ਪੀਲੀਭੀਤ- ਯੂਪੀ ਦੇ ਪੀਲੀਭੀਤ 'ਚ 6 ਸਾਲਾ ਲੜਕੀ ਨਾਲ ਰੇਪ ਕਰਨ ਦੇ ਦੋਸ਼ੀ 9 ਸਾਲਾ ਲੜਕੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਉੱਥੋਂ ਮੈਜਿਸਟ੍ਰੇਟ ਨੇ ਉਸ ਨੂੰ ਬਾਲ ਸੁਧਾਰ ਗ੍ਰਹਿ ਬਰੇਲੀ ਭੇਜ ਦਿੱਤਾ। ਪੁਲਸ ਨੇ ਦੱਸਿਆ ਕਿ ਲੜਕੇ ਨੇ ਪੁੱਛ-ਗਿੱਛ ਦੌਰਾਨ ਆਪਣਾ ਜ਼ੁਰਮ ਸਵੀਕਾਰ ਕੀਤਾ ਹੈ। ਦੂਜੇ ਪਾਸੇ ਮੈਡੀਕਲ ਰਿਪੋਰਟ 'ਚ ਲੜਕੀ ਨਾਲ ਰੇਪ ਦੀ ਪੁਸ਼ਟੀ ਹੋਈ ਹੈ। ਖੇਤਰ ਦੇ ਇਕ ਪਿੰਡ ਦੀ 6 ਸਾਲਾ ਲੜਕਾ ਵੀਰਵਾਰ ਨੂੰ ਦੁਕਾਨ 'ਤੇ ਖੰਡ ਲੈਣ ਗਈ ਸੀ। ਵਾਪਸ ਆਉਂਦੇ ਸਮੇਂ ਪਿੰਡ ਦਾ 9 ਸਾਲ ਦਾ ਲੜਕਾ ਗੰਨੇ ਦੇ ਖੇਤ 'ਚ ਖਿੱਚ ਕੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਪੁਲਸ ਨੇ ਪੀੜਤ ਲੜਕੀ ਦੀ ਮਾਂ ਵੱਲੋਂ ਦੋਸ਼ੀ ਦੇ ਖਿਲਾਫ ਬਲਾਤਕਾਰ ਦੀ ਰਿਪੋਰਟ ਦਰਜ ਕਰ ਕੇ ਉਸ ਨੂੰ ਮੈਡੀਕਲ ਲਈ ਜ਼ਿਲਾ ਹਸਪਤਾਲ 'ਚ ਭੇਜਿਆ ਸੀ।
ਸ਼ੁੱਕਰਵਾਰ ਦੀ ਸਵੇਰ ਪੁਲਸ ਸਿਵਲ ਡਰੈੱਸ 'ਚ ਲੜਕੇ ਦੇ ਘਰ ਪੁੱਜੀ ਅਤੇ ਦੋਸ਼ੀ ਲੜਕੇ ਨੂੰ ਥਾਣੇ ਲੈ ਆਈ। ਸੀਓ ਨਿਰਮਲ ਕੁਮਾਰ ਵਿਸ਼ਟ ਨੇ ਦੱਸਿਆ ਕਿ ਮੈਡੀਕਲ ਰਿਪੋਰਟ 'ਚ ਲੜਕੀ ਨਾਲ ਰੇਪ ਹੋਣ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁੱਛ-ਗਿੱਛ 'ਚ ਦੋਸ਼ੀ ਲੜਕੇ ਨੇ ਵੀ ਆਪਣਾ ਜ਼ੁਰਮ ਸਵੀਕਾਰ ਕੀਤਾ ਹੈ। ਸ਼ੁੱਕਰਵਾਰ ਨੂੰ ਦੋਸ਼ੀ ਨੂੰ ਪੁਲਸ ਨੇ ਰਿਮਾਂਡ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਜਿੱਥੋਂ ਉਸ ਨੂੰ ਬਾਲ ਸੁਧਾਰ ਗ੍ਰਹਿ ਬਰੇਲੀ ਭੇਜ ਦਿੱਤਾ ਗਿਆ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਦਾਜ ਦੇ ਲਈ ਵਿਆਹੁਤਾ ਨੂੰ ਸਾੜਿਆ ਜ਼ਿੰਦਾ
NEXT STORY