ਨੈਸ਼ਨਲ ਡੈਸਕ- ਕਹਿੰਦੇ ਹਨ ਜੇਕਰ ਤੁਸੀਂ ਕੁੱਝ ਕਰਨ ਦਾ ਜਜ਼ਬਾ ਰੱਖਦੇ ਹੋ ਤਾਂ ਫਿਰ ਭਾਵੇਂ ਤੁਸੀਂ 8 ਸਾਲ ਦੇ ਹੋਵੋ ਜਾਂ ਫਿਰ 82 ਸਾਲ ਦੇ ਉਮਰ ਕੋਈ ਮਾਈਨੇ ਨਹੀਂ ਰੱਖਦੀ। ਇਸ ਦੀ ਤਾਜ਼ੀ ਉਦਾਹਰਣ ਇਕ ਬਜ਼ੁਰਗ ਬੇਬੇ ਨੇ ਪੇਸ਼ ਕੀਤੀ ਹੈ। ਦਰਅਸਲ ਇਸ 82 ਸਾਲਾ ਬਜ਼ੁਰਗ ਬੇਬੇ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਅੱਜ ਸਕੂਲਾਂ 'ਚ ਛੁੱਟੀ ਦਾ ਐਲਾਨ
ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬੇਬੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਸਟੇਜ 'ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਫਰਾਕ ਪਾਈ ਹੋਈ ਹੈ ਅਤੇ ਉਹ ਸਟੇਜ 'ਤੇ 'ਮੇਰਾ ਨਾਮ ਚਿਨ ਚਿਨ ਚੂ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਡਾਂਸ ਦੇ ਨਾਲ-ਨਾਲ ਬੇਬੇ ਦੇ ਐਕਸਪ੍ਰੇਸ਼ਨ ਵੀ ਦੇਖਣ ਵਾਲੇ ਹਨ। ਬੇਬੇ ਦਾ ਡਾਂਸ ਦੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ। ਇਸ ਵੀਡੀਓ ਦੀ ਕੈਪਸ਼ਨ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਦਾ ਨਾਮ ਕੰਚਨ ਮਾਲਾ ਹੈ ਅਤੇ ਇਹ ਹਰ ਸਾਲ ਪੇਸ਼ਕਾਰੀ ਦਿੰਦੇ ਹਨ।
ਇਹ ਵੀ ਪੜ੍ਹੋ: ਵੱਡੀ ਖਬਰ: ਜਾਰਜੀਆ 'ਚ ਭਾਰਤੀ ਰੈਸਟੋਰੈਂਟ 'ਚੋਂ ਮਿਲੀਆਂ 12 ਲੋਕਾਂ ਦੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਯੁੱਧਿਆ 'ਚ ਰਾਮ ਮੰਦਰ ਦੀ ਤਰਜ਼ 'ਤੇ ਅਮਰੀਕਾ 'ਚ ਬਣੇਗਾ ਮੰਦਰ
NEXT STORY