ਚੰਡੀਗੜ੍ਹ — ਗੁਰੂਗਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ ਹੋਏ ਪ੍ਰਦੁੱਮਨ ਦੇ ਕਤਲ ਮਾਮਲੇ 'ਚ ਇਕ ਮਹੀਨੇ ਬਾਅਦ ਨਵਾਂ ਮੋੜ ਆਇਆ ਹੈ। ਮੰਗਲਵਾਰ ਦੇਰ ਰਾਤ ਸੀ.ਬੀ.ਆਈ. ਨੇ ਸਕੂਲ ਦੇ ਹੀ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਇਸੇ ਵਿਦਿਆਰਥੀ ਨੇ ਪ੍ਰਦੁੱਮਨ ਦਾ ਕਤਲ ਕੀਤਾ ਹੈ। ਇਸ ਦੇ ਨਾਲ ਹੀ ਪ੍ਰਦੁੱਮਨ ਦੇ ਪਿਤਾ ਵਰੁਣ ਠਾਕੁਰ ਨੇ ਇਸ ਖੁਲਾਸੇ ਬਾਰੇ ਕਿਹਾ ਕਿ ਸਾਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਇਸ ਮਾਮਲੇ 'ਚ ਕੋਈ ਡੂੰਘਾ ਭੇਤ ਹੈ, ਜਿਸ 'ਚ ਪਿੰਟੋ ਪਰਿਵਾਰ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਫੜੇ ਗਏ ਦੋਸ਼ੀ ਨੂੰ ਅਡਲਟ ਦੀ ਤਰ੍ਹਾਂ ਟ੍ਰੀਟ ਕੀਤਾ ਜਾਵੇ ਅਤੇ ਉਸਨੂੰ ਫਾਂਸੀ 'ਤੇ ਲਟਕਾਉਣਾ ਚਾਹੀਦਾ ਹੈ।
ਸਕੂਲ ਦੀ ਹੋਣੀ ਚਾਹੀਦੀ ਹੈ ਜਾਂਚ
ਪ੍ਰਦੁੱਮਨ ਦੇ ਪਿਤਾ ਨੇ ਸਕੂਲ ਪ੍ਰਸ਼ਾਸਨ ਨੂੰ ਵੀ ਰਿਆਨ ਦੇ ਕਤਲ ਲਈ ਬਰਾਬਰ ਦਾ ਜ਼ਿੰਮੇਵਾਰ ਦੱਸਦੇ ਹੋਏ ਉਸਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਇਸ ਵਿਦਿਆਰਥੀ ਦੀ ਗ੍ਰਿਫਤਾਰੀ ਤੋਂ ਇਹ ਸਾਬਤ ਹੋ ਗਿਆ ਕਿ ਪੁਲਸ ਦੀ ਜਾਂਚ ਨੂੰ ਲੈ ਕੇ ਸਾਡਾ ਸ਼ੱਕ ਸਹੀ ਸੀ। ਪਤਾ ਲਗਾਉਣਾ ਚਾਹੀਦਾ ਹੈ ਕਿ ਅਸ਼ੋਕ ਨੂੰ ਕਿਸ ਨੇ ਖੜ੍ਹਾ ਕੀਤਾ, ਸਬੂਤ ਕਿਉਂ ਅਤੇ ਕਿਸ ਤਰ੍ਹਾਂ ਮਿਟਾਏ ਗਏ। ਜ਼ਿਕਰਯੋਗ ਹੈ ਕਿ 8 ਸਤੰਬਰ ਨੂੰ ਗੁਰੂਗਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਟਾਇਲਟ 'ਚ ਦੂਸਰੀ ਜਮਾਤ ਦਾ ਵਿਦਿਆਰਥੀ ਪ੍ਰਦੁੱਮਨ ਖੂਨ ਨਾਲ ਲੱਥਪੱਥ ਹਾਲਤ 'ਚ ਮਿਲਿਆ ਸੀ। ਪੁਲਸ ਨੇ ਇਸ ਮਾਮਲੇ 'ਚ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲਸ 'ਤੇ ਉੱਠ ਰਹੇ ਸਵਾਲਾਂ ਅਤੇ ਮਾਮਲੇ ਦੇ ਵਧਣ ਕਾਰਨ ਹਰਿਆਣਾ ਸਰਕਾਰ ਨੇ ਇਸ ਕਤਲ ਕੇਸ ਨੂੰ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ।
ਉਸ ਨੇ ਮੇਰੇ ਪ੍ਰਦੁੱਮਣ ਨੂੰ ਕਿਉਂ ਮਾਰਿਆ, ਮੈਂ ਉਸ ਬੱਚੇ ਤੋਂ ਪੁੱਛਣਾ ਚਾਹੁੰਦੀ ਹਾਂ
NEXT STORY