ਨਵੀਂ ਦਿੱਲੀ – ਪੂਰੇ ਦੇਸ਼ ’ਚ ਕੋਰੋਨਾ ਵਾਇਰਸ ਕਾਰਣ ਲਾਗੂ ਲਾਕਡਾਊਨ ਕਾਰਣ ਔਰਤਾਂ ਖਿਲਾਫ ਅਪਰਾਧ ਖਾਸ ਕਰ ਕੇ ਰੇਪ ਵਰਗੇ ਗੰਭੀਰ ਮਾਮਲਿਆਂ ’ਚ ਭਾਰੀ ਕਮੀ ਦਰਜ ਕੀਤੀ ਗਈ ਹੈ। ਦਿੱਲੀ ਪੁਲਸ ਨੇ ਇਸ ਮਾਮਲੇ ’ਚ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ 22 ਮਾਰਚ ਤੋਂ 12 ਅਪ੍ਰੈਲ ਦਰਮਿਆਨ ਦਿੱਲੀ ’ਚ ਜਬਰ-ਜ਼ਨਾਹ ਦੇ ਕੁਲ 23 ਮਾਮਲੇ ਸਾਹਮਣੇ ਆਏ ਜਦੋਂ ਕਿ ਇਕ ਰਿਪੋਰਟ ਮੁਤਾਬਕ ਪਿਛਲੇ ਸਾਲ ਇੰਨੇ ਹੀ ਸਮੇਂ ’ਚ 139 ਮਾਮਲੇ ਦਰਜ ਕੀਤੇ ਗਏ ਸਨ। ਇਸ ਤਰ੍ਹਾਂ ਲਾਕਡਾਊਨ ਕਾਰਣ ਮਹਿਲਾ ਅਪਰਾਧਾਂ ’ਚ 83 ਫੀਸਦੀ ਦੀ ਕਮੀ ਹਈ ਹੈ।
ਦਿੱਲੀ ਪੁਲਸ ਨੇ ਛੋਟੇ ਅਤੇ ਗੰਭੀਰ ਮਾਮਲਿਆਂ ਦੇ ਅੰਕੜੇ ਪੇਸ਼ ਕੀਤੇ, ਜਿਨ੍ਹਾਂ ’ਚ ਕਿਹਾ ਗਿਆ ਕਿ ਇਸ ਸਾਲ 22 ਮਾਰਚ ਤੋਂ 12 ਅਪ੍ਰੈਲ ਦਰਮਿਆਨ ਕੁਲ 33 ਮਾਮਲੇ ਸਾਹਮਣੇ ਆਏ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦਰਮਿਆਨ ਕੁਲ 230 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਛੋਟੇ ਅਤੇ ਗੰਭੀਰ ਅਪਰਾਧ ’ਚ ਵੀ 85 ਫੀਸਦੀ ਦੀ ਕਮੀ ਆਈ ਹੈ।
ਉਧਰ ਦਿੱਲੀ ਮਹਿਲਾ ਆਯੋਗ ਦੀ 181 ਮਹਿਲਾ ਹੈਲਪਲਾਈਨ ’ਤੇ ਪ੍ਰਾਪਤ ਕਾਲ ਦੇ ਵਿਸ਼ਲੇਸ਼ਣ ’ਚ ਘਰੇਲੂ ਹਿੰਸਾ ਦੇ ਮਾਮਲਿਆਂ ’ਚ ਕੋਈ ਵਾਧਾ ਨਹੀਂ ਹੋਇਆ ਹੈ। ਛੇੜਛਾੜ, ਸੈਕਸ ਸ਼ੋਸ਼ਣ, ਪਿੱਛਾ ਕਰਨ ਆਦਿ ਦੇ ਮਾਮਲਿਆਂ ’ਚ ਵੀ ਭਾਰੀ ਗਿਰਾਵਟ ਆਈ ਹੈ। ਆਯੋਗ ਨੂੰ 12 ਮਾਰਚ ਅਤੇ 24 ਮਾਰਚ ਦਰਮਿਆਨ ਰੋਜ਼ਾਨਾ ਛੇੜਛਾੜ ਨਾਲ ਸਬੰਧਤ ਔਸਤਨ 6 ਸ਼ਿਕਾਇਤਾਂ ਮਿਲੀਆਂ। ਇਸ ਸ਼੍ਰੇਣੀ ਦੀਆਂ ਸ਼ਿਕਾਇਤਾਂ ’ਚ ਇਹ 66 ਫੀਸਦੀ ਦੀ ਗਿਰਾਵਟ ਹੈ। ਜਬਰ-ਜ਼ਨਾਹ ਦੇ ਮਾਮਲਿਆਂ ’ਚ ਵੀ ਲਗਭਗ 71 ਫੀਸਦੀ ਦੀ ਕਮੀ ਆਈ ਹੈ। ਆਯੋਗ ਨੂੰ ਆਮ ਦਿਨਾਂ ’ਚ ਜਿਥੇ ਰੋਜ਼ਾਨਾ ਔਸਤਨ ਅਜਿਹੀਆਂ 3-4 ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਸਨ, ਉਹ ਗਿਣਤੀ ਹੁਣ ਰੋਜ਼ਾਨਾ 1-2 ਸ਼ਿਕਾਇਤਾਂ ’ਤੇ ਆ ਗਈ ਹੈ। ਉਦਾਹਰਣ ਦੇ ਮਾਮਲਿਆਂ ’ਚ ਵੀ 90 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ।
ਕੋਰੋਨਾ ਨਾਲ ਡਾਕਟਰ ਦੀ ਮੌਤ, ਪਰਿਵਾਰ ਦੇ 6 ਮੈਂਬਰ ਵੀ ਹੋਏ ਇਨਫੈਕਟਿਡ
NEXT STORY