ਬਾਂਦਾ— ਉੱਤਰ ਪ੍ਰਦੇਸ਼ ਦੇ ਅਤਰਰਾ ਖੇਤਰ 'ਚ ਪੁਲਸ ਨੇ ਐਤਵਾਰ ਨੂੰ ਇਕ ਵਿਅਕਤੀ ਨੂੰ 7 ਲੱਖ 96 ਹਜ਼ਾਰ ਰੁਪਏ ਦੇ ਨਕਲੀ ਨੋਟਾਂ ਨਾਲ ਗ੍ਰਿਫਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇੰਜੀਨੀਅਰਿੰਗ ਕਾਲਜ ਕੋਲ ਘਨਸ਼ਾਮ ਗੁਪਤਾ ਮੋਟਰਸਾਈਕਲ ਤੋਂ ਬਾਂਦਾ ਸ਼ਹਿਰ ਜਾ ਰਿਹਾ ਸੀ। ਮੁਖਬੀਰ ਦੀ ਸੂਚਨਾ 'ਤੇ ਉਸ ਨੂੰ ਅਣਥੁਆ ਮੋੜ 'ਤੇ ਗ੍ਰਿਫਤਾਰ ਕਰ ਲਿਆ ਗਿਆ। ਉਸ ਕੋਲੋਂ 7 ਲੱਖ 96 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਸਾਰੇ ਨਕਲੀ ਨੋਟ 2-2 ਹਜ਼ਾਰ ਰੁਪਏ ਦੇ ਬੰਡਲਾਂ 'ਚ ਹਨ। ਫੜਿਆ ਗਿਆ ਦੋਸ਼ੀ ਬਾਂਦਾ ਜ਼ਿਲੇ 'ਚ ਹੀ ਨਕਲੀ ਨੋਟਾਂ ਨਾਲ ਚੌਥੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਦੋਸ਼ੀ ਇਸ ਤੋਂ ਪਹਿਲਾਂ ਬਾਂਦਾ ਨਗਰ ਕੋਤਵਾਲੀ ਦੇ ਬਿਸੰਡਾ ਅਤੇ ਨਰੈਨੀ ਖੇਤਰ 'ਚ ਤਿੰਨ ਵਾਰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਜਾ ਚੁਕਿਆ ਹੈ। ਉਸ ਦੇ ਖਿਲਾਫ ਨਕਲੀ ਨੋਟ ਰੱਖਣ ਅਤੇ ਨਕਲੀ ਕਰੰਸੀ ਦਾ ਉਪਯੋਗ ਕਰਨ ਦੀਆਂ ਧਾਰਾਵਾਂ 'ਚ ਮੁਕੱਦਮਾ ਰਜਿਸਟਰਡ ਕੀਤਾ ਗਿਆ ਹੈ। ਨਕਲੀ ਕਰੰਸੀ ਦੋਸ਼ੀ ਨੂੰ ਕਿੱਥੋਂ ਪ੍ਰਾਪਤ ਹੋਈ ਹੈ, ਇਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੱਛਮੀ ਬੰਗਾਲ ਤੋਂ 40 ਹਜ਼ਾਰ ਰੁਪਏ 'ਚ ਇਕ ਲੱਖ ਰੁਪਏ ਦੇ ਨਕਲੀ ਨੋਟ ਲਿਆਉਂਦਾ ਸੀ ਅਤੇ ਇਨ੍ਹਾਂ ਰੁਪਿਆਂ ਨੂੰ ਬਾਂਦਾ, ਚਿੱਤਰਕੂਟ ਅਤੇ ਮਹੋਬਾ ਜ਼ਿਲਿਆਂ 'ਚ ਖਪਾਉਂਦਾ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
CM ਨੇ ਕੇਦਾਰਨਾਥ ਮੁੜ ਨਿਰਮਾਣ ਕੰਮਾਂ ਦਾ ਲਿਆ ਜ਼ਾਇਜਾ, ਮੰਦਰ ਕੰਪਲੈਕਸ ਨੂੰ 16 ਫੁੱਟ ਵਧਾਉਣ ਲਈ ਦਿੱਤੇ ਨਿਰਦੇਸ਼
NEXT STORY