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਨਾਲ ਹੀ ਉਸਨੇ ਜਨਾਨੀ ਨਾਲ ਜਬਰ-ਜ਼ਨਾਹ ਵੀ ਕੀਤਾ। ਪੁਲਸ ਨੇ ਦੱਸਿਆਕਿ ਮਾਮਲੇ ’ਚ ਅੱਗੇ ਦੀ ਜਾਂਚ ਚੱਲ ਰਹੀ ਹੈ। ਪੀੜਤਾ ਨੇ ਆਪਣੀ ਸ਼ਿਕਾਇਤ ’ਚ ਦਾਅਵਾ ਕੀਤਾ ਹੈ ਕਿ ਉਸਨੂੰ ਦਾਊਦ ਦੇ ਗੈਂਗ ਤੋਂ ਧਮਕੀ ਭਰੇ ਫੋਨ ਵੀ ਆਏ। ਐੱਮ.ਆਈ.ਡੀ.ਸੀ. ਪੁਲਸ ਪੀੜਤਾ ਦੇ ਦਾਵਿਆਂ ਦੀ ਜਾਂਚ ਕਰ ਰਹੀ ਹੈ।
‘ਅਗਨੀਪਥ’ ਭਰਤੀ ਯੋਜਨਾ ਨੂੰ ਲੈ ਕੇ ਬਿਹਾਰ ਸਮੇਤ ਕਈ ਸੂਬਿਆਂ ’ਚ ਉਬਾਲ, ਫੂਕੀਆਂ ਰੇਲਾਂ
NEXT STORY