ਗੁਰੂਗ੍ਰਾਮ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਇਸ ਖ਼ਤਰਨਾਕ ਵਾਇਰਸ ਤੋਂ ਹਰ ਕੋਈ ਆਪਣਾ ਬਚਾਅ ਕਰ ਰਿਹਾ ਹੈ। ਜੇਕਰ ਕੋਈ ਇਸ ਦੀ ਲਪੇਟ ’ਚ ਆ ਵੀ ਜਾਵੇ ਤਾਂ ਸਾਵਧਾਨੀਆਂ ਅਤੇ ਮਜ਼ਬੂਤ ਇੱਛਾ ਸ਼ਕਤੀ ਹੀ ਇਨਸਾਨ ਨੂੰ ਬਚਾਅ ਸਕਦੀ ਹੈ। ਇਹ ਇਕ ਵੱਡਾ ਸਵਾਲ ਵੀ ਹੈ ਕਿ ਇਕ ਮਜ਼ਬੂਤ ਇੱਛਾ ਸ਼ਕਤੀ ਕੀ ਨਹੀਂ ਕਰ ਸਕਦੀ? ਇਸ ਗੱਲ ਨੂੰ ਸਾਬਤ ਕਰ ਵਿਖਾਇਆ ਹੈ 99 ਸਾਲਾ ਦੀ ਦਾਦੀ ਨੇ। 99 ਸਾਲ ਦੀ ਦਾਦੀ ਲੋਕਾਂ ਲਈ ਮਿਸਾਲ ਬਣ ਗਈ ਹੈ। ਦਾਦੀ ਨੇ ਕੋਰੋਨਾ ਨੂੰ ਤਾਂ ਹਰਾਇਆ ਹੀ, ਜਿਸ ਤਰ੍ਹਾਂ ਹਰਾਇਆ, ਉਹ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਉਨ੍ਹਾਂ ਨੂੰ ਨਾ ਤਾਂ ਹਸਪਤਾਲ ਲਿਜਾਇਆ ਗਿਆ ਅਤੇ ਨਾ ਹੀ ਆਕਸੀਜਨ ਦੇਣ ਦੀ ਜ਼ਰੂਰਤ ਪਈ। ਜਦਕਿ ਉਨ੍ਹਾਂ ਦਾ ਆਕਸੀਜਨ ਪੱਧਰ 88 ਤੱਕ ਆ ਗਿਆ ਸੀ। ਦਾਦੀ ਨੂੰ ਕਈ ਗੰਭੀਰ ਬੀਮਾਰੀਆਂ ਵੀ ਹਨ, ਫਿਰ ਵੀ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦਿੱਤੀ।
ਦਰਅਸਲ ਦਾਦੀ ਘਰ ਵਿਚ ਹੀ ਘਰ ’ਚ ਇਕਾਂਤਵਾਸ ਰਹੀ ਅਤੇ ਕੋਵਿਡ-19 ਲਾਗ ਤੋਂ ਠੀਕ ਹੋ ਗਈ ਹੈ। ਪਰਿਵਾਰ ਦੇ ਨਾਲ ਅਤੇ ਕੁਦਰਤੀ ਮਾਹੌਲ ਦਰਮਿਆਨ ਦਾਦੀ ਨੇ ਕੋਰੋਨਾ ਨੂੰ ਹਰਾਇਆ ਹੈ। ਜਾਣਕਾਰ ਦੱਸਦੇ ਹਨ ਕਿ ਕੋਰੋਨਾ ਹੋਵੇ ਜਾਂ ਕੋਈ ਹੋਰ ਬੀਮਾਰੀ, ਮਰੀਜ਼ ਦੀ ਇੱਛਾ ਸ਼ਕਤੀ ਅਤੇ ਸਕਾਰਾਤਮਕ ਸੋਚ ਬਹੁਤ ਮਾਇਨੇ ਰੱਖਦੀ ਹੈ। ਜੇਕਰ ਬੀਮਾਰੀ ਦਾ ਡਰ ਇਕ ਵਾਰ ਦਿਮਾਗ ’ਤੇ ਹਾਵੀ ਹੋਇਆ ਤਾਂ ਚੰਗੇ-ਚੰਗਿਆਂ ਦੀ ਹਾਲਤ ਖਰਾਬ ਹੋ ਜਾਂਦੀ ਹੈ।
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ 99 ਸਾਲਾ ਲਾਡੋ ਦੇਵੀ ਦੇ ਪੋਤੇ ਦਕਸ਼ ਨੇ ਕਿਹਾ ਕਿ ਦਸਤਾਵੇਜ਼ ਮੁਤਾਬਕ ਉਹ 99 ਸਾਲ ਦੀ ਹੈ। ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਉਨ੍ਹਾਂ ਨੂੰ ਘਰ ’ਚ ਇਕਾਂਤਵਾਸ ਕੀਤਾ ਗਿਆ ਸੀ। ਦਕਸ਼ ਨੇ ਕਿਹਾ ਕਿ ਦੇਸ਼ ਵਿਚ ਮੌਜੂਦਾ ਸਿਹਤ ਢਾਂਚੇ ਦੀ ਸਥਿਤੀ ਨੂੰ ਵੇਖਦੇ ਹੋਏ ਅਸੀਂ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਨਹੀਂ ਕਰਵਾਇਆ। ਇਸ ਦੇ ਬਜਾਏ ਅਸੀਂ ਆਸ਼ਾ ਵਰਕਰਾਂ ਅਤੇ ਆਯੁਸ਼ਮਾਨ ਭਾਰਤ ਦੇ ਅਧਿਕਾਰੀਆਂ ਦੀ ਮਦਦ ਨਾਲ ਘਰ ’ਚ ਹੀ ਉਨ੍ਹਾਂ ਦਾ ਇਲਾਜ ਕੀਤਾ। ਅਸੀਂ ਪਹਿਲਾਂ ਹੀ ਆਕਸੀਜਨ ਦੀ ਕੁਦਰਤੀ ਸਪਲਾਈ ਲਈ ਕਈ ਕਿਸਮਾਂ ਦੇ ਬੂਟੇ ਜਿਵੇਂ ਕਿ ਮਨੀ ਪਲਾਂਟ, ਸਨੇਕ ਪਲਾਂਟ ਆਦਿ ਲਾਏ ਹਨ। ਅਸੀਂ ਦਾਦੀ ਨੂੰ ਤਾਜ਼ਾ ਅਤੇ ਖੁੱਲ੍ਹੀ ਹਵਾ ਵਿਚ ਰੱਖਿਆ।
ਅਨਲੌਕ ਹੁੰਦੇ ਹੀ ਦਿੱਲੀ ਦੀਆਂ ਸੜਕਾਂ 'ਤੇ ਲੱਗਾ ਟਰੈਫਿਕ ਜਾਮ, ਮੈਟਰੋ ਦੇ ਐਂਟਰੀ ਗੇਟ ਕੀਤੇ ਗਏ ਬੰਦ (ਤਸਵੀਰਾਂ)
NEXT STORY