ਵੈੱਬ ਡੈਸਕ- ਔਰਤਾਂ ਦੀ ਖੂਬਸੂਰਤੀ ਨੂੰ ਨਿਖਾਰਨ ’ਚ ਮੇਕਅੱਪ, ਹੇਅਰ ਸਟਾਈਲ, ਆਕਰਸ਼ਕ ਪਹਿਰਾਵੇ ਅਤੇ ਖਾਸ ਤੌਰ ’ਤੇ ਜਿਊਲਰੀ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਭਾਰਤੀ ਜਿਊਲਰੀ ’ਚ ਨੈੱਕਲੈੱਸ, ਕੰਗਣ, ਝੁਮਕੇ, ਨਥਨੀ ਵਰਗੇ ਗਹਿਣਿਆਂ ਦੇ ਨਾਲ-ਨਾਲ ਮਾਂਗ ਟਿੱਕਾ ਇਕ ਅਜਿਹਾ ਅਨਮੋਲ ਗਹਿਣਾ ਹੈ ਜੋ ਸਿਰਫ ਚਿਹਰੇ ਨੂੰ ਹੀ ਨਹੀਂ, ਸਗੋਂ ਪੂਰੀ ਸ਼ਖਸੀਅਤ ਨੂੰ ਰਾਜਸੀ ਅਤੇ ਆਕਰਸ਼ਕ ਬਣਾ ਦਿੰਦਾ ਹੈ। ਇਹ ਔਰਤਾਂ ਦੀ ਸੁੰਦਰਤਾ ’ਚ ਚਾਰ ਚੰਨ ਲਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਇਕ ਵੱਖਰੀ ਹੀ ਰਾਇਲ ਲੁੱਕ ਪ੍ਰਦਾਨ ਕਰਦਾ ਹੈ। ਹਿੰਦੂ ਸੰਸਕ੍ਰਿਤੀ ’ਚ ਇਸ ਨੂੰ ਸੁਹਾਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਿਆਹ ਦੇ ਸਮੇਂ ਲਾੜੀ ਦੇ ਸੋਲ੍ਹਾਂ ਸ਼ਿੰਗਾਰ ’ਚ ਇਹ ਲਾਜ਼ਮੀ ਹੁੰਦਾ ਹੈ। ਮਾਨਤਾ ਹੈ ਕਿ ਇਹ ਨਾਂ-ਪੱਖੀ ਸ਼ਕਤੀਆਂ ਅਤੇ ਬੁਰੀ ਨਜ਼ਰ ਤੋਂ ਰੱਖਿਆ ਕਰਦਾ ਹੈ ਅਤੇ ਮਨ ਤੇ ਭਾਵਨਾਵਾਂ ’ਚ ਸੰਤੁਲਨ ਬਣਾਈ ਰੱਖਦਾ ਹੈ।
ਕਰਵਾ ਚੌਥ, ਤੀਜ, ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਮੌਕਿਆਂ ’ਤੇ ਵੀ ਵਿਆਹੁਤਾ ਔਰਤਾਂ ਇਸ ਨੂੰ ਵਿਸ਼ੇਸ਼ ਪਸੰਦ ਕਰਦੀਆਂ ਹਨ। ਅੱਜ ਮਾਂਗ ਟਿੱਕਾ ਸਿਰਫ ਰਵਾਇਤੀ ਮੌਕਿਆਂ ਤੱਕ ਸੀਮਤ ਨਹੀਂ ਰਿਹਾ। ਬਾਲੀਵੁੱਡ ਅਭਿਨੇਤਰੀਆਂ, ਮਾਡਲਜ਼ ਅਤੇ ਫੈਸ਼ਨ ਆਈਕਨਸ ਇਸ ਨੂੰ ਰੈੱਡ ਕਾਰਪੇਟ, ਫਿਲਮ ਪ੍ਰਮੋਸ਼ਨਸ, ਮੈਗਜ਼ੀਨ ਸ਼ੂਟਸ ਅਤੇ ਇੱਥੋਂ ਤੱਕ ਕਿ ਇੰਡੋ-ਵੈਸਟਰਨ ਆਊਟਫਿੱਟਸ ਦੇ ਨਾਲ ਵੀ ਸਟਾਈਲ ਕਰ ਰਹੀਆਂ ਹਨ। ਇਸ ਦਾ ਟ੍ਰੈਂਡ ਪਿਛਲੇ ਕੁਝ ਸਾਲਾਂ ’ਚ ਕਾਫੀ ਵਧ ਗਿਆ ਹੈ। ਬਾਜ਼ਾਰ ’ਚ ਛੋਟੇ ਡਿਜ਼ਾਈਨ ਤੋਂ ਲੈ ਕੇ ਸ਼ਾਨਦਾਰ, ਹੈਵੀ ਅਤੇ ਚੌੜੇ ਮਾਂਗ ਟਿੱਕਾ ਉਪਲਬਧ ਹਨ। ਗੋਲਡਨ ਮਾਂਗ ਟਿੱਕਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਕੁਝ ਡਿਜ਼ਾਈਨ ਚੇਨ ਵਾਲੇ ਹੁੰਦੇ ਹਨ ਜੋ ਸਿਰ ’ਤੇ ਫੈਲ ਕੇ ਐਲੀਗੈਂਟ ਅਤੇ ਸੋਬਰ ਲੁੱਕ ਦਿੰਦੇ ਹਨ, ਜਦੋਂ ਕਿ ਵੱਡੇ-ਗੋਲ ਜਾਂ ਟ੍ਰਾਇੰਗਲ ਵਾਲੇ ਮਾਂਗ ਟਿੱਕਾ ਚਿਹਰੇ ਦੀ ਖੂਬਸੂਰਤੀ ਨੂੰ ਪੂਰੀ ਤਰ੍ਹਾਂ ਬਦਲ ਦਿੰਦੇ ਹਨ।
ਆਰਟੀਫੀਸ਼ੀਅਲ ਅਤੇ ਇਮੀਟੇਸ਼ਨ ਜਿਊਲਰੀ ’ਚ ਵੀ ਮਾਂਗ ਟਿੱਕਾ ਦਾ ਬੋਲਬਾਲਾ ਹੈ। ਹਲਦੀ, ਮਹਿੰਦੀ, ਸੰਗੀਤ, ਪਾਰਟੀ ਲਈ ਫਲਾਵਰ ਡਿਜ਼ਾਈਨ, ਕਲਰਫੁੱਲ ਜਾਂ ਲਾਈਟਵੇਟ ਮਾਂਗ ਟਿੱਕਾ ਬਹੁਤ ਚਲਨ ’ਚ ਹਨ। ਕਈ ਵਾਰ ਇਹ ਪੂਰਾ ਜਿਊਲਰੀ ਸੈੱਟ ਦਾ ਹਿੱਸਾ ਹੁੰਦਾ ਹੈ। ਔਰਤਾਂ ਇਸ ਨੂੰ ਨਥਨੀ, ਹੈਵੀ ਝੁਮਕੇ ਜਾਂ ਸਟੇਟਮੈਂਟ ਈਅਰਰਿੰਗਜ਼ ਦੇ ਨਾਲ ਕੰਬੀਨੇਸ਼ਨ ’ਚ ਪਹਿਨਦੀਆਂ ਹਨ। ਹੇਅਰ ਸਟਾਈਲ ਦੇ ਨਾਲ ਵੀ ਮਾਂਗ ਟਿੱਕਾ ਹਰ ਤਰ੍ਹਾਂ ਨਾਲ ਫਿੱਟ ਬੈਠਦਾ ਹੈ। ਓਪਨ ਹੇਅਰ, ਪਰਾਂਦਾ, ਬ੍ਰੇਡਿਡ ਹੇਅਰ, ਹਾਈ ਜੂੜਾ, ਲੋਅ ਬੰਨ ਜਾਂ ਚੋਟੀ ਹਰ ਸਟਾਈਲ ’ਤੇ ਇਹ ਖੂਬ ਜਚਦਾ ਹੈ। ਸਾੜ੍ਹੀ, ਲਹਿੰਗਾ ਚੋਲੀ, ਅਨਾਰਕਲੀ ਸੂਟ, ਇੰਡੋ-ਵੈਸਟਰਨ ਗਾਊਨ ਜਾਂ ਫਿਊਜ਼ਨ ਡਰੈੱਸ ਹਰ ਪਹਿਰਾਵੇ ਦੇ ਨਾਲ ਮਾਂਗ ਟਿੱਕਾ ਸ਼ਾਨਦਾਰ ਲੱਗਦਾ ਹੈ। ਅੱਜ ਦੇ ਦੌਰ ’ਚ ਮਾਂਗ ਟਿੱਕਾ ਸਿਰਫ ਇਕ ਗਹਿਣਆ ਨਹੀਂ ਰਿਹਾ, ਸਗੋਂ ਇਹ ਆਤਮ-ਵਿਸ਼ਵਾਸ, ਪ੍ਰੰਪਰਾ ਅਤੇ ਮਾਡਰਨ ਫੈਸ਼ਨ ਦਾ ਬਿਹਤਰੀਨ ਸੁਮੇਲ ਬਣ ਗਿਆ ਹੈ। ਚਾਹੇ ਟ੍ਰੈਡੀਸ਼ਨਲ ਲੁੱਕ ਹੋਵੇ ਜਾਂ ਕੰਟੈਂਪਰੇਰੀ ਸਟਾਈਲ, ਮਾਂਗ ਟਿੱਕਾ ਹਰ ਔਰਤ ਦੀ ਸੁੰਦਰਤਾ ਨੂੰ ਇਕ ਵੱਖਰੀ ਹੀ ਚਮਕ ਪ੍ਰਦਾਨ ਕਰਦਾ ਹੈ। ਬਾਜ਼ਾਰ ’ਚ ਉਪਲਬਧ ਅਣਗਿਣਤ ਬਦਲਾਂ ਤੋਂ ਹਰ ਉਮਰ ਅਤੇ ਬਜਟ ਦੀ ਔਰਤਾਂ ਇਸ ਨੂੰ ਆਪਣੀ ਪਸੰਦ ਅਨੁਸਾਰ ਚੁਣਨਾ ਪਸੰਦ ਕਰ ਰਹੀਆਂ ਹਨ।
ਮਹਿੰਗੇ ਲਿਪ-ਬਾਮ ਨੂੰ ਕਹੋ ਅਲਵਿਦਾ! ਫਟੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ
NEXT STORY