ਸ਼ਾਹਜਹਾਂਪੁਰ (ਵਾਰਤਾ) : ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਤਿਲਹਾਰ ਥਾਣਾ ਖੇਤਰ 'ਚ ਨੇਪਾਲ ਤੋਂ ਪੰਜਾਬ ਜਾ ਰਹੀ ਇੱਕ ਬੱਸ ਸੰਤੁਲਨ ਗੁਆ ਬੈਠੀ ਤੇ ਡੂੰਘੀ ਖੱਡ 'ਚ ਡਿੱਗ ਗਈ। ਬੱਸ 'ਚ 55 ਯਾਤਰੀ ਸਵਾਰ ਸਨ।
ਪੁਲਸ ਸੁਪਰਡੈਂਟ (ਐੱਸ.ਪੀ.) ਰਾਜੇਸ਼ ਦਿਵੇਦੀ ਨੇ ਵੀਰਵਾਰ ਨੂੰ ਦੱਸਿਆ ਕਿ ਨੇਪਾਲ ਸਰਹੱਦ ਦੇ ਬਰਹਾਨੀ ਤੋਂ ਪੰਜਾਬ ਦੇ ਪਟਿਆਲਾ ਜਾ ਰਹੀ ਇੱਕ ਨਿੱਜੀ ਬੱਸ ਅੱਜ ਸਵੇਰੇ 3 ਵਜੇ ਦੇ ਕਰੀਬ ਤਿਲਹਾਰ ਥਾਣਾ ਖੇਤਰ 'ਚ ਤਿਲਹਾਰ-ਨਿਗੋਹੀ ਸੜਕ 'ਤੇ ਡੂੰਘੀ ਖੱਡ 'ਚ ਡਿੱਗ ਗਈ। ਬੱਸ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਯਾਤਰੀਆਂ ਨੇ ਪੁਲਸ ਸੁਪਰਡੈਂਟ ਨੂੰ ਦੱਸਿਆ ਕਿ ਇਹ ਹਾਦਸਾ ਬੱਸ ਦੀ ਤੇਜ਼ ਰਫ਼ਤਾਰ ਕਾਰਨ ਹੋਇਆ।
ਹੁਣ ਬਿਨ੍ਹਾਂ ਹੈਲਮੇਟ ਵਾਲੇ ਸਰਕਾਰੀ ਕਰਮਚਾਰੀਆਂ ਦੀ ਖੈਰ ਨਹੀਂ, ਜਾਰੀ ਹੋਏ ਸਖ਼ਤ ਹੁਕਮ
NEXT STORY