ਨਵੀਂ ਦਿੱਲੀ — ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ.ਜੀ.ਆਈ.) ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਚਾਰ ਭਾਰਤੀ ਯਾਤਰੀਆਂ ਤੋਂ 9.91 ਕਰੋੜ ਰੁਪਏ ਦਾ ਗਾਂਜਾ ਜ਼ਬਤ ਕੀਤਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਦਿੱਤੀ ਗਈ ਹੈ। ਬਿਆਨ ਮੁਤਾਬਕ ਮੁਲਜ਼ਮਾਂ ਨੂੰ 23 ਅਕਤੂਬਰ ਨੂੰ ਫੂਕੇਟ ਤੋਂ ਦਿੱਲੀ ਜਾਂਦੇ ਸਮੇਂ ਰੋਕ ਲਿਆ ਗਿਆ ਸੀ।
ਇਸ ਵਿਚ ਕਿਹਾ ਗਿਆ ਹੈ, ਅਧਿਕਾਰੀਆਂ ਨੂੰ ਦੋਸ਼ੀ ਦੇ ਬੈਗ ਵਿਚੋਂ ਹਰੇ ਰੰਗ ਦਾ ਨਸ਼ੀਲਾ ਪਦਾਰਥ ਮਿਲਿਆ, ਜਿਸ ਨੂੰ 29 ਪਾਰਦਰਸ਼ੀ ਪੈਕਟਾਂ ਵਿਚ ਰੱਖਿਆ ਗਿਆ ਸੀ। ਬਿਆਨ ਦੇ ਅਨੁਸਾਰ, ਜਦੋਂ ਪਦਾਰਥ ਦੀ ਜਾਂਚ ਕੀਤੀ ਗਈ ਤਾਂ ਪਹਿਲੀ ਨਜ਼ਰ ਵਿੱਚ ਇਹ ਮਾਰਿਜੁਆਨਾ ਜਾਪਿਆ। ਇਸ ਵਿਚ ਕਿਹਾ ਗਿਆ ਹੈ ਕਿ ਲਗਭਗ 9.91 ਕਰੋੜ ਰੁਪਏ ਦੀ ਕੀਮਤ ਦੇ 9.9 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ ਅਤੇ ਦੋਸ਼ੀ ਯਾਤਰੀਆਂ ਨੂੰ 25 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਪੈਰਾਗਲਾਈਡਿੰਗ ਦੌਰਾਨ ਆਪਸ 'ਚ ਟਕਰਾਉਣ ਕਾਰਨ ਬੈਲਜੀਅਮ ਦੇ ਪੈਰਾਗਲਾਈਡਰ ਦੀ ਮੌਤ
NEXT STORY