ਭਬੂਆ (ਭਾਸ਼ਾ)- ਬਿਹਾਰ 'ਚ ਕੈਮੂਰ ਜ਼ਿਲ੍ਹੇ ਦੇ ਕੁਦਰਾ ਥਾਣਾ ਖੇਤਰ ਵਿਚ ਸਥਿਤ ਇਕ ਸਰਕਾਰੀ ਸਕੂਲ ਵਿਚ ਕੰਮ ਕਰਨ ਵਾਲੀ ਉੱਤਰ ਪ੍ਰਦੇਸ਼ ਦੀ ਇਕ ਅਧਿਆਪਕਾ ਪਿਛਲੇ ਪੰਜ ਦਿਨਾਂ ਤੋਂ ਕਥਿਤ ਤੌਰ 'ਤੇ ਲਾਪਤਾ ਹੈ। ਕੈਮੂਰ ਪੁਲਸ ਵੱਲੋਂ ਮੰਗਲਵਾਰ ਦੇਰ ਰਾਤ ਜਾਰੀ ਬਿਆਨ ਅਨੁਸਾਰ ਕੁਦਰਾ ਥਾਣੇ ਦੇ ਅਧੀਨ ਪੈਂਦੇ ਪਿੰਡ ਘਟਾਓਂ ਸਥਿਤ ਹਾਇਰ ਸੈਕੰਡਰੀ ਸਕੂਲ 'ਚ ਕੰਮ ਕਰਨ ਵਾਲੀ ਅਨੀਤਾ ਯਾਦਵ (25) 23 ਅਗਸਤ ਤੋਂ ਲਾਪਤਾ ਹੈ। ਕੈਮੂਰ ਪੁਲਸ ਨੇ ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਪਿੰਡ ਸੋਨਾਰੀ ਦੀ ਰਹਿਣ ਵਾਲੀ ਅਨੀਤਾ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਆਮ ਲੋਕਾਂ ਨੂੰ ਉਸ ਦੀ ਭਾਲ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਪੁਲਸ ਨੇ ਅਨੀਤਾ ਦੇ ਭਰਾ ਰਮੇਸ਼ ਯਾਦਵ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਰਮੇਸ਼ ਯਾਦਵ ਅਨੁਸਾਰ ਉਸ ਦੀ ਭੈਣ ਅਨੀਤਾ ਯਾਦਵ ਕੁਦਰਾ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਹੈ ਅਤੇ ਉਹ ਮਕਾਨ ਮਾਲਕ ਨੂੰ ਸੂਚਿਤ ਕਰ ਕੇ 23 ਅਗਸਤ ਨੂੰ ਸਕੂਲ ਲਈ ਰਵਾਨਾ ਹੋਈ ਸੀ ਪਰ ਸਕੂਲ ਨਹੀਂ ਪਹੁੰਚੀ। ਰਮੇਸ਼ ਯਾਦਵ ਨੇ ਆਪਣੀ ਭੈਣ ਦੇ ਅਗਵਾ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸਕੂਲ 'ਚ ਤਿਲਕ ਲਾ ਕੇ ਨਹੀਂ ਆਉਣਾ'; ਅਧਿਆਪਕਾ ਦਾ ਅਜਿਹਾ ਫਰਮਾਨ, ਵਿਦਿਆਰਥੀ ਪਰੇਸ਼ਾਨ
NEXT STORY