ਸ਼ਾਹਦੋਲ -ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਗਿਣਤੀ ਵਾਲੇ ਸ਼ਾਹਦੋਲ ਜ਼ਿਲੇ ਦੇ ਇਕ ਛੋਟੇ ਜਿਹੇ ਕਸਬੇ ’ਚ ਸਥਿਤ ਕੱਪੜਿਆਂ ਦੀ ਇਕ ਦੁਕਾਨ ਦੇ ‘ਚੇਂਜਿੰਗ ਰੂਮ’ ’ਚ ਇਕ ਗੁਪਤ ਕੈਮਰਾ ਮਿਲਣ ਪਿੱਛੋਂ ਦੁਕਾਨ ਦੇ ਮਾਲਕ ਅਤੇ ਉਸ ਦੇ ਪੁੱਤਰ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਔਰਤਾਂ ਵੱਲੋਂ ਕੱਪੜੇ ਬਦਲਣ ਦੀਆਂ ਕੁਝ ਵੀਡੀਓਜ਼ ਜੋ ਲੁਕਵੇਂ ਕੈਮਰੇ ਦੀ ਵਰਤੋਂ ਕਰ ਕੇ ਬਣਾਈਆਂ ਗਈਆਂ ਸਨ, ਸਥਾਨਕ ਪੱਧਰ ’ਤੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਜਾਣ ਲੱਗੀਆਂ।
ਇਹ ਮਾਮਲਾ ਸ਼ਾਹਦੋਲ ਦੇ ਦੇਵਲੋਂਡ ਥਾਣਾ ਖੇਤਰ ਦੇ ਇਕ ਛੋਟੇ ਜਿਹੇ ਕਸਬੇ ਬੁਧਵਾ ਦਾ ਹੈ। ਪੁਲਸ ਨੇ ਦੱਸਿਆ ਕਿ ਬੁਧਵਾ ਦੇ ਰਹਿਣ ਵਾਲੇ ਕ੍ਰਿਸ਼ਨ ਪਾਲ ਸਿੰਘ ਬੈਸ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਨਾਰਾਇਣ ਦੀਨ ਗੁਪਤਾ ਦੀ ਕੱਪੜਿਆਂ ਦੀ ਦੁਕਾਨ ਦੇ ‘ਚੇਂਜਿੰਗ ਰੂਮ’ ’ਚ ਇਕ ਗੁਪਤ ਕੈਮਰਾ ਲਾਇਆ ਗਿਆ ਹੈ। ਚੇਂਜਿੰਗ ਰੂਮ ’ਚ ਦਾਖਲ ਹੋਣ ਵਾਲੀਆਂ ਔਰਤਾਂ ਦੀ ਇਸ ਕੈਮਰੇ ਰਾਹੀਂ ਰਿਕਾਰਡਿੰਗ ਕੀਤੀ ਜਾ ਰਹੀ ਸੀ। ਐੱਸ. ਐੱਚ. ਓ. ਨੇ ਕਿਹਾ ਕਿ ਦੁਕਾਨ ਦੇ ਮਾਲਕ ਨੇ ਹੀ ਕੱਪੜੇ ਬਦਲਣ ਵਾਲੇ ਕਮਰੇ ’ਚ ਇਕ ਗੁਪਤ ਕੈਮਰਾ ਲਾਇਆ ਸੀ ਤਾਂ ਜੋ ਔਰਤਾਂ ਵੱਲੋਂ ਕੱਪੜੇ ਬਦਲਣ ਦੀ ਫੁਟੇਜ ਬਣਾਈ ਜਾ ਸਕੇ।
ਬਾਅਦ ’ਚ ਦੁਕਾਨ ਮਾਲਕ ਇਸ ਵੀਡੀਓ ਨੂੰ ਆਪਣੇ ਕੰਪਿਊਟਰ ’ਤੇ ਵੇਖਦਾ ਸੀ। ਪੁਲਸ ਅਨੁਸਾਰ ਜਦੋਂ ਉਸ ਦੇ ਪੁੱਤਰ ਨੂੰ ਇਨ੍ਹਾਂ ਵੀਡੀਓਜ਼ ਬਾਰੇ ਪਤਾ ਲੱਗਾ ਤਾਂ ਉਸ ਨੇ ਵੀ ਇਨ੍ਹਾਂ ਨੂੰ ਵੇਖਣਾ ਸ਼ੁਰੂ ਕਰ ਦਿੱਤਾ। ਫਿਰ ਉਸ ਨੇ ਕੁਝ ਵੀਡੀਓਜ਼ ਆਪਣੇ ਦੋਸਤਾਂ ਨਾਲ ਸਾਂਝੀਆਂ ਕੀਤੀਆਂ।
'ਪੁੱਤ ਬਣਿਆ ਕਪੁੱਤ' ਬਜ਼ੁਰਗ ਮਾਂ ਨੇ ਨਹੀਂ ਬਣਾਈ ਰੋਟੀ ਤਾਂ ਪੁੱਤ ਨੇ ਗੁੱਸੇ 'ਚ ਕਰ'ਤਾ ਇਹ ਕਾਰਾ
NEXT STORY