ਨਵੀਂ ਦਿੱਲੀ— ਦੇਸ਼ ਅੱਜ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਜਿਸ ਦਾ ਮੁੱਖ ਸਮਾਰੋਹ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਲਾਲ ਕਿਲ੍ਹੇ ’ਤੇ ਆਯੋਜਿਤ ਕੀਤਾ ਗਿਆ। ਕਈ ਮਾਇਨਿਆਂ ਵਿਚ ਹਰ ਸਾਲ ਦੀ ਤੁਲਨਾ ਵਿਚ ਇਸ ਵਾਰ ਦਾ ਆਯੋਜਨ ਵੱਖਰਾ ਸੀ। ਆਓ ਜਾਣਦੇ ਹਾਂ ਕਿ ਕਿਵੇਂ ਰਿਹਾ ਆਜ਼ਾਦੀ ਦਿਹਾੜੇ ਦਾ ਮੁੱਖ ਸਮਾਰੋਹ, ਜਿੱਥੇ ਲਾਲ ਕਿਲ੍ਹਾ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੰਗਾ ਲਹਿਰਾਇਆ।
— ਇਸ ਵਾਰ ਲਾਲ ਕਿਲ੍ਹੇ ’ਤੇ ਸਖ਼ਤ ਸੁਰੱਖਿਆ ਵਿਵਸਥਾ ਵੇਖਣ ਨੂੰ ਮਿਲੀ। ਦਿੱਲੀ ਪੁਲਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਚੱਪੇ-ਚੱਪੇ ’ਤੇ ਤਾਇਨਾਤ ਸਨ।
— ਆਜ਼ਾਦੀ ਦਿਹਾੜੇ ਸਮਾਰੋਹ ’ਤੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦਾ ਅਸਰ ਸਾਫ਼ ਤੌਰ ’ਤੇ ਵੇਖਣ ਨੂੰ ਮਿਲਿਆ।
— ਆਜ਼ਾਦੀ ਦਿਹਾੜਾ ਸਮਾਰੋਹ ਦੌਰਾਨ ਕੋਰੋਨਾ ਪ੍ਰੋਟੋਕਾਲ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ। ਸਮਾਜਿਕ ਦੂਰੀ ਦਾ ਖਿਆਲ ਰੱਖਿਆ ਗਿਆ ਅਤੇ ਹਰੇਕ ਕੁਰਸੀਆਂ ਕੋਲ ਕੋਰੋਨਾ ਕਿੱਟ ਜਿਵੇਂ ਮਾਸਕ, ਸੈਨੇਟਾਈਜ਼ਰ, ਤੌਲੀਆ, ਜੂਟ ਦਾ ਬੈਗ ਅਤੇ ਪਾਣੀ ਦੀਆਂ ਬੋਤਲਾਂ ਰੱਖੀਆਂ ਹੋਈਆਂ ਸਨ।
— ਹਰ ਸਾਲ ਦੀ ਤੁਲਨਾ ਵਿਚ ਇਸ ਸਾਲ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ’ਚ ਦਰਸ਼ਕਾਂ ਦੀ ਗਿਣਤੀ ਕਾਫੀ ਘੱਟ ਸੀ ਅਤੇ ਇਸ ਵਾਰ ਸਕੂਲੀ ਬੱਚਿਆਂ ਨੂੰ ਸਮਾਰੋਹ ਲਈ ਸੱਦਾ ਨਹੀਂ ਦਿੱਤਾ ਗਿਆ ਸੀ। ਯਾਨੀ ਕਿ ਇਸ ਵਾਰ ਆਜ਼ਾਦੀ ਦਿਹਾੜਾ ਸਮਾਰੋਹ ਵਿਚ ਸਕੂਲੀ ਬੱਚੇ ਸ਼ਾਮਲ ਨਹੀਂ ਹੋਏ।
— ਇਸ ਵਾਰ ਦਾ ਆਜ਼ਾਦੀ ਦਿਹਾੜਾ ਸਮਾਰੋਹ ਦਾ ਮੁੱਖ ਖਿੱਚ ਦਾ ਕੇਂਦਰ ਫੁੱਲਾਂ ਦੀ ਵਰਖਾ ਰਹੀ ਕਿਉਂਕਿ ਪਹਿਲੀ ਵਾਰ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿਚ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਨੇ ਆਸਮਾਨ ਤੋਂ ਫੁੱਲ ਵਰ੍ਹਾਏ।
—ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਵਾਇਤੀ ਲਿਬਾਸ ਸਫੈਦ ਰੰਗ ਦਾ ਕੁੜਤਾ, ਚੂੜੀਦਾਰ ਪਜ਼ਾਮਾ ਅਤੇ ਨੇਵੀ ਬਲਿਊ ਜਾਕੇਟ ਪਹਿਨ ਰੱਖੀ ਸੀ ਪਰ ਮੋਦੀ ਦੀ ਜਿਸ ਪੋਸ਼ਾਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਉਹ ਸੀ ਉਨ੍ਹਾਂ ਦੀ ਪੱਗੜੀ। ਮੋਦੀ ਨੇ ਇਸ ਵਾਰ ਲੰਬੀ ਭਗਵਾ ਪੱਗੜੀ ਪਹਿਨੀ ਸੀ।
— ਆਰਮੀ, ਨੇਵੀ, ਏਅਰਫੋਰਸ ਅਤੇ ਦਿੱਲੀ ਪੁਲਸ ਦੇ ਦਸਤੇ ਸ਼ਾਮਲ ਰਹੇ। ਹਰ ਦਸਤੇ ’ਚ 20 ਜਵਾਨ ਅਤੇ ਇਕ ਅਫ਼ਸਰ ਸ਼ਾਮਲ ਸਨ।
— ਇਸ ਵਾਰ ਟੋਕੀਓ ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸੱਦਾ ਦਿੱਤਾ ਗਿਆ ਸੀ।ਲਾਲ ਕਿਲ੍ਹੇ ’ਤੇ ਆਯੋਜਿਤ ਸਮਾਰੋਹ ਵਿਚ ਜੈਵਲਿਨ ਥ੍ਰੋਅ ਦੇ ਗੋਲਡ ਮੈਡਲਿਸਟ ਨੀਰਜ ਚੋਪੜਾ ਸਮੇਤ ਕੁੱਲ 32 ਓਲੰਪਿਕਸ ਖਿਡਾਰੀ ਸ਼ਾਮਲ ਹੋਏ। ਇਸ ਦੇ ਨਾਲ ਹੀ 240 ਓਲੰਪੀਅਨ ਅਤੇ ਭਾਰਤੀ ਖੇਡ ਅਥਾਰਟੀ ਦੇ ਅਧਿਕਾਰੀ ਵੀ ਲਾਲ ਕਿਲ੍ਹੇ ’ਤੇ ਮੌਜੂਦ ਰਹੇ।
— ਇਸ ਵਾਰ ਮੀਡੀਆ ਕਰਮੀਆਂ ਨੇ ਵੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਵਿਚਾਲੇ ਜਾ ਕੇ ਸਵਾਲ-ਜਵਾਲ ਨਹੀਂ ਕੀਤੇ।
ਆਜ਼ਾਦੀ ਦਿਹਾੜੇ ਮੌਕੇ CM ਜੈਰਾਮ ਨੇ ਕਰਮਚਾਰੀਆਂ ਨੂੰ ਦਿੱਤਾ 6 ਫੀਸਦੀ ਮਹਿੰਗਾਈ ਭੱਤੇ ਦਾ ਤੋਹਫਾ
NEXT STORY