ਤਿਰੂਵਨੰਤਪੁਰਮ- ਅਯੁੱਧਿਆ 'ਚ ਰਾਮ ਮੰਦਰ ਦੀ ਤਰਜ਼ 'ਤੇ ਅਮਰੀਕਾ 'ਚ ਮੰਦਰ ਦਾ ਨਿਰਮਾਣ ਕੀਤਾ ਜਾਵੇਗਾ। ਹਿਊਸਟਨ ਦੇ ਪੀਅਰਲੈਂਡ 'ਚ ਸਵਾਮੀ ਸਤਿਆਨੰਦ ਸਰਸਵਤੀ ਫਾਊਂਡੇਸ਼ਨ ਕੌਮਾਂਤਰੀ ਹਿੰਦੂ ਭਾਈਚਾਰੇ ਲਈ ਇਸ ਧਾਰਮਿਕ ਅਸਥਾਨ ਦਾ ਨਿਰਮਾਣ ਕਰਵਾਏਗਾ। ਕੇਰਲਾ ਹਿੰਦੂਜ਼ ਆਫ ਨਾਰਥ ਅਮਰੀਕਾ ਕਾਨਫਰੰਸ ਦੇ ਇਕ ਹਿੱਸੇ ਵਜੋਂ ਫਾਊਂਡੇਸ਼ਨ ਦਾ ਟੀਚਾ 23 ਨਵੰਬਰ 2025 ਨੂੰ ਇਕ ਸ਼ਕਤੀਸ਼ਾਲੀ, ਅਲੌਕਿਕ ਅਸਥਾਨ 'ਤੇ ‘ਬਲਾਲਯਾ ਪ੍ਰਤਿਸ਼ਠਾ ਸਮਾਰੋਹ' ਆਯੋਜਿਤ ਕਰਨਾ ਹੈ। ਮੰਦਰ ਨਿਰਮਾਣ ਦਾ ਪਹਿਲਾ ਪੜਾਅ 24 ਨਵੰਬਰ, 2026 ਤੱਕ ਪੂਰਾ ਹੋਣ ਦੀ ਉਮੀਦ ਹੈ। ਨਵਾਂ ਮੰਦਰ ਪ੍ਰਸਿੱਧ ਸ਼੍ਰੀ ਮੀਨਾਕਸ਼ੀ ਮੰਦਰ ਦੇ ਸਾਹਮਣੇ ਸਥਿਤ ਹੋਵੇਗਾ। ਇਹ ਮੰਦਰ 5 ਏਕੜ 'ਚ ਫੈਲਿਆ ਹੋਵੇਗਾ।
ਇਹ ਵੀ ਪੜ੍ਹੋ : ਬਿੱਲੀ ਨੂੰ ਜ਼ਿਆਦਾ ਪਿਆਰ ਕਰਦਾ ਸੀ ਪਤੀ, ਪਤਨੀ ਪਹੁੰਚ ਗਈ ਕੋਰਟ ਤੇ ਫਿਰ...
ਮੰਦਰ ਦੇ ਨਿਰਮਾਣ ਦਾ ਅਧਿਕਾਰਤ ਐਲਾਨ ਅਟੁਕਲ ਥੰਤਰੀ ਵਾਸੁਦੇਵਾ ਭੱਟਥਿਰੀ ਦੀ ਅਗਵਾਈ 'ਚ ਪ੍ਰਾਰਥਨਾ ਦੇ ਨਾਲ ਇਕ ਸਮਾਰੋਹ ਦੌਰਾਨ ਕੀਤਾ ਗਿਆ। ਸਾਬਕਾ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਅਤੇ ਵੀ. ਮੁਰਲੀਧਰਨ, ਸਾਬਕਾ ਰਾਜਪਾਲ ਕੁੰਮਨਮ ਰਾਜਸ਼ੇਖਰਨ, ਐੱਸ. ਐੱਨ. ਡੀ. ਪੀ. ਯੋਗਮ ਦੇ ਉਪ ਪ੍ਰਧਾਨ ਤੁਸ਼ਾਰ ਵੇਲਾਪੱਲੀ, ਅਯੱਪਾ ਸੇਵਾਸੰਘਮ ਦੇ ਪ੍ਰਧਾਨ ਐੱਮ. ਸੰਗੀਤ ਕੁਮਾਰ, ਮੁੰਬਈ ਦੇ ਰਾਮਗਿਰੀ ਆਸ਼ਰਮ ਦੇ ਸਵਾਮੀ ਕ੍ਰਿਸ਼ਣਾਨੰਦਗਿਰੀ ਅਤੇ ਕੇਰਲਾ ਹਿੰਦੂਜ਼ ਆਫ ਨਾਰਥ ਅਮਰੀਕਾ ਦੀ ਪ੍ਰਧਾਨ ਨਿਸ਼ਾ ਪਿੱਲਈ ਵੀ ਪ੍ਰੋਗਰਾਮ 'ਚ ਮੌਜੂਦ ਸ਼ਾਮਲ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਜ਼ੁਰਗ ਨੂੰ ਨਹੀਂ ਮਿਲੀ ਪੈਨਸ਼ਨ, ਗੁੱਸੇ 'ਚ ਲਾਲ ਹੋਏ ਅਨਿਲ ਵਿਜ
NEXT STORY